ਸ਼ੇਅਰ ਬਾਜ਼ਾਰ : ਸੈਂਸੈਕਸ 144 ਅੰਕ ਡਿੱਗਾ ਤੇ ਨਿਫਟੀ 17,503 ਦੇ ਪੱਧਰ 'ਤੇ ਖੁੱਲ੍ਹਿਆ

12/10/2021 10:01:43 AM

ਮੁੰਬਈ - ਸ਼ੇਅਰ ਬਾਜ਼ਾਰ 'ਚ ਅੱਜ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਗਿਰਾਵਟ ਦੇਖਣ ਨੂੰ ਮਿਲੀ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 120 ਅੰਕ ਡਿੱਗ ਕੇ 58,686 'ਤੇ ਕਾਰੋਬਾਰ ਕਰ ਰਿਹਾ ਹੈ। ਬੈਂਕਿੰਗ ਸਟਾਕ ਹੇਠਾਂ ਕਾਰੋਬਾਰ ਕਰ ਰਹੇ ਹਨ।
ਅੱਜ ਸਵੇਰੇ BSE ਸੈਂਸੈਕਸ 111 ਅੰਕ ਡਿੱਗ ਕੇ 58,696 'ਤੇ ਖੁੱਲ੍ਹਿਆ ਹੈ। ਦਿਨ ਦੇ ਦੌਰਾਨ ਇਸਨੇ 58,755 ਦਾ ਉੱਚ ਅਤੇ 58,546 ਦਾ ਨੀਵਾਂ ਪੱਧਰ ਬਣਾਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 15 ਸਟਾਕ ਗਿਰਾਵਟ 'ਚ ਕਾਰੋਬਾਰ ਕਰ ਰਹੇ ਹਨ ਜਦਕਿ 15 ਸ਼ੇਅਰ ਲਾਭ 'ਚ ਹਨ। 

ਟਾਪ ਗੇਨਰਜ਼

ਏਸ਼ੀਅਨ ਪੇਂਟਸ, ਮਹਿੰਦਰਾ ਐਂਡ ਮਹਿੰਦਰਾ, ਇੰਡਸਇੰਡ ਬੈਂਕ, ਸਨ ਫਾਰਮਾ ,ਮਾਰੂਤੀ 

ਟਾਪ ਲੂਜ਼ਰਜ਼

ਟਾਈਟਨ, ਰਿਲਾਇੰਸ ਇੰਡਸਟਰੀਜ਼, ਬਜਾਜ ਫਾਈਨਾਂਸ, ਨੇਸਲੇ, ਟੈਕ ਮਹਿੰਦਰਾ 

ਨਿਫਟੀ ਦਾ ਹਾਲ

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਅੱਜ 14 ਅੰਕਾਂ ਦੀ ਗਿਰਾਵਟ ਨਾਲ 17,503 'ਤੇ ਕਾਰੋਬਾਰ ਕਰ ਰਿਹਾ ਹੈ। ਇਹ 17,476 'ਤੇ ਖੁੱਲ੍ਹਿਆ ਅਤੇ ਦਿਨ ਦੇ ਦੌਰਾਨ 17,534 ਦਾ ਉੱਚ ਪੱਧਰ ਬਣਾਇਆ। ਇਸ ਦਾ ਮਿਡਕੈਪ ਇੰਡੈਕਸ ਲਾਭ 'ਚ ਕਾਰੋਬਾਰ ਕਰ ਰਿਹਾ ਹੈ। ਨਿਫਟੀ ਬੈਂਕ ਅਤੇ ਵਿੱਤੀ ਸੂਚਕਾਂਕ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸਦੇ 50 ਸਟਾਕਾਂ ਵਿੱਚੋਂ, 25 ਹੇਠਾਂ ਹਨ ਜਦੋਂ ਕਿ 25 ਉੱਪਰ ਹਨ।

ਟਾਪ ਗੇਨਰਜ਼

ਏਸ਼ੀਅਨ ਪੇਂਟਸ, ਅਡਾਨੀ ਪੋਰਟ, ਮਹਿੰਦਰਾ ਐਂਡ ਮਹਿੰਦਰਾ ਅਤੇ ਇੰਡਸਇੰਡ ਬੈਂਕ

ਟਾਪ ਲੂਜ਼ਰਜ਼

ਟਾਈਟਨ, ਡਿਵੀਜ਼ ਲੈਬ, ਕੋਟਕ ਮਹਿੰਦਰਾ ਬੈਂਕ, ਰਿਲਾਇੰਸ , ਬਜਾਜ ਫਾਈਨਾਂਸ

ਇੰਡਸਇੰਡ ਬੈਂਕ ਨੇ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਹੈ ਕਿ ਰਿਜ਼ਰਵ ਬੈਂਕ ਨੇ ਆਪਣੀ ਹਿੱਸੇਦਾਰੀ ਵਧਾਉਣ ਲਈ LIC ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮੇਂ ਐਲਆਈਸੀ ਦੀ ਹਿੱਸੇਦਾਰੀ 4.95% ਹੈ ਜਿਸ ਨੂੰ ਵਧਾ ਕੇ 9.99% ਕੀਤਾ ਜਾ ਸਕਦਾ ਹੈ।

ਇਸ ਤੋਂ ਪਹਿਲਾਂ ਕੱਲ੍ਹ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 157 ਅੰਕ ਵਧ ਕੇ 58,807 'ਤੇ ਪਹੁੰਚ ਗਿਆ ਸੀ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 47 ਅੰਕ ਵਧ ਕੇ 17,516 'ਤੇ ਬੰਦ ਹੋਇਆ। ਵੋਡਾਫੋਨ ਆਈਡੀਆ ਦਾ ਸ਼ੇਅਰ ਕੱਲ੍ਹ 15% ਵੱਧ ਕੇ 16.43 ਰੁਪਏ 'ਤੇ ਬੰਦ ਹੋਇਆ।

Harinder Kaur

This news is Content Editor Harinder Kaur