ਟਾਟਾ ਮੋਟਰਸ ਨੇ ਲਾਕਡਾਊਨ ਦੌਰਾਨ ਖਤਮ ਹੋ ਰਹੇ ਵਪਾਰਕ ਵਾਹਨਾਂ ਦੀ ਵਧਾਈ ਮਿਆਦ

04/21/2020 8:06:15 PM

ਨਵੀਂ ਦਿੱਲੀ—ਟਾਟਾ ਮੋਟਰਸ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਉਨ੍ਹਾਂ ਸਾਰਿਆਂ ਵਪਾਰਕ ਵਾਹਨਾਂ ਦੀ ਵਾਰੰਟੀ ਦੋ ਮਹੀਨੇ ਲਈ ਵਧਾ ਦਿੱਤੀ ਹੈ ਜਿਨ੍ਹਾਂ ਦੀ ਮਿਆਦ 'ਲਾਕਡਾਊਨ' ਦੌਰਾਨ ਖਤਮ ਹੋ ਰਹੀ ਸੀ। ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਕੰਪਨੀ ਨੇ ਦੁਨੀਆ ਭਰ 'ਚ ਆਪਣੇ ਵਪਾਰਕ ਵਾਹਨਾਂ ਦੇ ਗਾਹਕਾਂ ਲਈ ਵਾਰੰਟੀ ਦੀ ਮਿਆਦ ਦੋ ਮਹੀਨੇ ਵਧਾ ਦਿੱਤੀ ਹੈ। ਬਿਆਨ ਮੁਤਾਬਕ ਵਪਾਰਕ ਵਾਹਨਾਂ ਦੇ ਗਾਹਕਾਂ ਲਈ ਵਾਰੰਟੀ ਮਿਆਦ ਵਧਾਉਣ ਤਹਿਤ ਉਹ ਦੋ ਮਹੀਨੇ ਤਕ ਮੁਫਤ ਸੇਵਾਵਾਂ ਦੇਵੇਗੀ।

ਇਹ ਸੁਵਿਧਾ ਉਨ੍ਹਾਂ ਵਾਹਨਾਂ ਲਈ ਹੋਵੇਗੀ ਜਿਨ੍ਹਾਂ ਦੀ ਵਾਰੰਟੀ ਮਿਆਦ 'ਲਾਕਡਾਊਨ' ਦੌਰਾਨ ਖਤਮ ਹੋ ਰਹੀ ਸੀ। ਇਸ ਤੋਂ ਇਲਾਵਾ ਕੰਪਨੀ ਉਨ੍ਹਾਂ ਗਾਹਕਾਂ ਲਈ ਟਾਟਾ ਸੁਰੱਖਿਆ ਸਾਲਾਨਾ ਨਿਗਰਾਨੀ ਕਾਨਟਰੈਕਟ ਵੀ ਵਧਾ ਰਹੀ ਹੈ ਜਿਨ੍ਹਾਂ ਦੀ ਸਮਾਂ-ਹੱਦ ਬੰਦ ਦੌਰਾਨ ਖਤਮ ਹੋ ਰਹੀ ਹੈ। ਨਾਲ ਹੀ ਕੰਪਨੀ ਨੇ ਸਾਲਾਨਾ ਨਿਗਰਾਨੀ ਕਾਨਟਰੈਕਟ ਸੇਵਾ ਦੀ ਮਿਆਦ ਵੀ ਇਕ ਮਹੀਨੇ ਲਈ ਵਧਾ ਦਿੱਤੀ ਹੈ।

Karan Kumar

This news is Content Editor Karan Kumar