ਇਸ ਵਿੱਤ ਸਾਲ 50 ਵਪਾਰਕ ਵਾਹਨ ਪੇਸ਼ ਕਰ ਸਕਦੀ ਹੈ ਟਾਟਾ ਮੋਟਰਸ

06/22/2018 8:18:05 PM

ਜਲੰਧਰ—ਵਾਹਨ ਬਣਾਉਣ ਵਾਲੀ ਕੰਪਨੀ ਟਾਟਾ ਮੋਟਰਸ ਦੀ ਯੋਜਨਾ ਇਸ ਵਿੱਤ ਸਾਲ 'ਚ ਕਰੀਬ 50 ਵਪਾਰਕ ਵਾਹਨ ਪੇਸ਼ ਕਰਨ ਦੀ ਹੈ। ਕੰਪਨੀ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਕੰਪਨੀ ਦਾ ਟੀਚਾ ਵਪਾਰਕ ਵਾਹਨ ਖੇਤਰ 'ਚ ਆਪਣੀ ਸਥਿਤੀ ਮਜ਼ਬੂਤ ਕਰਨਾ ਹੈ। ਕੰਪਨੀ ਨੇ 2017-18 ਦੌਰਾਨ ਵਪਾਰਕ ਅਤੇ ਯਾਤਰੀ ਵਾਹਨ ਸ਼ੇਣੀ 'ਚ ਲਾਗਤ ਖਰਚ 'ਚ ਕਟੌਤੀ ਦੇ ਕਦਮ ਚੁੱਕ ਕੇ ਕਰੀਬ 1,900 ਕਰੋੜ ਰੁਪਏ ਦੀ ਬਚਤ ਕੀਤੀ ਸੀ।  ਕੰਪਨੀ ਚਾਲੂ ਵਿੱਤ ਸਾਲ 'ਚ ਵਪਾਰਕ ਵਾਹਨ ਖੰਡ 'ਚ 1,500 ਕਰੋੜ ਰੁਪਏ ਦੇ ਕਰੀਬ ਪੂੰਜੀਗਤ ਖਰਚ ਵੀ ਕਰਨ ਵਾਲੀ ਹੈ। ਇਸ ਰਾਸ਼ੀ ਦਾ ਇਸਤੇਮਾਲ ਖੋਜ ਤੇ ਵਿਕਾਸ, ਸਮਰੱਥਾ ਵਿਸਤਾਰ ਅਤੇ ਇਕ ਅਪ੍ਰੈਲ 2020 ਤੱਕ ਭਾਰਤ ਸਟੇਜ ਛੇਹ ਦੇ ਐਮਿਸ਼ਨ ਪ੍ਰਬੰਧ ਦੀ ਸਰਕਾਰੀ ਸਮੇ ਸੀਮਾ ਦੇ ਅਨੁਪਾਲਣ 'ਤੇ ਕੀਤਾ ਜਾਵੇਗਾ।

ਟਾਟਾ ਮੋਟਰਸ ਦੇ ਅਧਿਕਾਰੀ (ਵਪਾਰਕ ਵਾਹਨ ਕਾਰੋਬਾਰ) ਗਿਰੀਸ਼ ਵਾਘ ਨੇ ਕਿਹਾ ਕਿ ਪਿਛਲੇ ਸਾਲ 'ਚ ਵੀ ਉਤਪਾਦ ਪੇਸ਼ ਕਰਨ ਦੇ ਮਾਮਲੇ 'ਚ ਇਸ ਰਫਤਾਰ ਨੂੰ ਜਾਰੀ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਨਵੇਂ ਉਤਪਾਦ ਪੇਸ਼ ਕਰਨ ਦੀ ਲੰਬੀ ਮਿਆਦੀ ਦੀ ਰਣਨੀਤੀ ਤਹਿਤ ਕੰਪਨੀ ਉਤਪਾਦ ਨਿਯੋਜਨ ਦੀ ਬੇਹਦ ਮਜ਼ਬੂਤ ਪ੍ਰਣਾਲੀ ਤਿਆਰ ਕਰਨ ਦੀ ਪ੍ਰਕਿਰਿਆ 'ਚ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਣਾਲੀ ਦਾ ਜ਼ੋਰ ਸਿਰਫ ਭਵਿੱਖ 'ਤੇ ਰਹੇਗਾ ਅਤੇ ਇਹ ਉਪਭੋਗਤਾ ਦੀ ਬਦਲਦੀ ਜ਼ਰੂਰਤਾਂ, ਵੈਸ਼ਵਿਕ ਬਾਜ਼ਾਰ ਦੀ ਪਰੀਸਥਿਤੀ ਅਤੇ ਕਾਰਕਾਂ ਦੇ ਬਦਲਾਅ 'ਤੇ ਨਜ਼ਰ ਰੱਖੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਣਾਲੀ ਨੂੰ ਪੰਜ ਸਾਲਾ ਉਤਾਪਦ ਯੋਜਨਾ ਤਿਆਰ ਕਰਨ ਦਾ ਕੰਮ ਦਿੱਤਾ ਗਿਆ ਹੈ।