ਸ਼ੇਅਰ ਬਾਜ਼ਾਰ ''ਚ ਭਾਰੀ ਗਿਰਾਵਟ, 1000 ਅੰਕ ਤੋਂ ਜ਼ਿਆਦਾ ਟੁੱਟਾ ਸੈਂਸੈਕਸ

02/28/2020 10:36:04 AM

ਨਵੀਂ ਦਿੱਲੀ—ਦੇਸ਼ ਦੇ ਸ਼ੇਅਰ ਬਾਜ਼ਾਰਾਂ 'ਚ ਸ਼ੁੱਕਰਵਾਰ ਨੂੰ ਕਾਰੋਬਾਰ 'ਚ ਵੱਡੀ ਗਿਰਾਵਟ ਦੇਖੀ ਗਈ ਅਤੇ ਸੈਂਸੈਕਸ 1000 ਅੰਕ ਤੋਂ ਜ਼ਿਆਦਾ ਅਤੇ ਨਿਫਟੀ 300 ਅੰਕ ਤੋਂ ਜ਼ਿਆਦਾ ਹੇਠਾਂ ਆ ਗਏ ਹਨ | ਹਫਤੇ ਦੇ ਅੰਤਿਮ ਦਿਨ ਦੇ ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ ਵੀਰਵਾਰ ਦੇ 39745.66 ਅੰਕ ਦੀ ਤੁਲਨਾ 'ਚ 39087.47 ਅੰਕ 'ਤੇ ਖੁੱਲਿ੍ਹਆ ਅਤੇ ਬਿਕਵਾਲੀ ਦੇ ਦਬਾਅ 'ਚ ਘੱਟ ਕੇ 38661.81 ਤੱਕ ਫਿਸਲ ਗਿਆ | ਫਿਲਹਾਲ ਸੈਂਸੈਕਸ ਕਰੀਬ 950 ਅੰਕ ਦੇ ਹੇਠਾਂ 38801 ਅੰਕ 'ਤੇ ਹੈ | ਨਿਫਟੀ ਵੀ ਚੌਤਰਫਾ ਬਿਕਵਾਲੀ ਦੇ ਦਬਾਅ 'ਚ 300 ਤੋਂ ਜ਼ਿਆਦਾ ਅੰਕ ਟੁੱਟਿਆ ਅਤੇ ਬਿਕਵਾਲੀ 11343 ਅੰਕ 'ਤੇ 290 ਅੰਕ ਹੇਠਾਂ ਹੈ | 
ਦਿੱਗਜ ਸ਼ੇਅਰਾਂ ਦਾ ਇਹ ਹਾਲ
ਦਿੱਗਜ ਸ਼ੇਅਰਾਂ ਦੀ ਗੱਲ ਕਰੀਏ ਤਾਂ ਅੱਜ ਸਾਰੀਆਂ ਕੰਪਨੀਆਂ ਦੇ ਸ਼ੇਅਰ ਲਾਲ ਨਿਸ਼ਾਨ 'ਤੇ ਖੁੱਲ੍ਹੇ | ਚੋਟੀ ਦੇ ਟਾਪ ਗਿਰਾਵਟ ਵਾਲੇ ਸ਼ੇਅਰਾਂ 'ਚ ਟੈੱਕ ਮਹਿੰਦਰਾ, ਟਾਟਾ ਮੋਟਰ, ਯੈੱਸ ਬੈਂਕ, ਜੇ.ਐੱਸ.ਡਬਲਿਊ ਸਟੀਲ, ਵੇਦਾਂਤਾ ਲਿਮਟਿਡ, ਟਾਟਾ ਸਟੀਲ, ਗੇਲ, ਇੰਫਰਾਟੈੱਲ ਅਤੇ ਓ.ਐੱਨ.ਜੀ.ਸੀ. ਸ਼ਾਮਲ ਹੈ | ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਸਾਰੇ ਸੈਕਟਰ ਲਾਲ ਨਿਸ਼ਾਨ 'ਤੇ ਖੁੱਲ੍ਹੇ ਹਨ | ਇਸ 'ਚ ਪੀ.ਐੱਸ.ਯੂ. ਬੈਂਕ, ਆਈ.ਟੀ. ਫਾਰਮਾ, ਪ੍ਰਾਈਵੇਟ ਬੈਂਕ, ਆਟੋ ਰਿਐਲਟੀ, ਮੀਡੀਆ, ਐੱਫ.ਐੱਮ.ਸੀ.ਜੀ. ਅਤੇ ਮੈਟਲ ਸ਼ਾਮਲ ਹਨ | 
ਪੂਰੇ ਹਫਤੇ ਬਾਜ਼ਾਰ 'ਚ ਗਿਰਾਵਟ
ਵੀਰਵਾਰ ਨੂੰ ਵੀ ਸੈਂਸੈਕਸ 143 ਅੰਕ ਦੀ ਗਿਰਾਵਟ ਦੇ ਨਾਲ 39,745.66 'ਤੇ ਬੰਦ ਹੋਇਆ | ਲਗਾਤਾਰ ਪੰਜਵੇਂ ਦਿਨ ਬਾਜ਼ਾਰ ਲਾਲ ਨਿਸ਼ਾਨ 'ਚ ਬੰਦ ਹੋਇਆ ਸੀ | ਭਾਵ ਇਸ ਪੂਰੇ ਹਫਤੇ ਸ਼ੇਅਰ ਬਾਜ਼ਾਰ 'ਚ ਗਿਰਾਵਟ ਰਹੀ | ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 45 ਅੰਕ ਦੀ ਗਿਰਾਵਟ ਨਾਲ 11,633.30 'ਤੇ ਬੰਦ ਹੋਇਆ ਸੀ | 

Aarti dhillon

This news is Content Editor Aarti dhillon