ਟੈਕਸ ਕਟੌਤੀਆਂ ਨਾਲ ਭਾਰਤ ਦੇ ਸਨਅਤੀ ਅਦਾਰਿਆਂ ਦੇ ਮੁਨਾਫਿਆਂ ''ਚ ਵਾਧਾ

11/15/2019 9:49:45 PM

ਨਵੀਂ ਦਿੱਲੀ  (ਇ.ਟਾ.)-ਭਾਰਤ ਦੇ ਸਨਅਤੀ ਖੇਤਰ ਤੋਂ ਮਿਲਣ ਵਾਲੇ ਟੈਕਸਾਂ ਦੀ ਆਮਦਨ 'ਚ ਸਤੰਬਰ ਨੂੰ ਖਤਮ ਹੋਈ ਤਿਮਾਹੀ ਦੌਰਾਨ ਮਾਮੂਲੀ ਜਿਹੀ ਕਮੀ ਹੋਈ, ਜਿਹੜਾ ਕਿ ਪਿਛਲੀਆਂ 9 ਤਿਮਾਹੀਆਂ ਦੌਰਾਨ ਆਮਦਨ ਘਟਣ ਦੀ ਪਹਿਲੀ ਤਿਮਾਹੀ ਸੀ। ਇਸ ਤੋਂ ਵਸਤੂਆਂ ਦੀਆਂ ਮੰਗਾਂ 'ਚ ਕਮੀ ਜਮ੍ਹਾ ਮਾਲ ਦੇ ਭੰਡਾਰ ਖਾਲੀ ਹੋਣ ਅਤੇ ਉਚੇਰੇ ਅਧਾਰ ਪ੍ਰਭਾਵ, ਜਿਹੜਾ ਇਸ ਸਾਲ ਦੇ ਮੁੱਢ ਵਿਚ ਦੋ ਹਿੰਸਿਆਂ ਦੇ ਵਾਧੇ ਦੀ ਸ਼ਕਲ ਵਿਚ ਸੀ, ਨੂੰ ਪ੍ਰਗਟ ਕਰਦਾ ਸੀ।

ਆਰਥਿਕ ਮੰਦੀ ਦੇ ਸੰਕੇਤਾਂ ਦੇ ਪਿਛੋਕੜ 'ਚ ਵਿਸ਼ਲੇਸ਼ਣਕਾਰਾਂ ਦੀ ਰਾਇ ਹੈ ਕਿ ਆਮਦਨ ਦੀ ਨਾਟਕੀ ਬਹਾਲੀ ਚਾਲੂ ਮਾਲੀ ਸਾਲ ਦੇ ਰਹਿੰਦੇ ਹਿੱਸਿਆਂ 'ਚ ਜਾਰੀ ਰਹਿਣ ਦੀ ਸੰਭਾਵਨਾ ਨਹੀਂ ਹੈ ਭਾਵੇਂ ਲਾਗਤਾਂ ਦੀ ਕਟੌਤੀ ਅਤੇ ਕਾਰੋਬਾਰ ਨੂੰ ਚਲਾਏ ਜਾਣ ਨੂੰ ਧਾਰਾਬੱਧ ਕੀਤੇ ਜਾਣ ਨਾਲ ਮੁਨਾਫਿਆਂ 'ਚ ਸੁਧਾਰ ਹੋ ਸਕਦਾ ਹੈ।

ਠੋਸ ਮੁਨਾਫਾ, ਜਿਹੜਾ ਕਿ ਸਤੰਬਰ 2019 ਤੋਂ ਪਹਿਲੀਆਂ 13 ਤਿਮਾਹੀਆਂ ਦੇ 1697 ਦੀਆਂ ਕੰਪਨੀਆਂ ਦੇ ਨਮੂਨਿਆਂ 'ਤੇ ਅਧਾਰਿਤ ਹੈ, 22.5 ਫੀਸਦੀ ਵਧਿਆ ਜਦੋਂਕਿ ਆਮਦਨਾਂ 'ਚ 0.2 ਦੀ ਕਮੀ ਹੋਈ। ਬੈਂਕਾਂ ਅਤੇ ਮਾਲੀ ਸੇਵਾਵਾਂ (ਬੀ.ਐੱਫ.ਐੱਸ.) ਅਦਾਰਿਆਂ ਨੂੰ ਬਾਹਰ ਕੱਢ ਕੇ ਠੋਸ ਮੁਨਾਫੇ ਦੀ ਹੱਦ ਘਟ ਕੇ 11.3 ਫੀਸਦੀ ਹੋ ਜਾਂਦੀ ਹੈ ਜਦੋਂਕਿ ਆਮਦਨ 'ਚ 3.3 ਫੀਸਦੀ ਦੀ ਕਮੀ ਹੁੰਦੀ ਹੈ। ਇਹ ਅੰਕੜਿਆਂ 'ਚੋਂ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਦੀ ਮਾਲੀ ਸਥਿਤੀ ਨੂੰ ਬਾਹਰ ਰੱਖਿਆ ਗਿਆ ਹੈ। ਭਾਰਤੀ ਏਅਰਟੈੱਲ ਨੇ 23045 ਕਰੋੜ ਰੁਪਏ ਦੇ ਘਾਟੇ ਦੀ ਤਸਦੀਕ ਕੀਤੀ ਹੈ।

ਵੋਡਾਫੋਨ ਆਈਡੀਆ ਨੇ 50921.9 ਕਰੋੜ ਰੁਪਏ ਦਾ ਘਾਟਾ ਸਤੰਬਰ ਦੀ ਤਿਮਾਹੀ ਦੌਰਾਨ ਹੋਣ ਦੀ ਤਸਦੀਕ ਕੀਤੀ। ਐੱਚ.ਡੀ.ਐੱਫ.ਸੀ. ਸਕਿਓਰਟੀਜ ਦੇ ਖੋਜ ਵਿਭਾਗ ਦੇ ਮੁਖੀ ਦੇ ਦੀਪਕ ਜਿਸਾਨੀ ਨੇ ਕਿਹਾ ਕਿ ਭਾਰਤ ਦੀਆਂ ਸਨਅਤੀ ਕੰਪਨੀਆਂ ਵਪਾਰਕ ਅਤੇ ਖਪਤਕਾਰ ਪੱਧਰਾਂ 'ਤੇ ਘੱਟ ਮੰਗ ਕਾਰਣ ਦਬਾਅ ਹੇਠ ਹਨ। ਬੀ.ਐੱਫ.ਐੱਸ. ਸਣੇ ਨਮੂਨੇ ਦੀਆਂ ਕੰਪਨੀਆਂ ਦੇ ਚਾਲੂ ਮੁਨਾਫੇ 'ਚ 40 ਅਧਾਰ ਨੁਕਤਿਆਂ ਦੀ ਕਮੀ ਹੋਈ, ਜਿਹੜੀ ਕਿ ਸਾਲ ਦਰ ਸਾਲ ਮੁਤਾਬਕ 16.4 ਫੀਸਦੀ ਸੀ ਜਾਂ 0.4 ਫੀਸਦੀ ਨੁਕਤੇ ਦੀ ਕਮੀ ਸੀ।

ਸੀਮੈਂਟ ਕੰਪਨੀਆਂ ਚਲਾਉਣ ਦੇ ਮੁਨਾਫੇ ਦੇ ਸਾਲ ਦਰ ਸਾਲ ਦੇ ਵਾਧੇ 'ਚ 400 ਬੀ.ਪੀ.ਐੱਸ. ਦੀ ਕਮੀ ਹੋਈ। ਖਪਤਕਾਰ ਅਤੇ ਦਵਾਈ ਕੰਪਨੀਆਂ 'ਚ 50 ਬੀ.ਪੀ.ਐੱਸ. ਦੀ ਕਮੀ ਹੋਈ, ਧਾਤਾਂ 'ਚ 570 ਬੀ.ਪੀ.ਐੱਸ. ਦੀ ਕਮੀ ਹੋਈ ਜਦੋਂ ਕਿ ਤੇਲ ਅਤੇ ਗੈਸ ਅਤੇ ਤਕਨਾਲੋਜੀ ਦੇ ਮੁਨਾਫਿਆਂ 'ਚ ਸਿਲਸਿਲੇਵਾਰ 80 ਬੀ.ਪੀ.ਐੱਸ. ਅਤੇ 100 ਬੀ.ਪੀ.ਐੱਸ. ਦੀ ਕਮੀ ਹੋਈ। ਇਹ ਜਾਣਕਾਰੀ ਮੋਤੀ ਲਾਲ ਓਸਵਾਲ ਮਾਲੀ ਸੇਵਾਵਾਂ ਦੇ ਖੋਜ ਵਿਭਾਗ ਦੇ ਮੁਖੀ ਗੌਤਮ ਦੁੱਗੜ ਵਲੋਂ ਦਿੱਤੀ ਗਈ ਹੈ।

Karan Kumar

This news is Content Editor Karan Kumar