ਸੁੰਦਰ ਪਿਚਾਈ ਨੂੰ 2019 'ਚ ਮਿਲੀ ਵਿਸ਼ਵ 'ਚ ਸਭ ਤੋਂ ਜ਼ਿਆਦਾ ਸੈਲਰੀ

04/25/2020 7:40:13 PM

ਨਵੀਂ ਦਿੱਲੀ—ਗੂਗਲ ਦੀ ਪੈਰੰਟ ਕੰਪਨੀ ਅਲਫਾਬੈਟ(Alphabet) ਦੇ ਸੀ.ਈ.ਓ. ਸੁੰਦਰ ਪਿਚਾਈ ਨੂੰ ਸਾਲ 2019 'ਚ ਕਾਮਪੇਂਸੇਸ਼ਨ ਦੇ ਰੂਪ 'ਚ 281 ਮਿਲੀਅਨ ਡਾਲਰ (2000 ਕਰੋੜ ਰੁਪਏ ਤੋਂ ਜ਼ਿਆਦਾ) ਮਿਲੀ ਜੋ ਵਿਸ਼ਵ 'ਚ ਕਿਸੇ ਐਗਜੀਕਿਊਟੀਵ ਨੂੰ ਮਿਲਣ ਵਾਲਾ ਸਭ ਤੋਂ ਜ਼ਿਆਦਾ ਕਾਮਪੇਂਸੇਸ਼ਨ (Sundar Pichai 2019 Compensation)  ਹੈ। ਪਿਚਾਈ ਨੂੰ ਪਿਛਲੇ ਸਾਲ ਹੀ ਗੂਗਲ ਦੇ ਸੀ.ਈ.ਓ. ਤੋਂ ਪ੍ਰਮੋਟ ਕਰਕੇ ਅਲਫਾਬੈਟ ਦਾ ਸੀ.ਈ.ਓ. ਬਣਾਇਆ ਗਿਆ ਸੀ।

ਸੈਲਰੀ 'ਚ ਬਹੁਤ ਵੱਡਾ ਹਿੱਸਾ ਸਟਾਕ ਹੈ ਜੋ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ S&P 100 index 'ਚ ਦੂਜੀਆਂ ਕੰਪਨੀਆਂ ਦੇ ਮੁਕਾਬਲੇ ਅਲਫਾਬੈਟ ਸਟਾਕ 'ਤੇ ਕੀ ਰਿਟਰਨ ਮਿਲਦੀ ਹੈ। ਅਜਿਹੇ 'ਚ ਉਨ੍ਹਾਂ ਦੀ ਸੈਲਰੀ 281 ਮਿਲੀਅਨ ਡਾਲਰ ਤੋਂ ਵਧ ਵੀ ਸਕਦੀ ਹੈ ਅਤੇ ਘਟ ਵੀ ਸਕਦੀ ਹੈ।

2019 'ਚ ਪਿਚਾਈ ਦੀ ਸੈਲਰੀ 6.5 ਲੱਖ ਡਾਲਰ
ਰੈਗੂਲੇਟਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ 2019 'ਚ ਸੁੰਦਰ ਪਿਚਾਈ ਦੀ ਸਾਲਾਨਾ ਸੈਲਰੀ 6.5 ਲੱਖ (4.5 ਕਰੋੜ ਤੋਂ ਜ਼ਿਆਦਾ) ਸੀ। ਇਸ ਸਾਲ ਇਹ ਵਧ ਕੇ 20 ਲੱਖ (14 ਕਰੋੜ) ਡਾਲਰ ਹੋ ਜਾਵੇਗੀ। 

ਨਵੀਂ ਹਾਈਰਿੰਗ ਨਹੀਂ ਕਰੇਗੀ ਗੂਗਲ
ਸੁੰਦਰ ਪਿਚਾਈ ਨੂੰ 2019 'ਚ ਗੂਗਲ ਦੇ ਸੀ.ਈ.ਓ ਤੋਂ ਪ੍ਰਮੋਟ ਕਰ ਅਲਫਾਬੈਟ ਦਾ ਸੀ.ਈ.ਓ. ਬਣਾ ਦਿੱਤਾ ਗਿਆ ਸੀ। ਉਨ੍ਹਾਂ ਨੇ ਲੈਰੀ ਪੇਜ ਦੀ ਜਗ੍ਹਾ ਲਈ ਸੀ। ਪਿਚਾਈ ਦੇ ਸਾਹਮਣੇ ਕੋਰੋਨਾ ਕ੍ਰਾਈਸਿਸ ਬਹੁਤ ਵੱਡੀ ਚੁਣੌਤੀ ਹੈ। ਕੰਪਨੀ ਪਹਿਲਾ ਹੀ ਐਲਾਨ ਕਰ ਚੁੱਕੀ ਹੈ ਕਿ ਉਹ ਨਵੇਂ ਕਰਮਚਾਰੀ ਨੂੰ ਹਾਇਰ ਨਹੀਂ ਕਰੇਗੀ ਨਾ ਹੀ ਹੀ ਨਵੀਂ ਜਗ੍ਹਾ 'ਤੇ ਨਿਵੇਸ਼ ਕਰੇਗੀ।

Karan Kumar

This news is Content Editor Karan Kumar