ਸਿਰਫ਼ 1 ਰੁਪਏ ''ਚ ਘਰ ਲੈ ਜਾਓ ਸਕੂਟਰ ਜਾਂ ਮੋਟਰ ਸਾਈਕਲ, ਇਹ ਬੈਂਕ ਦੇ ਰਿਹੈ ਸਹੂਲਤ

09/24/2020 6:40:22 PM

ਨਵੀਂ ਦਿੱਲੀ — ਦੇਸ਼ 'ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲੇ ਹੈ। ਇਸ ਕਾਰਨ ਕੋਰੋਨਾ ਵਾਇਰਸ ਕਾਰਨ ਵਾਹਨਾਂ ਦੀ ਘੱਟ ਹੋ ਰਹੀ ਮੰਗ ਨੂੰ ਰਫ਼ਤਾਰ ਦੇਣ ਲਈ ਕੰਪਨੀਆਂ ਕਈ ਸਕੀਮਾਂ ਲੈ ਕੇ ਆ ਰਹੀਆਂ ਹਨ।  ਇਸ ਦੌਰਾਨ ਇਨ੍ਹਾਂ ਸਹੂਲਤਾਂ ਦਾ ਲਾਭ ਲੈਣ ਲਈ ਜੇਕਰ ਤੁਸੀਂ ਸਕੂਟਰ ਜਾਂ ਮੋਟਰਸਾਈਕਲ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਤੁਹਾਡੇ ਲਈ ਲਾਹੇਵੰਦ ਸੌਦਾ ਹੋ ਸਕਦਾ ਹੈ। ਦਰਅਸਲ ਫੈਡਰਲ ਬੈਂਕ ਨੇ ਇਕ ਸਹੂਲਤ ਪੇਸ਼ ਕੀਤੀ ਹੈ ਜਿਸ ਦੇ ਤਹਿਤ ਗਾਹਕ ਸਿਰਫ 1 ਰੁਪਏ ਦੀ ਅਦਾਇਗੀ ਕਰਕੇ ਦੋਪਹੀਆ ਵਾਹਨ ਖਰੀਦ ਸਕਦੇ ਹਨ। ਆਓ ਇਸ ਯੋਜਨਾ ਬਾਰੇ ਵਿਸਥਾਰ ਨਾਲ ਜਾਣੀਏ।

ਦਰਅਸਲ ਫੈਡਰਲ ਬੈਂਕ ਨੇ ਗਾਹਕਾਂ ਨੂੰ ਡੈਬਿਟ ਕਾਰਡ EMI 'ਤੇ ਬਾਈਕ ਜਾਂ ਸਕੂਟਰ ਖਰੀਦਣ ਦੀ ਸਹੂਲਤ ਦਿੱਤੀ ਹੈ। ਭਾਵ ਸਿਰਫ ਫੈਡਰਲ ਬੈਂਕ ਕਾਰਡ ਰੱਖਣ ਵਾਲੇ ਗਾਹਕ ਹੀ ਇਹ ਸਹੂਲਤ ਲੈਣ ਦੇ ਯੋਗ ਹੋਣਗੇ। ਜ਼ਿਕਰਯੋਗ ਹੈ ਕਿ ਖ਼ਾਤਾਧਾਰਕ ਹੀਰੋ ਮੋਟੋਕਾਰਪ, ਹੌਂਡਾ ਮੋਟਰਸਾਈਕਲ ਅਤੇ ਟੀ.ਵੀ.ਐਸ. ਮੋਟਰ ਦੇ ਦੇਸ਼ਭਰ ਵਿਚ ਮੌਜੂਦ ਕੁੱਲ 947 ਸ਼ੋਅਰੂਮ ਵਿਚੋਂ ਕਿਸੇ ਵੀ ਸਟੋਰ 'ਤੇ 1 ਰੁਪਏ ਦੀ ਅਦਾਇਗੀ ਕਰਕੇ ਦੋ ਪਹੀਆ ਵਾਹਨ ਖਰੀਦ ਸਕਦੇ ਹਨ।

ਇਹ ਵੀ ਦੇਖੋ : ਟਰੰਪ ਦਾ ਦਾਅਵਾ - ਜਲਦ Johnson & Johnson ਦੀ ਕੋਰੋਨਾ ਦੀ ਦਵਾਈ ਕਰੇਗੀ ਕਮਾਲ

ਬੈਂਕ ਅਨੁਸਾਰ ਇੱਥੇ ਕੋਈ ਦਸਤਾਵੇਜ਼ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਨਾ ਹੀ ਬੈਂਕ ਜਾਣ ਦੀ ਕੋਈ ਜ਼ਰੂਰਤ ਹੈ। ਇਹ ਪੂਰੀ ਤਰ੍ਹਾਂ ਨਾਲ ਆਨਲਾਈਨ ਪ੍ਰਕਿਰਿਆ ਹੈ, ਜਦੋਂ ਕਿ ਕੋਈ ਪ੍ਰੋਸੈਸਿੰਗ ਫੀਸ ਵੀ ਨਹੀਂ ਹੈ। ਬੈਂਕ ਗਾਹਕ ਡੈਬਿਟ ਕਾਰਡ EMI ਦੀ ਅਦਾਇਗੀ ਲਈ 3/6/9/12 ਮਹੀਨਿਆਂ ਦੀ ਮਿਆਦ ਲਈ ਚੋਣ ਕਰ ਸਕਦੇ ਹਨ।

ਇਹ ਵੀ ਦੇਖੋ : ਰਾਸ਼ਨ ਕਾਰਡ ਬਾਰੇ ਜ਼ਰੂਰੀ ਖ਼ਬਰ, ਹੁਣ ਇਨ੍ਹਾਂ ਕਾਰਡ ਧਾਰਕਾਂ ਨੂੰ ਅਪਡੇਟ ਕਰਨ ਲਈ ਦੇਣੇ ਪੈਣਗੇ ਪੈਸੇ

ਇਹ ਜਾਣਨ ਲਈ ਕਿ ਫੈਡਰਲ ਬੈਂਕ ਦੇ ਗਾਹਕ ਇਸ ਸਹੂਲਤ ਲਈ ਯੋਗ ਹਨ ਜਾਂ ਨਹੀਂ, ਉਨ੍ਹਾਂ ਨੂੰ 'ਡੀਸੀ-ਸਪੇਸ-ਈਐਮਆਈ' ਲਿਖ ਕੇ '5676762' ਤੇ ਐਸ.ਐਮ.ਐਸ. ਭੇਜਣਾ ਹੈ। ਗਾਹਕ '7812900900' ਤੇ ਮਿਸਡ ਕਾਲ ਵੀ ਦੇ ਸਕਦੇ ਹਨ।
ਗਾਹਕ ਹੌਂਡਾ ਮੋਟਰਸਾਈਕਲ ਦੇ ਸਕੂਟਰ ਜਾਂ ਬਾਈਕ ਦੀ ਖਰੀਦ 'ਤੇ ਵੀ ਤਿਉਹਾਰ ਦੇ ਆਫਰ ਅਧੀਨ 5 ਪ੍ਰਤੀਸ਼ਤ ਕੈਸ਼ਬੈਕ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਦੇ ਲਈ ਘੱਟੋ-ਘੱਟ ਖਰੀਦ ਦੀ ਰਕਮ 30000 ਰੁਪਏ ਹੋਣੀ ਚਾਹੀਦੀ ਹੈ। ਇੱਕ ਕਾਰਡ ਉੱਤੇ ਵੱਧ ਤੋਂ ਵੱਧ ਕੈਸ਼ਬੈਕ ਰਕਮ 5000 ਰੁਪਏ ਹੋਵੇਗੀ।

ਇਹ ਵੀ ਦੇਖੋ : ਰਿਲਾਇੰਸ ਜਿਓ ਦੇ ਇਸ ਕਦਮ ਨਾਲ ਦੂਰਸੰਚਾਰ ਕੰਪਨੀਆਂ ਦੇ ਸ਼ੇਅਰਾਂ ਨੂੰ ਲੱਗਾ ਝਟਕਾ!

Harinder Kaur

This news is Content Editor Harinder Kaur