ਅਮਰੀਕੀ ਬਾਜ਼ਾਰਾਂ ''ਚ ਮਿਲਿਆ-ਜੁਲਿਆ ਕਾਰੋਬਾਰ

02/23/2018 7:59:24 AM

ਵਾਸ਼ਿੰਗਟਨ— ਵੀਰਵਾਰ ਦੇ ਸਤਰ 'ਚ ਚੰਗੇ ਵਾਧੇ ਨਾਲ ਕਾਰੋਬਾਰ ਕਰ ਰਹੇ ਅਮਰੀਕੀ ਬਾਜ਼ਾਰ ਅਖੀਰ ਮਿਲੇ-ਜੁਲੇ ਬੰਦ ਹੋਏ ਹਨ। ਨੈਸਡੈਕ ਕੰਪੋਜਿਟ ਚੌਥੇ ਦਿਨ ਗਿਰਾਵਟ ਨਾਲ ਬੰਦ ਹੋਇਆ ਹੈ। ਡਾਓ ਜੋਂਸ ਅਤੇ ਐੱਸ. ਐਂਡ. ਪੀ.-500 ਦੋ ਦਿਨਾਂ ਦੀ ਗਿਰਾਵਟ ਤੋਂ ਉਭਰੇ ਹਨ ਪਰ ਬਾਂਡ ਯੀਲਡ ਵਧਣ ਕਾਰਨ ਹਲਕੀ ਮਜ਼ਬੂਤੀ ਨਾਲ ਬੰਦ ਹੋਏ ਹਨ। 
ਨੈਸਡੈਕ 0.1 ਫੀਸਦੀ ਦੀ ਗਿਰਾਵਟ ਨਾਲ 7,210.09 'ਤੇ ਬੰਦ ਹੋਇਆ ਹੈ। ਕਾਰੋਬਾਰ ਦੌਰਾਨ ਇਕ ਸਮੇਂ ਇਹ 0.9 ਫੀਸਦੀ ਤਕ ਚੜ੍ਹ ਗਿਆ ਸੀ ਪਰ ਨੈਟਫਲਿਕਸ, ਗੂਗਲ ਦੀ ਐਲਫਾਬੇਟ 'ਚ ਗਿਰਾਵਟ ਆਉਣ ਕਾਰਨ ਇਸ 'ਤੇ ਦਬਾਅ ਵਧ ਗਿਆ। 


ਉੱਥੇ ਹੀ, ਡਾਓ ਜੋਂਸ 164.70 ਅੰਕ ਵਧ ਕੇ 24,962.48 ਦੇ ਪੱਧਰ 'ਤੇ ਬੰਦ ਹੋਇਆ ਅਤੇ ਯੂਨਾਈਟਿਡ ਤਕਨਾਲੋਜੀਜ਼ ਇਸ 'ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਸ਼ੇਅਰ ਰਿਹਾ। ਸ਼ੁਰੂਆਤੀ ਕਾਰੋਬਾਰ ਦੌਰਾਨ ਡਾਓ ਜੋਂਸ 'ਚ 358.94 ਅੰਕ ਦੀ ਤੇਜ਼ੀ ਆਈ ਸੀ। ਐੱਸ. ਐਂਡ. ਪੀ.-500 ਆਖਰੀ ਘੰਟੇ 'ਚ 0.1 ਫੀਸਦੀ ਦੇ ਹਲਕੇ ਵਾਧੇ ਨਾਲ 2,703.96 'ਤੇ ਬੰਦ ਹੋਇਆ।