‘ਜੀ.ਐੱਸ.ਟੀ. ਰਿਟਰਨ ਦਾਖਲ ਕਰਨ ਦੀ ਸਮਾਂ-ਹੱਦ 4 ਮਹੀਨੇ ਵਧਾਈ ਜਾਵੇ’

06/20/2019 12:21:17 AM

ਗੁਵਾਹਾਟੀ— ਕਰ ਅਤੇ ਕਾਨੂੰਨੀ ਸਲਾਹਕਾਰਾਂ ਦੇ ਬਾਡੀਜ਼ ਨੇ 2017-18 ਦਾ ਜੀ. ਐੱਸ. ਟੀ. ਰਿਟਰਨ ਦਾਖਲ ਕਰਨ ਲਈ ਦਿੱਤੀ ਗਈ 3 ਮਹੀਨਿਆਂ ਦੀ ਸਮਾਂ-ਹੱਦ ਨੂੰ ਲੈ ਕੇ ਸ਼ਿਕਾਇਤ ਕੀਤੀ। ਸੰਗਠਨ ਨੇ ਕਿਹਾ ਕਿ ਸੈਂਕੜਿਆਂ ਸੋਧਾਂ, ਨੋਟੀਫਿਕੇਸ਼ਨ ਅਤੇ ਸਰਕੂਲਰ ਨੇ ਐਕਟ ਨੂੰ ਬਹੁਤ ਮੁਸ਼ਕਲ ਬਣਾ ਦਿੱਤਾ ਹੈ। ਸੰਗਠਨ ਨੇ ਜੀ. ਐੱਸ. ਟੀ . ਦੀ ਇਸ ਪਹਿਲੀ ਸਾਲਾਨਾ ਰਿਟਰਨ ਦਾਖਲ ਕਰਨ ਦੀ ਸਮਾਂ-ਹੱਦ ਨੂੰ ਘੱਟ ਤੋਂ ਘੱਟ 4 ਮਹੀਨੇ ਅੱਗੇ ਵਧਾਉਣ ਦੀ ਅਪੀਲ ਕੀਤੀ ਹੈ।

ਇਸ ਸੰਗਠਨ ’ਚ 400 ਤੋਂ ਜ਼ਿਆਦਾ ਚਾਰਟਰਡ ਅਕਾਊਂਟੈਂਟ, ਕੰਪਨੀ ਸੈਕ੍ਰੇਟਰੀ ਅਤੇ ਕਰ ਸਲਾਹਕਾਰ ਸ਼ਾਮਲ ਹਨ। ਟੈਕਸ ਬਾਰ ਐਸੋਸੀਏਸ਼ਨ (ਟੀ . ਬੀ. ਏ.) ਦੇ ਪ੍ਰਧਾਨ ਗੋਪਾਲ ਸਿੰਘਾਨਿਆ ਨੇ ਕਿਹਾ,‘‘ਸਰਕਾਰ ਨੇ 2017-18 ਲਈ ਜੀ. ਐੱਸ. ਟੀ. ਸਾਲਾਨਾ ਰਿਟਰਨ ਫਾਰਮ 9, 9 ਏ ਅਤੇ 9 ਸੀ ਮਾਰਚ 2019 ’ਚ ਆਨਲਾਈਨ ਅਤੇ ਅਪ੍ਰੈਲ 2019 ’ਚ ਆਫਲਾਈਨ ਉਪਲੱਬਧ ਕਰਵਾਇਆ ਹੈ। ਇਨ੍ਹਾਂ ਨੂੰ ਸਮਝਣ ਅਤੇ ਫਾਈਲ ਕਰਨ ਲਈ ਸਿਰਫ 3 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ।’’

ਸਿੰਘਾਨਿਆ ਨੇ ਸੁਝਾਅ ਦਿੱਤਾ ਕਿ ਸਾਲਾਨਾ ਰਿਟਰਨ ਨੂੰ ਠੀਕ ਤਰੀਕੇ ਨਾਲ ਦਾਖਲ ਕਰਨ ਦੇ ਮਾਮਲੇ ’ਚ ਮਹੀਨਾਵਾਰ ਅਤੇ ਤਿਮਾਹੀ ਰਿਟਰਨ ’ਚ ਇਕ ਬਾਰਗੀ ਸੋਧ ਕਾਫੀ ਅਹਿਮ ਲੋੜ ਹੋਵੇਗੀ।

Inder Prajapati

This news is Content Editor Inder Prajapati