ਸ਼ੇਅਰ ਬਾਜ਼ਾਰ ਦੀ ਮਜ਼ਬੂਤ ​​ਸ਼ੁਰੂਆਤ, ਸੈਂਸੈਕਸ 32000 ਦੇ ਉੱਪਰ ਖੁੱਲ੍ਹਿਆ, ਨਿਫਟੀ ਵੀ ਉਛਾਲਿਆ

05/11/2020 10:37:56 AM

ਮੁੰਬਈ - ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਹਰੇ ਨਿਸ਼ਾਨ 'ਤੇ ਹੋਈ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 441.51 ਅੰਕਯਾਨੀ ਕਿ 1.40 ਫੀਸਦੀ ਚੜ੍ਹ ਕੇ  32084.21ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 118.40 ਅੰਕ ਯਾਨੀ ਕਿ 1.28 ਫੀਸਦੀ ਦੀ ਤੇਜ਼ੀ ਨਾਲ  9369.90 ਦੇ ਪੱਧਰ 'ਤੇ ਖੁੱਲ੍ਹਿਆ ਹੈ।

ਗਲੋਬਲ ਬਾਜ਼ਾਰ ਦਾ ਘਰੇਲੂ ਮਾਰਕੀਟ 'ਤੇ ਪ੍ਰਭਾਵ

ਸ਼ੁੱਕਰਵਾਰ ਨੂੰ ਦੁਨੀਆ ਭਰ ਦੇ ਬਾਜ਼ਾਰਾਂ ਵਿਚ ਤੇਜ਼ੀ ਦੇਖਣ ਨੂੰ ਮਿਲੀ। ਅਮਰੀਕੀ ਮਾਰਕੀਟ ਡਾਓ ਜੋਨਸ 455.43 ਅੰਕ ਯਾਨੀ ਕਿ 1.91 ਫੀਸਦੀ ਚੜ੍ਹ ਕੇ 24,331.30 ਦੇ ਪੱਧਰ 'ਤੇ ਬੰਦ ਹੋਈ। ਨੈਸਡੈਕ 141.66 ਅੰਕ ਯਾਨੀ ਕਿ 1.58 ਫੀਸਦੀ ਦੇ ਵਾਧੇ ਨਾਲ 9,121.32 'ਤੇ ਬੰਦ ਹੋਇਆ। ਐੱਸ.ਐਂਡ.ਪੀ. 48.61 ਅੰਕ ਯਾਨੀ ਕਿ 1.69 ਫੀਸਦੀ ਦੀ ਤੇਜ਼ੀ ਨਾਲ 2,929.80 ਦੇ ਪੱਧਰ 'ਤੇ ਬੰਦ ਹੋਇਆ ਸੀ। ਚੀਨ ਦਾ ਸ਼ੰਘਾਈ ਕੰਪੋਜ਼ਿਟ 11.72 ਅੰਕ ਯਾਨੀ ਕਿ 0.40 ਫੀਸਦੀ ਦੇ ਵਾਧੇ ਨਾਲ 2,907.66 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਫਰਾਂਸ, ਜਰਮਨੀ ਅਤੇ ਇਟਲੀ ਦੇ ਬਾਜ਼ਾਰ ਵੀ ਵਾਧੇ ਨਾਲ ਬੰਦ ਹੋਏ।

ਸੈਕਟੋਰੀਅਲ ਇੰਡੈਕਸ ਦਾ ਹਾਲ

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਸਾਰੇ ਸੈਕਟਰ ਹਰੇ ਨਿਸ਼ਾਨ 'ਤੇ ਖੁੱਲੇ ਹਨ। ਇਨ੍ਹਾਂ 'ਚ ਆਈ.ਟੀ., ਫਾਰਮਾ, ਰੀਅਲਟੀ, ਆਟੋ, ਐਫ.ਐਮ.ਸੀ.ਜੀ., ਬੈਂਕ, ਪ੍ਰਾਈਵੇਟ ਬੈਂਕ, ਮੀਡੀਆ, ਮੈਟਲ ਅਤੇ ਪੀ.ਐਸ.ਯੂ. ਬੈਂਕ ਸ਼ਾਮਲ ਹਨ।

ਟਾਪ ਗੇਨਰਜ਼

ਜ਼ੀ ਲਿਮਟਿਡ, ਸ਼੍ਰੀ ਸੀਮੈਂਟ, ਬਜਾਜ ਫਾਈਨੈਂਸ, ਐਕਸਿਸ ਬੈਂਕ, ਇੰਡਸਇੰਡ ਬੈਂਕ, ਹੀਰੋ ਮੋਟੋਕਾਰਪ, ਮਾਰੂਤੀ, ਕੋਟਕ ਬੈਂਕ, ਰਿਲਾਇੰਸ, ਬਜਾਜ ਫਿਨਸਰ 

ਟਾਪ ਲੂਜ਼ਰਜ਼

ਡਾਕਟਰ ਰੈਡੀ, ਨੈਸਲੇ, ਓ.ਐਨ.ਜੀ.ਸੀ.

Harinder Kaur

This news is Content Editor Harinder Kaur