ਏਅਰ ਇੰਡੀਆ ਬਣੇਗੀ World-class airline,ਹਰ ਭਾਰਤੀ ਕਰੇਗਾ ਮਾਣ : ਚੰਦਰਸ਼ੇਖਰਨ

10/09/2021 3:19:23 PM

ਨਵੀਂ ਦਿੱਲੀ - ਟਾਟਾ ਸੰਨਜ਼ ਆਖਰਕਾਰ ਏਅਰ ਇੰਡੀਆ ਨੂੰ ਇੱਕ ਵਾਰ ਫਿਰ ਆਪਣੇ ਨਾਂ ਕਰਨ ਵਿੱਚ ਕਾਮਯਾਬ ਰਿਹਾ। ਟਾਟਾ ਸੰਨਜ਼ ਨੇ ਏਅਰ ਇੰਡੀਆ ਨੂੰ ਖਰੀਦਣ ਲਈ 18 ਹਜ਼ਾਰ ਕਰੋੜ ਦੀ ਬੋਲੀ ਲਗਾਈ ਸੀ। ਬੋਲੀ ਜਿੱਤਣ ਤੋਂ ਬਾਅਦ ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਇਸ ਨੂੰ ਇੱਕ ਇਤਿਹਾਸਕ ਪਲ ਕਰਾਰ ਦਿੱਤਾ ਅਤੇ ਕਿਹਾ ਕਿ ਸਮੂਹ ਦਾ ਉਦੇਸ਼ ਇਸ ਨੂੰ ਵਿਸ਼ਵ ਪੱਧਰੀ ਏਅਰਲਾਈਨ ਬਣਾਉਣਾ ਹੈ ਜਿਸ 'ਤੇ ਹਰ ਭਾਰਤੀ ਨੂੰ ਮਾਣ ਹੋਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਟਾਟਾ ਸਮੂਹ ਨੂੰ ਏਅਰ ਇੰਡੀਆ ਲਈ ਬੋਲੀ ਦੇ ਜੇਤੂ ਦੇ ਰੂਪ ਵਿਚ ਘੋਸ਼ਿਤ ਹੋਣ ਕਾਰਨ ਅਸੀਂ ਖ਼ੁਸ਼ ਹਾਂ। ਇਹ ਇਕ ਇਤਿਹਾਸਕ ਪਲ ਹੈ ਅਤੇ ਸਾਡੇ ਸਮੂਹ ਲਈ ਦੇਸ਼ ਦੇ ਨਾਮ ਵਾਲੀ ਏਅਰਲਾਈਨ ਦੀ ਮਾਲਕੀ ਸੰਭਾਲਣਾ ਅਤੇ ਸੰਚਾਲਨ ਕਰਨਾ ਬਹੁਤ ਹੀ ਖ਼ੁਸ਼ਕਿਸਮਤੀ ਦੀ ਗੱਲ ਹੈ। 

ਇਹ ਵੀ ਪੜ੍ਹੋ : ਆਨਲਾਈਨ ਪੈਸੇ ਲੈਣ-ਦੇਣ ਦਾ ਨਿਯਮ ਬਦਲਿਆ, ਹੁਣ ਇੱਕ ਦਿਨ 'ਚ ਟਰਾਂਸਫਰ ਕਰ ਸਕੋਗੇ ਐਨੇ ਰੁਪਏ

ਚੰਦਰਸ਼ੇਖਰਨ ਨੇ ਇਕ ਪ੍ਰੈੱਸ ਸਟੇਟਮੈਂਟ ਵਿਚ ਕਿਹਾ ਕਿ ਅਸੀਂ ਇਕ ਵਿਸ਼ਵਪੱਧਰੀ ਏਅਰਲਾਈਨ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਹਰੇਕ ਭਾਰਤੀ ਨੂੰ ਮਾਣ ਮਹਿਸੂਸ ਕਰਵਾਏਗਾ। ਇਸ ਮੌਕੇ 'ਤੇ ਮੈਂ ਭਾਰਤੀ ਹਵਾਬਾਜ਼ੀ ਖ਼ੇਤਰ ਦੇ ਮੋਢੀ ਜੇਆਰਡੀ ਟਾਟਾ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਹਾਂ।

ਜ਼ਿਕਰਯੋਗ ਹੈ ਕਿ ਕਰਜ਼ੇ ਦੇ ਬੋਝ ਥੱਲ੍ਹੇ ਦੱਬੀ ਏਅਰ ਇੰਡੀਆ ਨੂੰ ਖ਼ਰੀਦਣ ਲਈ ਟਾਟਾ ਸੰਨਜ਼ ਦੀ 18,000 ਕਰੋੜ ਰੁਪਏ ਦੀ ਬੋਲੀ ਨੂੰ ਸਰਕਾਰ ਨੇ ਸਵੀਕਾਰ ਕਰ ਲਿਆ ਹੈ। ਏਅਰ ਇੰਡੀਆ ਦੀ ਸ਼ੁਰੂਆਤ ਟਾਟਾ ਗਰੁੱਪ ਨੇ ਹੀ ਕੀਤੀ ਸੀ ਅਤੇ 68 ਸਾਲ ਪਹਿਲਾਂ ਇਸ ਨੂੰ ਸਰਕਾਰ ਦੇ ਹਵਾਲੇ ਕਰ ਦਿੱਤਾ ਸੀ। ਏਅਰ ਇੰਡੀਆ ਨੂੰ ਖ਼ਰੀਦਣ ਦੀ ਦੌੜ ਵਿਚ ਸਪਾਈਸਜੈੱਟ ਦੇ ਚੇਅਰਮੈਨ ਅਜੇ ਸਿੰਘ ਵੀ ਸ਼ਾਮਲ ਸਨ। ਉਨ੍ਹਾਂ ਨੇ ਇਸ ਲਈ ਵਿਅਕਤੀਗਤ ਰੂਪ ਨਾਲ ਲਗਭਗ 15,100 ਕਰੋੜ ਰੁਪਏ ਦੀ ਬੋਲੀ ਲਗਾਈ ਸੀ।

ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੇ ਮੰਤਰੀਆਂ ਦੇ ਪੈਨਲ ਨੇ ਟਾਟਾ ਸੰਨਜ਼ ਦੀ ਸਹਾਇਕ ਕੰਪਨੀ ਮੈਸਰਜ਼ ਪੈਲੇਸ ਪ੍ਰਾਈਵੇਟ ਲਿਮਟਿਡ ਦੀ ਏਅਰ ਇੰਡੀਆ ਦੀ ਲਗਾਈ ਗਈ ਬੋਲੀ ਨੂੰ ਮਨਜ਼ੂਰੀ ਦਿੱਤੀ ਹੈ। 

ਇਹ ਵੀ ਪੜ੍ਹੋ : ਆ ਗਏ ਅੱਛੇ ਦਿਨ! ਗੈਸ ਸਿਲੰਡਰ-ਤੇਲ ਤੋਂ ਬਾਅਦ ਬੱਚਿਆਂ ਦੀ ਮਨਪਸੰਦ ਆਈਸਕ੍ਰੀਮ ਵੀ ਹੋਈ ਮਹਿੰਗੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur