ਖੰਡ ''ਤੇ ਸਬਸਿਡੀ ਅੱਗੇ ਨਹੀਂ ਮਿਲੇਗੀ, ਇਸ ਸਾਲ ਤੇਜ਼ ਹੋਵੇਗਾ ਗੰਨਾ ਕਿਸਾਨਾਂ ਦਾ ਭੁਗਤਾਨ

10/31/2020 5:56:43 PM

ਨਵੀਂ ਦਿੱਲੀ : ਸਰਕਾਰ ਖੰਡ ਦੀ ਬਰਾਮਦ 'ਤੇ ਦਿੱਤੀ ਜਾ ਰਹੀ ਸਬਸਿਡੀ ਦਾ ਵਿਸਤਾਰ ਨਵੇਂ ਵਰ੍ਹੇ 2020-21 'ਚ ਕੀਤੇ ਜਾਣ 'ਤੇ ਫਿਲਹਾਲ ਵਿਚਾਰ ਨਹੀਂ ਕਰ ਰਹੀ ਹੈ। ਰੇਲ, ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਇਹ ਗੱਲ ਕਹੀ। ਗੋਇਲ ਫਿਲਹਾਲ ਖੁਰਾਕ, ਜਨਤਕ ਡਿਸਟ੍ਰੀਬਿਊਟ ਅਤੇ ਖਪਤਕਾਰ ਮਾਮਲੇ ਵਿਭਾਗ ਦਾ ਵੀ ਕੰਮਕਾਜ਼ ਦੇਖ ਰਹੇ ਹਨ।

ਇਹ ਵੀ ਪੜ੍ਹੋ: 3 ਮਹੀਨੇ ਦਾ ਹੋਇਆ ਕ੍ਰਿਕਟਰ ਹਾਰਦਿਕ ਪੰਡਯਾ ਦਾ ਪੁੱਤਰ ਅਗਸਤਯ, ਨਤਾਸ਼ਾ ਨੇ ਇੰਝ ਕੀਤਾ ਸੈਲੀਬ੍ਰੇਟ (ਤਸਵੀਰਾਂ)

ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਬਾਜ਼ਾਰ 'ਚ ਫਿਲਹਾਲ ਖੰਡ ਦੇ ਰੇਟ ਸਥਿਰ ਬਣੇ ਹੋਏ ਹਨ, ਇਸ ਲਈ ਬਰਾਮਦ ਸਬਸਿਡੀ ਨੂੰ ਅੱਗੇ ਵਧਾਉਣ 'ਤੇ ਫਿਲਹਾਲ ਕੋਈ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ। ਉਥੇ ਹੀ ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਇਸ ਮੌਕੇ 'ਤੇ ਕਿਹਾ ਕਿ ਦੇਸ਼ ਤੋਂ 2019-20 'ਚ ਹੁਣ ਤੱਕ ਦੀ ਸਭ ਤੋਂ ਵੱਧ 57 ਲੱਖ ਟਨ ਖੰਡ ਦੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੰਨੇ ਦ ਬਕਾਇਆ ਘੱਟ ਹੈ ਅਤੇ ਮਿੱਲਾਂ ਇਸ ਸਾਲ ਇਸ ਦਾ ਭੁਗਤਾਨ ਤੇਜ਼ੀ ਨਾਲ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ: ਖਰੀਦਦਾਰੀ ਦਾ ਚੰਗਾ ਮੌਕਾ, ਸੋਨਾ 5500 ਰੁਪਏ ਅਤੇ ਚਾਂਦੀ 17000 ਰੁਪਏ ਤੱਕ ਹੋਈ ਸਸਤੀ

ਖੰਡ ਮਿੱਲਾਂ ਨੂੰ ਹੋ ਰਿਹਾ ਸੀ ਨਕਦੀ ਦਾ ਸੰਕਟ
ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਖੰਡ ਉਤਪਾਦਕ ਦੇਸ਼ ਹੈ। ਦੇਸ਼ 'ਚ ਖੰਡ ਦੇ ਵਾਧੂ ਭੰਡਾਰ ਨੂੰ ਘੱਟ ਕਰਨ ਲਈ ਸਰਕਾਰ ਨੇ ਖੰਡ ਬਰਾਮਦ ਨੂੰ ਵਧਾਉਣ ਲਈ ਉਸ 'ਤੇ ਸਬਸਿਡੀ ਦੀ ਪੇਸ਼ਕਸ਼ ਕੀਤੀ। ਖੰਡ ਦਾ ਸਰਪਲੱਸ ਸਟਾਕ ਜਮ੍ਹਾ ਹੋਣ ਨਾਲ ਖੰਡ ਮਿੱਲਾਂ ਨੂੰ ਵੀ ਨਕਦੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਉਹ ਕਿਸਾਨਾਂ ਨੂੰ ਗੰਨੇ ਦਾ ਭੁਗਤਾਨ ਸਮੇਂ ਸਿਰ ਨਹੀਂ ਕਰ ਪਾ ਰਹੀਆਂ ਸਨ। ਖੰਡ ਦਾ ਸੈਸ਼ਨ ਅਕਤੂਬਰ ਤੋਂ ਸਤੰਬਰ ਮਹੀਨੇ ਤੱਕ ਚਲਦਾ ਹੈ।

ਇਹ ਵੀ ਪੜ੍ਹੋ: ਹਰਪ੍ਰੀਤ ਸਿੰਘ ਨੇ ਰਚਿਆ ਇਤਿਹਾਸ, ਬਣੀ ਇੰਡੀਅਨ ਏਅਰਲਾਈਨਜ਼ 'ਚ ਪਹਿਲੀ ਮਹਿਲਾ CEO

ਸਰਕਾਰੀ ਅੰਕੜਿਆਂ ਮੁਤਾਬਕ ਖੰਡ ਮਿੱਲਾਂ ਨੇ ਖੰਡ ਸਾਲ 2019-20 ਲਈ ਤੈਅ ਕੀਤੇ ਗਏ 60 ਲੱਖ ਟਨ ਖੰਡ ਬਰਾਮਦ ਦੇ ਲਾਜ਼ਮੀ ਕੋਟੇ ਦੇ ਸਾਹਮਣੇ ਹੁਣ ਤੱਕ 57 ਲੱਖ ਟਨ ਖੰਡ ਦੀ ਬਰਾਮਦ ਕੀਤੀ ਹੈ। ਗੋਇਲ ਨੇ ਕਿਹਾ ਕਿ ਖੰਡ (ਬਰਾਮਦ) ਸਬਸਿਡੀ 'ਤੇ ਮੌਜੂਦਾ ਸਮੇਂ 'ਚ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ ਕਿਉਂਕਿ ਕੌਮਾਂਤਰੀ ਬਾਜ਼ਾਰ 'ਚ ਰੇਟ ਸਥਿਰ ਬਣੇ ਹੋਏ ਹਨ। ਜੇ ਇਸ ਦੀ ਕੋਈ ਲੋੜ ਹੋਈ ਤਾਂ ਸਰਕਾਰ ਉਚਿੱਤ ਸਮੇਂ 'ਤੇ ਇਸ 'ਤੇ ਗੌਰ ਕਰੇਗੀ।

ਇਹ ਵੀ ਪੜ੍ਹੋ: IPL 2020 : ਕ੍ਰਿਸ ਗੇਲ ਨੇ ਮੈਦਾਨ 'ਚ ਕੀਤੀ ਗਲਤੀ, ਲੱਗਾ ਇੰਨਾ ਜੁਰਮਾਨਾ (ਵੇਖੋ ਵੀਡੀਓ)​​​​​​​

ਗੰਨੇ ਦੇ ਬਕਾਏ ਦੇ ਭੁਗਤਾਨ 'ਚ ਨਹੀਂ ਹੋਵੇਗੀ ਪ੍ਰੇਸ਼ਾਨੀ
ਗੋਇਲ ਤੋਂ ਪੁੱਛਿਆ ਗਿਆ ਕਿ ਕੀ ਸਰਕਾਰ ਖੰਡ ਬਰਾਮਦ ਸਬਸਿਡੀ ਨੂੰ ਤੀਜੇ ਸਾਲ 'ਚ ਵੀ ਜਾਰੀ ਰੱਖਣ 'ਤੇ ਵਿਚਾਰ ਕਰ ਰਹੀ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਘਰੇਲੂ ਬਾਜ਼ਾਰ 'ਚ ਚੀਨੀ ਦੇ ਰੇਟ ਮੌਜੂਦਾ ਸਮੇਂ 'ਚ 40 ਰੁਪਏ ਪ੍ਰਤੀ ਕਿਲੋ ਦੇ ਨੇੜੇ-ਤੇੜੇ ਸਥਿਰ ਬਣੇ ਹੋਏ ਹਨ। ਇਹ ਪੱਧਰ ਚੀਨੀ ਮਿੱਲਾਂ ਦੀ ਉਤਪਾਦਨ ਲਾਗਤ ਦੇ ਮੁਤਾਬਕ ਠੀਕ ਹੈ। ਇਸ ਨਾਲ ਖੰਡ ਮਿੱਲ੍ਹਾਂ ਨੂੰ ਗੰਨੇ ਦੇ ਬਕਾਏ ਦਾ ਭੁਗਤਾਨ ਕਰਨ 'ਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ: ਦੀਵਾਲੀ ਗਿਫ਼ਟ 'ਤੇ ਚੱਲੇਗੀ ਕੋਰੋਨਾ ਦੀ ਕੈਂਚੀ, ਡ੍ਰਾਈ ਫਰੂਟਸ ਦੀ ਬਜਾਏ ਸਸਤੇ ਤੋਹਫ਼ੇ ਲੱਭ ਰਹੀਆਂ ਹਨ ਕੰਪਨੀਆਂ

cherry

This news is Content Editor cherry