ਵੱਡੀ ਖ਼ਬਰ! TATA ਸਫਾਰੀ ਦੀ ਵਾਪਸੀ, ਜਲਦ ਸ਼ੁਰੂ ਹੋਵੇਗੀ ਬੁਕਿੰਗ (ਵੀਡੀਓ)

01/06/2021 9:23:00 PM

ਨਵੀਂ ਦਿੱਲੀ- ਟਾਟਾ ਸਫਾਰੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ ਹੈ। ਟਾਟਾ ਮੋਟਰਜ਼ ਆਪਣੀ ਲੋਕ ਪ੍ਰਸਿੱਧ ਐੱਸ. ਯੂ. ਵੀ. ਟਾਟਾ ਸਫਾਰੀ ਨੂੰ ਇਕ ਵਾਰ ਫਿਰ ਨਵੇਂ ਰੂਪ ਵਿਚ ਬਾਜ਼ਾਰ ਵਿਚ ਉਤਾਰਨ ਜਾ ਰਹੀ ਹੈ। ਇਸ ਦੀ ਬੁਕਿੰਗ ਇਸੇ ਮਹੀਨੇ ਸ਼ੁਰੂ ਹੋ ਜਾਏਗੀ।

ਟਾਟਾ ਮੋਟਰਜ਼ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਟਾਟਾ ਮੋਟਰਜ਼ ਵਿਚ ਯਾਤਰੀ ਵਾਹਨ ਕਾਰੋਬਾਰ ਇਕਾਈ ਦੇ ਮੁਖੀ ਸ਼ੈਲੇਸ਼ ਚੰਦਰ ਨੇ ਕਿਹਾ ਕਿ ਕੰਪਨੀ ਸਫਾਰੀ ਬ੍ਰਾਂਡ ਨੂੰ ਇਕ ਵਾਰ ਫਿਰ ਬਾਜ਼ਾਰ 'ਚ ਪੇਸ਼ ਕਰਨ ਜਾ ਰਹੀ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਫਾਰੀ ਦੀ ਸ਼ੁਰੂਆਤ ਇਕ ਵਾਰ ਫਿਰ ਬਾਜ਼ਾਰ ਵਿਚ ਧੁੰਮਾਂ ਪਾਏਗੀ।

 

ਕੰਪਨੀ ਨੇ ਪਿਛਲੇ ਸਾਲ ਆਟੋ ਐਕਸਪੋ ਵਿਚ ਇਸ ਨੂੰ ਪ੍ਰਦਸ਼ਿਤ ਕੀਤਾ ਸੀ ਅਤੇ ਇਸ ਦਾ ਕੋਡਨੇਮ ਗ੍ਰੈਵੀਟਾਸ ਦਿੱਤਾ ਸੀ। ਇਸ ਨੂੰ ਬਤੌਰ ਸਫਾਰੀ ਹੁਣ ਲਾਂਚ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਮੁਕੇਸ਼ ਅੰਬਾਨੀ ਨੂੰ ਦੋਹਰਾ ਝਟਕਾ, ਟਾਪ-10 ਅਮੀਰਾਂ ਦੀ ਸੂਚੀ ਤੋਂ ਵੀ ਹੋਏ ਬਾਹਰ

ਉੱਥੇ ਹੀ, ਰਿਪੋਰਟਾਂ ਦੀ ਮੰਨੀਏ ਤਾਂ 7 ਸੀਟਰ ਨਵੀਂ ਸਫਾਰੀ ਇਸੇ ਜਨਵਰੀ ਮਹੀਨੇ ਵਿਚ ਸ਼ੋਅਰੂਮ ਵਿਚ ਦੇਖ਼ੀ ਜਾ ਸਕਦੀ ਹੈ। ਟਾਟਾ ਮੋਟਰਜ਼ ਨੇ ਪਹਿਲੀ ਵਾਰ ਸਫਾਰੀ ਨੂੰ 1998 ਵਿਚ ਪੇਸ਼ ਕੀਤਾ ਸੀ। ਨਵੀਂ ਸਫਾਰੀ ਕਾਫ਼ੀ ਜ਼ਬਰਦਸਤ ਰਹਿਣ ਵਾਲੀ ਹੈ। ਰਿਪੋਰਟਾਂ ਮੁਤਾਬਕ, ਨਵੀਂ ਸਫਾਰੀ ਲੰਬਾਈ ਵਿਚ ਹੈਰੀਅਰ ਦੇ ਮੁਕਾਬਲੇ ਲੰਮੀ ਅਤੇ ਉੱਚੀ ਹੋਵੇਗੀ। ਕੰਪਨੀ ਇਸ ਨੂੰ ਨਵੇਂ ਵ੍ਹੀਲਜ਼ ਨਾਲ ਬਾਜ਼ਾਰ ਵਿਚ ਉਤਾਰ ਸਕਦੀ ਹੈ। ਨਵੀਂ ਸਫਾਰੀ ਵਿਚ 2.0 ਲਿਟਰ ਦੀ ਸਮਰੱਥਾ ਦਾ ਦਮਦਾਰ ਡੀਜ਼ਲ ਇੰਜਣ ਹੋਵੇਗਾ, ਜੋ ਕਿ 170 ਬੀ. ਐੱਚ. ਪੀ. ਤੱਕ ਦੀ ਪਾਵਰ ਜੈਨਰੇਟ ਕਰਦਾ ਹੈ। ਫੀਚਰ ਦੀ ਗੱਲ ਕਰੀਏ ਤਾਂ ਇਸ ਵਿਚ ਆਟੋਮੈਟਿਕ ਏ. ਸੀ., ਜੇ. ਬੀ. ਐੱਲ. ਸਿਸਟਮ, ਪੈਨਾਰੇਮਿਕ ਸਨਰੂਫ, ਪਾਵਰਡ ਡਰਾਈਵਿੰਗ ਸੀਟ, ਏਅਰਬੈਗਸ, ਕਲਾਈਮੇਟ ਕੰਟਰੋਲ, ਕਰੂਜ਼ ਕੰਟਰੋਲ ਵਰਗੇ ਸਟੈਂਡਰਡ ਅਤੇ ਸੇਫਟੀ ਫ਼ੀਚਰ ਹੋ ਸਕਦੇ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਹੁਣ ਜਿਊਲਰ ਤੋਂ ਸੋਨਾ ਖ਼ਰੀਦਣ ਲਈ ਦੇਣਾ ਪਵੇਗਾ ਪੈਨ ਜਾਂ ਆਧਾਰ

Sanjeev

This news is Content Editor Sanjeev