ਸ਼ੇਅਰ ਬਾਜ਼ਾਰ : ਸੈਂਸੈਕਸ 60,000 ਦੇ ਪਾਰ, ਨਿਫਟੀ ਨੇ ਵੀ ਦਰਜ ਕੀਤਾ ਜ਼ੋਰਦਾਰ ਵਾਧਾ

03/06/2023 10:50:51 AM

ਮੁੰਬਈ (ਭਾਸ਼ਾ) - ਗਲੋਬਲ ਬਾਜ਼ਾਰਾਂ ਵਿਚ ਤੇਜ਼ੀ ਵਿਚਕਾਰ ਸੋਮਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਮਜ਼ਬੂਤੀ ਨਾਲ ਖੁੱਲ੍ਹੇ। ਇਸ ਦੌਰਾਨ ਸੈਂਸੈਕਸ 60,000 ਦੇ ਪੱਧਰ ਨੂੰ ਪਾਰ ਕਰ ਗਿਆ, ਉਥੇ ਹੀ ਨਿਫਟੀ ਨੇ ਵੀ ਜ਼ੋਰਦਾਰ ਵਾਧਾ ਕੀਤਾ। ਇਸ ਸਮੇਂ ਦੌਰਾਨ, ਬੀਐਸਈ ਸੈਂਸੈਕਸ 554.06 ਅੰਕ ਜਾਂ 0.91 ਪ੍ਰਤੀਸ਼ਤ ਵਧ ਕੇ 60,363.03 ਅੰਕ 'ਤੇ ਪਹੁੰਚ ਗਿਆ। NSE ਨਿਫਟੀ 143.35 ਅੰਕ ਭਾਵ 0.81 ਫੀਸਦੀ ਵਧ ਕੇ 17,737.70 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। 30 ਸ਼ੇਅਰਾਂ ਵਾਲੇ ਸੈਂਸੈਕਸ 'ਤੇ 28 ਸ਼ੇਅਰਾਂ 'ਚ ਵਾਧੇ ਦੇ ਨਾਲ ਅਤੇ ਬਾਕੀ ਦੇ ਦੋ ਸ਼ੇਅਰ ਮਾਮੂਲੀ ਘਾਟੇ ਨਾਲ ਕਾਰੋਬਾਰ ਕਰ ਰਹੇ ਸਨ। 

ਟਾਪ ਗੇਨਰਜ਼

ਐਚਸੀਐਲ ਟੈਕਨਾਲੋਜੀਜ਼, ਟੀਸੀਐਸ, ਰਿਲਾਇੰਸ 

ਇਹ ਵੀ ਪੜ੍ਹੋ : ਅਮਰੀਕਨ ਏਅਰਲਾਈਨਜ਼ 'ਚ ਵਿਅਕਤੀ ਨੇ ਨਸ਼ੇ ਦੀ ਹਾਲਤ 'ਚ ਸਹਿ-ਯਾਤਰੀ 'ਤੇ ਕੀਤਾ ਪਿਸ਼ਾਬ

ਗਲੋਬਲ ਬਾਜ਼ਾਰਾਂ ਦਾ ਹਾਲ

ਹਾਂਗਕਾਂਗ ਅਤੇ ਜਾਪਾਨ ਸਮੇਤ ਜ਼ਿਆਦਾਤਰ ਏਸ਼ੀਆਈ ਬਾਜ਼ਾਰ ਸੋਮਵਾਰ ਨੂੰ ਵਾਧੇ ਨਾਲ ਕਾਰੋਬਾਰ ਕਰਦੇ ਦੇਖੇ ਗਏ। ਮੁਦਰਾਸਫੀਤੀ 'ਚ ਸੁਧਾਰ ਦੀ ਉਮੀਦ ਦੇ ਵਿਚਕਾਰ ਸ਼ੁੱਕਰਵਾਰ ਨੂੰ ਯੂਰਪੀ ਅਤੇ ਅਮਰੀਕੀ ਬਾਜ਼ਾਰ ਮਜ਼ਬੂਤੀ ਨਾਲ ਬੰਦ ਹੋਏ।

ਗਲੋਬਲ ਸ਼ੇਅਰ ਬਾਜ਼ਾਰਾਂ ਵਿੱਚ ਸਕਾਰਾਤਮਕ ਰੁਝਾਨ ਅਤੇ ਵਿਦੇਸ਼ੀ ਫੰਡਾਂ ਦੁਆਰਾ ਤਾਜ਼ਾ ਖਰੀਦਦਾਰੀ ਦੇ ਕਾਰਨ ਸ਼ੁੱਕਰਵਾਰ ਨੂੰ, ਬੀਐਸਈ ਸੈਂਸੈਕਸ ਵਿੱਚ ਲਗਭਗ 900 ਅੰਕਾਂ ਦੀ ਤੇਜ਼ੀ ਦਰਜ ਕੀਤੀ ਗਈ, ਜਦੋਂ ਕਿ ਐਨਐਸਈ ਨਿਫਟੀ ਨੇ ਸ਼ੁੱਕਰਵਾਰ ਨੂੰ 272 ਅੰਕਾਂ ਤੋਂ ਵੱਧ ਦੀ ਤੇਜ਼ੀ ਦਰਜ ਕੀਤੀ। ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (FPIs) ਨੇ ਸ਼ੁੱਕਰਵਾਰ ਨੂੰ ਸ਼ੁੱਧ ਆਧਾਰ 'ਤੇ 246.24 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਇਹ ਵੀ ਪੜ੍ਹੋ : FMCG, ਆਈਸਕ੍ਰੀਮ ਕੰਪਨੀਆਂ ਨੂੰ ਇਸ ਗਰਮੀ ਵਿੱਚ ਮਜ਼ਬੂਤ ​​ਮੰਗ ਦੀ ਉਮੀਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੀ ਕਰੋ।


 

Harinder Kaur

This news is Content Editor Harinder Kaur