PM ਆਵਾਸ ਯੋਜਨਾ ਦਾ 31 ਮਾਰਚ 2021 ਤੋਂ ਪਹਿਲਾਂ ਲਓ ਲਾਭ, ਮਿਲੇਗੀ ਇੰਨੀ ਛੋਟ

12/13/2020 6:34:33 PM

ਨਵੀਂ ਦਿੱਲੀ — ਕੇਂਦਰ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕ੍ਰੈਡਿਟ ਲਿੰਕਡ ਸਬਸਿਡੀ ਸਕੀਮ (ਸੀ.ਐੱਲ.ਐੱਸ.) ਦੇ ਜ਼ਰੀਏ ਵਿਆਜ 'ਚ ਛੋਟ ਦੇ ਰਹੀ ਹੈ। ਸਰਕਾਰ ਇਸ ਯੋਜਨਾ ਦੀ ਮਿਆਦ ਇਕ ਹੋਰ ਸਾਲ ਵਧਾਉਣ ਜਾ ਰਹੀ ਹੈ। ਇਸ ਦਾ ਐਲਾਨ ਫਰਵਰੀ ਵਿਚ ਪੇਸ਼ ਕੀਤੇ ਜਾਣ ਵਾਲੇ ਆਮ ਬਜਟ ਵਿਚ ਕੀਤਾ ਜਾ ਸਕਦਾ ਹੈ। ਮੌਜੂਦਾ ਸਮੇਂ 'ਚ ਇਹ ਯੋਜਨਾ 31 ਮਾਰਚ 2021 ਤੱਕ ਹੈ। ਜੇ ਤੁਸੀਂ ਹੁਣ ਤੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਨਹੀਂ ਲਿਆ ਹੈ, ਤਾਂ ਤੁਸੀਂ ਇਸ ਨੂੰ 31 ਮਾਰਚ 2021 ਤੱਕ ਕਰ ਸਕਦੇ ਹੋ। ਨਵਾਂ ਘਰ ਜਾਂ ਫਲੈਟ ਲੈਣ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਲਾਭ ਮਿਲੇਗਾ। ਵਿਆਜ ਵਜੋਂ ਲੱਖਾਂ ਰੁਪਏ ਦੀ ਬਚਤ ਹੋਵੇਗੀ।

ਲੱਖਾਂ ਲੋਕਾਂ ਨੂੰ ਮਿਲੇਗਾ ਇਸ ਸਕੀਮ ਦਾ ਲਾਭ 

ਇਸ ਯੋਜਨਾ ਤਹਿਤ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰੰ ਹੋਮ ਲੋਨ 'ਤੇ ਵਿਆਜ ਸਬਸਿਡੀ ਦਿੱਤੀ ਜਾਂਦੀ ਹੈ। ਇਹ ਸਬਸਿਡੀ ਵੱਧ ਤੋਂ ਵੱਧ 2.67 ਲੱਖ ਰੁਪਏ ਤੱਕ ਦੀ ਹੋ ਸਕਦੀ ਹੈ। ਸੂਤਰਾਂ ਅਨੁਸਾਰ ਬਜਟ ਤਿਆਰੀ ਨੂੰ ਲੈ ਕੇ ਕੀਤੀ ਜਾ ਰਹੀ ਬੈਠਕ ਵਿਚ ਸਿਧਾਂਤਕ ਤੌਰ 'ਤੇ ਸਹਿਮਤੀ ਦਿੱਤੀ ਗਈ ਹੈ ਕਿ ਕੋਵਿਡ ਆਫ਼ਤ ਦੇ ਵਿਸਥਾਰ ਦੇ ਮੱਦੇਨਜ਼ਰ, ਇਸ ਯੋਜਨਾ ਦੀ ਮਿਆਦ ਵਧਾਉਣੀ ਜ਼ਰੂਰੀ ਹੈ ਤਾਂ ਜੋ ਘੱਟ ਆਮਦਨੀ ਦੇ ਨਾਲ-ਨਾਲ ਰਿਅਲ ਅਸਟੇਟ ਸੈਕਟਰ ਦੇ ਲੋਕਾਂ ਨੂੰ ਵੀ ਇਸ ਦਾ ਲਾਭ ਮਿਲ ਸਕੇ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਕੀ ਹੈ

ਪ੍ਰਧਾਨ ਮੰਤਰੀ ਆਵਾਸ ਯੋਜਨਾ ਭਾਰਤ ਵਿਚ ਸਰਕਾਰ ਦੁਆਰਾ ਚਲਾਈ ਗਈ ਇੱਕ ਯੋਜਨਾ ਹੈ, ਜਿਸਦਾ ਉਦੇਸ਼ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਲੋਕਾਂ ਨੂੰ ਸਸਤੇ ਘਰ ਮੁਹੱਈਆ ਕਰਵਾਉਣਾ ਹੈ। ਇਸਦੇ ਤਹਿਤ ਸੀ.ਐਲ.ਐਸ.ਐਸ. ਜਾਂ ਕ੍ਰੈਡਿਟ ਲਿੰਕਡ ਸਬਸਿਡੀ ਪਹਿਲੀ ਵਾਰ ਘਰਾਂ ਦੇ ਖਰੀਦਦਾਰਾਂ ਨੂੰ ਦਿੱਤੀ ਜਾਂਦੀ ਹੈ। ਇਹ ਸਬਸਿਡੀ ਵੱਧ ਤੋਂ ਵੱਧ 2.67 ਲੱਖ ਰੁਪਏ ਤੱਕ ਹੋ ਸਕਦੀ ਹੈ। ਇਹ ਕੇਂਦਰ ਸਰਕਾਰ ਵੱਲੋਂ ਪ੍ਰਾਯੋਜਿਤ ਯੋਜਨਾ ਹੈ। ਇਸ ਦਾ ਲਾਭ 31 ਮਾਰਚ 2021 ਤੱਕ ਪ੍ਰਾਪਤ ਕੀਤਾ ਜਾ ਸਕਦਾ ਹੈ।

ਇਸ ਤਰਾਂ ਚੈੱਕ ਕਰੋ ਆਪਣਾ ਨਾਮ

ਸਭ ਤੋਂ ਪਹਿਲਾਂ ਵੈਬਸਾਈਟ rhreporting.nic.in/netiay/2enificiary.aspx 'ਤੇ ਜਾਓ।
ਰਜਿਸਟ੍ਰੇਸ਼ਨ ਨੰਬਰ ਭਰੋ ਅਤੇ ਕਲਿੱਕ ਕਰੋ, ਜਿਸ ਤੋਂ ਬਾਅਦ ਡਾਟਾ ਸਾਹਮਣੇ ਆ ਜਾਵੇਗਾ
ਜੇ ਰਜਿਸਟ੍ਰੇਸ਼ਨ ਨੰਬਰ ਨਹੀਂ ਹੈ, ਤਾਂ ਐਡਵਾਂਸ ਖੋਜ(Advance Search) 'ਤੇ ਕਲਿੱਕ ਕਰੋ
ਫਾਰਮ ਭਰੋ ਸਰਚ 'ਤੇ ਕਲਿਕ ਕਰੋ
ਜੇ ਨਾਮ PM1Y 7 ਸੂਚੀ ਵਿਚ ਹੈ, ਤਾਂ ਸਾਰੇ ਸੰਬੰਧਿਤ ਵੇਰਵੇ ਦਿਖਾਈ ਦੇਣਗੇ।

ਇਹ ਵੀ ਪੜ੍ਹੋ:  ਖੇਤੀਬਾੜੀ ਕਾਨੂੰਨ ਨੂੰ ਲੈ ਕੇ ਖਹਿਰਾ ਦੀਆਂ ਕੇਂਦਰ ਸਰਕਾਰ ਨੂੰ ਖਰੀਆਂ-ਖਰੀਆਂ

ਕਿਸ ਆਮਦਨੀ ਸਮੂਹ ਨੂੰ ਮਿਲੇਗੀ ਸਬਸਿਡੀ?

ਈ.ਡਬਲਯੂ.ਐਸ. ਸੈਕਸ਼ਨ ਵਿਚ 3 ਲੱਖ ਤੱਕ ਦੀ ਸਾਲਾਨਾ ਆਮਦਨੀ ਲਈ 6.5 ਪ੍ਰਤੀਸ਼ਤ ਸਬਸਿਡੀ
ਐਲ.ਆਈ.ਜੀ. ਨੂੰ 3 ਲੱਖ ਤੋਂ 6 ਲੱਖ ਸਾਲਾਨਾ ਆਮਦਨੀ ਲਈ 6.5 ਪ੍ਰਤੀਸ਼ਤ ਦੀ ਸਬਸਿਡੀ
6 ਲੱਖ ਤੋਂ 12 ਲੱਖ ਸਾਲਾਨਾ ਆਮਦਨੀ ਵਾਲਿਆਂ ਨੂੰ ਐਮ.ਆਈ.ਜੀ. 14 ਦੀ ਕ੍ਰੈਡਿਟ ਲਿੰਕ ਸਬਸਿਡੀ ਸਬਸਿਡੀ 
12 ਲੱਖ ਤੋਂ 18 ਲੱਖ ਸਾਲਾਨਾ ਆਮਦਨ ਵਾਲਿਆਂ ਨੂੰੰ ਐਮਆਈਜੀ 2 ਸੈਕਸ਼ਨ ਵਿਚ ਸਬਸਿਡੀ ਦਾ ਲਾਭ ਮਿਲਦਾ ਹੈ 3 ਪ੍ਰਤੀਸ਼ਤ ਦੀ ਕ੍ਰੈਡਿਟ ਲਿੰਕ ਸਬਸਿਡੀ

ਇਹ ਵੀ ਪੜ੍ਹੋ: ਰਾਸ਼ਨ ਕਾਰਡ ਰੱਦ ਕਰਨ ਨੂੰ ਲੈ ਕੇ ਲਿਆ ਗਿਆ ਵੱਡਾ ਫੈਸਲਾ, ਤੁਹਾਡੇ ਲਈ ਜਾਣਨਾ ਹੈ ਬਹੁਤ ਜ਼ਰੂਰੀ

ਇਨ੍ਹਾਂ ਨੂੰ ਹੋਵੇਗਾ ਲਾਭ 

1. ਪੱਕਾ ਘਰ ਨਹੀਂ ਹੋਣਾ ਚਾਹੀਦਾ। ਪਹਿਲਾਂ ਤੋਂ ਹੈ ਤਾਂ PM1Y ਅਧੀਨ ਅਰਜ਼ੀ ਦਿਓ
2. ਕਿਸੇ ਵੀ ਸਰਕਾਰੀ ਰਿਹਾਇਸ਼ੀ ਯੋਜਨਾ ਦਾ ਕੋਈ ਲਾਭ ਨਹੀਂ
3. ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਅਰਜ਼ੀ ਦੇਣ ਲਈ ਆਧਾਰ ਹੋਣਾ ਲਾਜ਼ਮੀ ਹੈ

ਇਹ ਵੀ ਪੜ੍ਹੋ: ਵਿਦਿਆਰਥੀਆਂ ਲਈ SBI ਦੀ ਵਿਸ਼ੇਸ਼ ਪੇਸ਼ਕਸ਼! ਜਾਣੋ ਪ੍ਰੀਖਿਆ ਦੀ ਤਿਆਰੀ 'ਚ ਕਿਵੇਂ ਹੋਵੇਗੀ ਲਾਹੇਵੰਦ

Harinder Kaur

This news is Content Editor Harinder Kaur