ਪਾਕਿਸਤਾਨ ਸਾਹਮਣੇ ਸਖਤ ਆਰਥਿਕ ਚੁਣੌਤੀਆਂ : IMF

07/09/2019 2:46:49 PM

ਵਾਸ਼ਿੰਗਟਨ — ਅੰਤਰਰਾਸ਼ਟਰੀ ਮੁਦਰਾ ਫੰਡ(IMF) ਦਾ ਕਹਿਣਾ ਹੈ ਕਿ ਕਮਜ਼ੋਰ ਅਤੇ ਅਸੰਤੁਲਿਤ ਵਾਧੇ ਕਾਰਨ ਪਕਿਸਤਾਨ 'ਸਖਤ ਆਰਥਿਕ ਚੁਣੌਤੀਆਂ' ਦਾ ਸਾਹਮਣਾ ਕਰ ਰਿਹਾ ਹੈ। ਉਸਦੀ ਅਰਥਵਿਵਸਥਾ ਅਜਿਹੇ ਮੋੜ 'ਤੇ ਆ ਕੇ ਖੜ੍ਹੀ ਹੋ ਗਈ ਹੈ ਜਿਥੇ ਉਸਨੂੰ ਅਭਿਲਾਸ਼ੀ ਅਤੇ ਮਜ਼ਬੂਤ ਸੁਧਾਰਾਂ ਦੀ ਜ਼ਰੂਰਤ ਹੈ। ਨਕਦੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਅਗਸਤ 2018 ਵਿਚ IMF ਨਾਲ ਰਾਹਤ ਪੈਕੇਜ ਲਈ ਸੰਪਰਕ ਕੀਤਾ ਸੀ। ਦੇਸ਼ ਕੋਲ ਵਰਤਮਾਨ 'ਚ 8 ਅਰਬ ਡਾਲਰ ਤੋਂ ਵੀ ਘੱਟ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ ਜਿਹੜਾ ਕਿ ਸਿਰਫ 1.7 ਮਹੀਨੇ ਦਾ ਆਯਾਤ ਕਰਨ ਦੇ ਯੋਗ ਹੋ ਸਕਦਾ ਹੈ। ਪਿਛਲੇ ਹਫਤੇ IMF ਨੇ ਅਧਿਕਾਰਕ ਤੌਰ 'ਤੇ ਪਾਕਿਸਤਾਨ ਨੂੰ 6 ਅਰਬ ਡਾਲਰ ਦਾ ਕਰਜ਼ਾ ਦੇਣ ਦੀ ਮਨਜ਼ੂਰੀ ਦੇ ਦਿੱਤੀ। ਇਸ ਵਿਚੋਂ ਇਕ ਅਰਬ ਡਾਲਰ ਦੀ ਰਾਸ਼ੀ ਤੁਰੰਤ ਪਾਕਿਸਤਾਨ ਨੂੰ ਮੁਹੱਈਆ ਕਰਵਾਈ ਗਈ। ਬਾਕੀ ਦੀ ਰਾਸ਼ੀ ਉਸਨੂੰ ਤਿੰਨ ਦਿਨ ਅੰਦਰ ਦਿੱਤੇ ਜਾਣ ਲਈ ਤੈਅ ਹੋਇਆ ਹੈ। ਇਹ 1980 ਦੇ ਬਾਅਦ ਹੁਣ ਤੱਕ ਪਾਕਿਸਤਾਨ ਨੂੰ ਦਿੱਤਾ ਗਿਆ 13ਵਾਂ ਰਾਹਤ ਪੈਕੇਜ ਹੈ। IMF ਦੇ ਕਾਰਜਕਾਰੀ ਬੋਰਡ ਦੇ ਚੇਅਰਮੈਨ ਅਤੇ ਪਹਿਲੇ ਡਿਪਟੀ ਮੈਨੇਜਿੰਗ ਡਾਇਰੈਕਟਰ ਡੇਵਿਡ ਲਿਪਟਨ ਨੇ ਕਿਹਾ,' ਪਾਕਿਸਤਾਨ ਵੱਡੀ ਫਿਸਕਲ ਅਤੇ ਵਿੱਤੀ ਜ਼ਰੂਰਤਾਂ ਦੇ ਨਾਲ ਅਸੰਤੁਲਿਤ ਵਾਧੇ ਦੇ ਕਾਰਨ ਵੱਡੀਆਂ ਸਖਤ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਨਤਕ ਕਰਜ਼ੇ ਨੂੰ ਘੱਟ ਕਰਨ ਅਤੇ ਹੋਰ ਲਚੀਲਾਪਨ ਲਿਆਉਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਵਿੱਤੀ ਘਾਟੇ ਨੂੰ ਘੱਟ ਕਰਨ ਅਹਿਮ ਉਪਾਅ ਹੈ ਅਤੇ ਵਿੱਤੀ ਸਾਲ 2020 ਦੇ ਬਜਟ ਇਸ ਦਿਸ਼ 'ਚ ਸ਼ੁਰੂਆਤੀ ਕਦਮ ਚੁੱਕਣ ਲਈ ਮਹੱਤਵਪੂਰਣ ਹੈ। ਉਨ੍ਹਾਂ ਨੇ ਕਿਹਾ ਕਿ ਵਿੱਤੀ ਟੀਚਿਆਂ ਨੂੰ ਹਾਸਲ ਕਰਨ ਲਈ ਇਕ ਮਲਟੀ ਸਾਲ ਮਾਲੀਆ ਕਲੈਕਸ਼ਨ ਰਣਨੀਤੀ, ਟੈਕਸ ਦਾਇਰਾ ਅਤੇ ਟੈਕਸ ਮਾਲੀਆ ਵਧਾਉਣ ਦੀ ਜ਼ਰੂਰਤ ਹੈ। ਇਹ ਸਾਰਾ ਕੰਮ ਇਕ ਸਟੀਕ ਸੰਤੁਲਨ ਅਤੇ ਜਾਇਜ਼ ਤਰੀਕੇ ਨਾਲ ਹੋਣਾ ਚਾਹੀਦਾ ਹੈ।