ਟਾਟਾ ਦੀ ਇਸ ਪ੍ਰੀਮਿਅਮ ਹੈਚਬੈਕ ਦੀ ਲਾਂਚਿੰਗ ਬਾਰੇ ਸਾਹਮਣੇ ਆਈ ਇਹ ਜਾਣਕਾਰੀ

07/13/2018 2:08:51 AM

ਜਲੰਧਰ—ਭਾਰਤੀ ਦਿੱਗਜ ਆਟੋਮੇਕਰ ਕੰਪਨੀ ਨੇ ਇਸ ਸਾਲ ਫਰਵਰੀ 2018 'ਚ ਆਟੋ ਐਕਸਪੋਅ ਦੌਰਾਨ ਆਪਣੀ ਅਪਕਮਿੰਗ ਪ੍ਰੀਮਿਅਮ ਹੈਚਬੈਕ ਕਾਰ ਟਾਟਾ 45X ਦਾ ਕੰਸੈਪਟ ਮਾਡਲ ਪੇਸ਼ ਕੀਤਾ ਸੀ। ਹੁਣ ਖਬਰ ਆਈ ਹੈ ਕਿ ਟਾਟਾ 45X ਨੂੰ ਇਸ ਸਾਲ ਲਾਂਚ ਕੀਤਾ ਜਾਵੇਗਾ। ਇਸ ਨੂੰ ਆਉਣ ਵਾਲੇ ਕੁਝ ਹੀ ਮਹੀਨਿਆਂ 'ਚ ਸ਼ਾਇਦ ਦੀਵਾਲੀ ਦੇ ਨੇੜੇ ਲਾਂਚ ਕੀਤਾ ਜਾ ਸਕਦਾ ਹੈ।

ਟਾਟਾ ਦੀ ਇਹ 45x ਕੰਸੈਪਟ ਹੈਚਬੈਕ ਟਾਟਾ ਮੋਟਰਸ ਦੇ ਨਵੇਂ ਇੰਪੈਕਟ 2.0 ਡਿਜਾਈਨ ਸਿੰਧਾਂਤ 'ਤੇ ਆਧਾਰਿਤ ਹੈ। ਇਸ 'ਚ ਬ੍ਰਾਂਡ ਨਿਊ ਐਡਵਾਂਸਡ ਮਾਡੀਊਲਰ ਪਲੇਟਫਾਰਮ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਦੌਰਾਨ ਟਾਟਾ ਨੇ ਆਪਣੀ ਇਕ ਐੱਸ.ਯੂ.ਵੀ. ਐੱਚ5ਐਕਸ ਕੰਸੈਪਟ ਨੂੰ ਵੀ ਸ਼ੋਕੇਸ ਕੀਤਾ ਸੀ। ਟਾਟਾ 45X ਦਾ ਡਿਜਾਈਨ ਕਾਫੀ ਸ਼ਾਨਦਾਰ ਹੈ ਅਤੇ ਲੁੱਕ ਕਾਫੀ ਮਾਰਡਨ ਹੈ।

ਭਾਰਤ 'ਚ ਟਾਟਾ 45X ਕੰਸੈਪਟ ਹੈਚਬੈਕ ਦਾ ਮੁਕਾਬਲਾ ਮਾਰੂਤੀ ਬਲੇਨੋ, ਨਵੀਂ ਹੁੰਡਈ ਆਈ20 ਅਤੇ ਵਾਕਸਵੈਗਨ ਪੋਲੋ ਨਾਲ ਹੋਵੇਗਾ। ਮੈਕੇਨੀਕਲ ਤੌਰ 'ਤੇ ਟਾਟਾ 45X 'ਚ ਟਾਟਾ ਨੈਕਸਨ ਦੀ ਤਰ੍ਹਾਂ ਪੈਟਰੋਲ ਅਤੇ ਡੀਜ਼ਲ ਇੰਜਣ ਦਾ ਵਿਕਲਪ ਦਿੱਤਾ ਜਾ ਸਕਦਾ ਹੈ। ਇਸ 'ਚ 1.2 ਲੀਟਰ ਦਾ ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ ਜੋ ਕਿ 108 ਬੀ.ਐੱਚ.ਪੀ. ਦੀ ਪਾਵਰ ਅਤੇ 170 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ।

ਉੱਥੇ ਟਾਟਾ 45X ਦੇ ਡੀਜ਼ਲ ਮਾਡਲ ਦੀ ਗੱਲ ਕਰੀਏ ਤਾਂ ਇਸ 'ਚ 1.5 ਲੀਟਰ ਦਾ ਇੰਜਣ ਦਿੱਤਾ ਜਾਵੇਗਾ ਜੋ ਕਿ 108 ਬੀ.ਐੱਚ.ਪੀ. ਦੀ ਪਾਵਰ ਅਤੇ 260 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਪਾਵਰ ਆਊਟਪੁੱਟ ਨਾਲ ਹੈਚਬੈਕ ਸੈਗਮੈਂਟ 'ਚ ਇਹ ਮੋਸਟ ਪਾਵਰਫੁਲ ਕਾਰ ਹੋਵੇਗੀ।

ਇਸ 'ਚ ਇੰਜਣ 6-ਸਪੀਡ ਮੈਨੀਊਲ ਗਿਅਰਬਾਕਸ ਸਟੈਂਡਰਡ ਦੇ ਤੌਰ 'ਤੇ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਟਾਟਾ 45X ਇਸ ਕਾਰ ਦਾ ਕੋਡ ਨਾਂ ਹੈ। ਬਾਅਦ 'ਚ ਇਸ ਦਾ ਪ੍ਰੋਡਕਸ਼ਨ ਨਾਂ ਕੁਝ ਵੱਖ ਹੀ ਹੋਵੇਗਾ ਅਤੇ ਬਾਜ਼ਾਰ 'ਚ ਇਸ ਨੂੰ ਹੋਰ ਨਾਂ ਤੋਂ ਵੇਚੀਆ ਜਾਵੇਗਾ। ਹਾਲ ਹੀ 'ਚ ਟਾਟਾ ਐੱਚ5ਐਕਸ ਕੰਸੈਪਟ ਦੇ ਪ੍ਰੋਡਕਸ਼ਨ ਨਾਂ ਦਾ ਵੀ ਖੁਲਾਸਾ ਹੋ ਗਿਆ। ਇਸ ਨੂੰ ਟਾਟਾ ਹੈਰੀਅਰ ਦੇ ਨਾਂ ਤੋਂ ਵੀ ਵੇਚੀਆ ਜਾਵੇਗਾ।

ਟਾਟਾ 45X ਇਕ ਪ੍ਰੀਮਿਅਮ ਹੈਚਬੈਕ ਕਾਰ ਹੋਵੇਗੀ ਅਤੇ ਇਸ 'ਚ ਕਾਫੀ ਸਾਰੇ ਪ੍ਰੀਮਿਅਮ ਫੀਚਰਸ ਦਿੱਤੇ ਜਾਣਗੇ। ਇਹ ਕਾਰ ਵੱਡੇ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਆਟੋਮੈਟਿਕ ਕਲਾਈਮੇਟ ਕੰਟਰੋਲ, ਵਧੀਆ ਕੁਆਲਟੀ ਦੀਆਂ ਸੀਟਾਂ ਆਦਿ ਨਾਲ ਆਵੇਗੀ। ਟਾਟਾ 45X 'ਚ ਸੈਫਟੀ ਦਾ ਵੀ ਪੂਰਾ ਪ੍ਰਬੰਧ ਹੋਵੇਗਾ।