ਮੁਨਾਫੇ ਤੋਂ ਘਾਟੇ ''ਚ ਆਈ ਟਾਟਾ ਮੋਟਰਜ਼

02/08/2019 9:36:20 AM

ਨਵੀਂ ਦਿੱਲੀ — ਆਟੋ ਦਿੱਗਜ ਟਾਟਾ ਮੋਟਰਜ਼ ਨੇ ਦਸੰਬਰ ਤਿਮਾਹੀ ਦੇ ਨਤੀਜੇ ਪੇਸ਼ ਕੀਤੇ ਹਨ। ਕੰਪਨੀ ਦੇ ਨਤੀਜੇ ਅੰਦਾਜ਼ੇ ਤੋਂ ਬਹੁਤ ਹੀ ਕਮਜ਼ੋਰ ਹਨ। ਟਾਟਾ ਮੋਟਰਜ਼ ਦੇ ਨਤੀਜੇ ਹਰ ਸਕੇਲ 'ਤੇ ਖਰਾਬ ਰਹੇ ਹਨ। ਜਾਇਦਾਦ ਅਤੇ ਨਿਵੇਸ਼ ਨੂੰ ਰਾਇਟ-ਆਫ ਕਰਨ ਨਾਲ 26950 ਕਰੋੜ ਰੁਪਏ ਤੋਂ ਜ਼ਿਆਦਾ ਦਾ ਘਾਟਾ ਹੋਇਆ ਹੈ। ਜੇ.ਐਲ.ਆਰ. ਵੀ ਲਗਾਤਾਕ ਤੀਜੀ ਤਿਮਾਹੀ ਘਾਟੇ 'ਚ ਰਹੀ। ਟਾਟਾ ਮੋਟਰਜ਼ ਦਾ ਏ.ਡੀ.ਆਰ. 10 ਫੀਸਦੀ ਲੁੜ੍ਹਕ ਗਿਆ ਹੈ।
ਜਿਥੇ ਬਜ਼ਾਰ ਨੇ ਟਾਟਾ ਮੋਟਰਜ਼ ਨੂੰ 541 ਕਰੋੜ ਰੁਪਏ ਦੇ ਕੰਸੋਲਿਡੇਟੇਡ ਮੁਨਾਫੇ ਦਾ ਅੰਦਾਜ਼ਾ ਲਗਾਇਆ ਸੀ ਉਥੇ ਕੰਪਨੀ ਨੂੰ 26961 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਹਾਲਾਂਕਿ ਕੰਸੋਲਿਡੇਟੇਡ ਆਮਦਨ 3.8 ਫੀਸਦੀ ਦੇ ਵਾਧੇ ਨਾਲ 77 ਹਜ਼ਾਰ ਕਰੋੜ ਰੁਪਏ ਰਹੀ ਹੈ। ਪਰ ਕੰਸੋਲਿਡੇਟੇਡ ਮਾਰਜਨ 11.5 ਫੀਸਦੀ ਤੋਂ ਫਿਸਲ ਕੇ 8.5 ਫੀਸਦੀ 'ਤੇ ਆ ਗਈ ਹੈ। ਇਸ ਦੇ ਨਾਲ ਹੀ ਜੇ.ਐਲ.ਆਰ. ਦੇ ਐਸੇਟ ਇੰਪੇਅਰਮੈਂਟ ਦੇ ਕਾਰਨ ਕੰਪਨੀ ਨੂੰ 27838 ਕਰੋੜ ਰੁਪਏ ਦਾ ਇਕਮੁਸ਼ਤ ਘਾਟਾ ਹੋਇਆ ਹੈ। ਚੀਨ ਦੇ ਬਜ਼ਾਰ ਵਿਚ ਚੁਣੌਤੀ ਰਹਿਣ ਨਾਲ ਜੇ.ਐਲ.ਆਰ. ਨੂੰ ਲਗਾਤਾਰ ਤੀਜੀ ਤਿਮਾਹੀ 'ਚ ਘਾਟਾ ਝੇਲਣਾ ਪਿਆ ਹੈ।