ਟਾਟਾ ਮੋਟਰਜ਼ ਨੇ ਯਾਤਰੀ ਵਾਹਨਾਂ ਦੇ ਰੇਟ ਵਧਾਏ

07/09/2022 6:34:51 PM

ਨਵੀਂ ਦਿੱਲੀ (ਭਾਸ਼ਾ) – ਟਾਟਾ ਮੋਟਰਜ਼ ਨੇ ਕੱਚੇ ਮਾਲ ਦੀ ਵਧਦੀ ਲਾਗਤ ਦੇ ਪ੍ਰਭਾਵ ਨੂੰ ਅੰਸ਼ਿਕ ਤੌਰ ’ਤੇ ਘੱਟ ਕਰਨ ਲਈ ਆਪਣੇ ਯਾਤਰੀ ਵਾਹਨਾਂ ਦੀਆਂ ਕੀਮਤਾਂ ’ਚ ਤੁਰੰਤ ਪ੍ਰਭਾਵ ਨਾਲ ਵਾਧਾ ਕੀਤਾ ਹੈ। ਭਾਰਤ ਦੀ ਪ੍ਰਮੁੱਖ ਆਟੋ ਕੰਪਨੀ ਨੇ ਸ਼ਨੀਵਾਰ ਨੂੰ ਇਕ ਬਿਆਨ ’ਚ ਕਿਹਾ ਕਿ 0.55 ਫੀਸਦੀ ਦਾ ਭਾਰੀ ਔਸਤ ਵਾਧਾ ਸ਼ਨੀਵਾਰ ਤੋਂ ਸਾਰੀਆਂ ਸ਼੍ਰੇਣੀਆਂ ’ਚ ਹੋਵੇਗਾ। ਇਹ ਵਾਧਾ ਵਰਜ਼ਨਸ ਅਤੇ ਮਾਡਲਾਂ ਦੇ ਆਧਾਰ ’ਤੇ ਵੱਖ-ਵੱਖ ਹੈ।

ਬਿਆਨ ’ਚ ਕਿਹਾ ਗਿਆ ਕਿ ਕੰਪਨੀ ਨੇ ਵਧੀ ਹੋਈ ਉਤਪਾਦਨ ਲਾਗਤ ਦੇ ਇਕ ਅਹਿਮ ਹਿੱਸੇ ਨੂੰ ਜਜ਼ਬ ਕਰਨ ਲਈ ਵਿਆਪਕ ਉਪਾਅ ਕੀਤੇ ਹਨ। ਕੰਪਨੀ ਨੇ ਕਿਹਾ ਕਿ ਉਤਪਾਦਨ ਲਾਗਤ ’ਚ ਹੋਇਆ ਵਾਧਾ ਕੁੱਲ ਵਾਧੇ ਦੇ ਪ੍ਰਭਾਵ ਦੀ ਭਰਪਾਈ ਲਈ ਕੀਮਤਾਂ ’ਚ ਘੱਟੋ–ਘੱਟ ਵਾਧਾ ਕੀਤਾ ਜਾ ਰਿਹਾ ਹੈ। ਟਾਟਾ ਮੋਟਰਜ਼ ਪਹਿਲਾਂ ਹੀ ਇਸ ਮਹੀਨੇ ਤੋਂ ਆਪਣੇ ‘ਕਮਰਸ਼ੀਅਲ ਵਾਹਨਾਂ’ ਦੀਆਂ ਕੀਮਤਾਂ ’ਚ 1.5 ਤੋਂ 2.5 ਫੀਸਦੀ ਤੱਕ ਦਾ ਵਾਧਾ ਕਰ ਚੁੱਕਾ ਹੈ।

Harinder Kaur

This news is Content Editor Harinder Kaur