ਵਾਇਰਲ ਸਮੱਗਰੀਆਂ ''ਤੇ ਰੋਕ ਲਈ ਅਜੇ ਹੋਰ ਕਦਮ ਚੁੱਕੇਗੀ ਵਟਸਐਪ

03/13/2019 7:31:47 PM

ਨਵੀਂ ਦਿੱਲੀ-ਮੋਬਾਇਲ ਐਪ ਜ਼ਰੀਏ ਮੈਸੇਜਿੰਗ ਸੇਵਾ ਦੇਣ ਵਾਲੀ ਕੰਪਨੀ ਵਟਸਐਪ ਵਾਇਰਲ ਹੋਣ ਵਾਲੀਆਂ ਸਮੱਗਰੀਆਂ 'ਤੇ ਨਕੇਲ ਕੱਸਣ ਲਈ ਅਜੇ ਹੋਰ ਕਦਮ ਚੁੱਕੇਗੀ। ਕੰਪਨੀ ਦੇ ਭਾਰਤ 'ਚ ਨਵੇਂ ਪ੍ਰਮੁੱਖ ਅਭਿਜੀਤ ਬੋਸ ਨੇ ਇਹ ਗੱਲ ਕਹੀ। ਕੰਪਨੀ ਨੇ ਪਹਿਲੀ ਵਾਰ ਭਾਰਤੀ ਕਾਰੋਬਾਰ ਲਈ ਕਿਸੇ ਉੱਚ ਕਾਰਜਕਾਰੀ ਦੀ ਨਿਯੁਕਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਦੇਸ਼ਾਂ ਦੀ ਨਿੱਜਤਾ ਸੁਰੱਖਿਆ ਦੀ ਨਜ਼ਰ ਨਾਲ ਜ਼ਰੂਰੀ ਹੈ। ਸਾਂਝੇ ਸੁਰੱਖਿਆ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਪਨੀ ਦੇਸ਼ 'ਚ ਸਾਰੇ ਸਬੰਧਤ ਪੱਖਾਂ ਨਾਲ ਮਿਲ ਕੇ ਕੰਮ ਕਰੇਗੀ। ਬੋਸ ਨੂੰ ਕੰਪਨੀ ਨੇ ਪਿਛਲੇ ਸਾਲ ਨਵੰਬਰ 'ਚ ਨਿਯੁਕਤ ਕੀਤਾ ਸੀ। ਉਨ੍ਹਾਂ 2019 ਦੀ ਸ਼ੁਰੂਆਤ 'ਚ ਅਹੁਦਾ ਸੰਭਾਲਿਆ ਸੀ।ð

Karan Kumar

This news is Content Editor Karan Kumar