ਸਟਾਕ ਮਾਰਕੀਟ ਨੇ ਰਚਿਆ ਇਤਿਹਾਸ : ਸੈਂਸੈਕਸ ਪਹਿਲੀ ਵਾਰ 52 ਹਜ਼ਾਰ ਦੇ ਪਾਰ, ਨਿਫਟੀ 'ਚ ਵੀ ਭਾਰੀ ਵਾਧਾ

02/15/2021 4:00:18 PM

ਮੁੰਬਈ - ਅੱਜ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ ਨੂੰ ਘਰੇਲੂ ਸਟਾਕ ਮਾਰਕੀਟ ਉੱਚੇ ਪੱਧਰ 'ਤੇ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 609.83 ਅੰਕ  ਭਾਵ 1.18 ਪ੍ਰਤੀਸ਼ਤ ਦੀ ਤੇਜ਼ੀ ਨਾਲ 52154.13 ਦੇ ਪੱਧਰ 'ਤੇ ਬੰਦ ਹੋਇਆ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 151.40 ਅੰਕਾਂ ਭਾਵ 1.00 ਪ੍ਰਤੀਸ਼ਤ ਦੇ ਵਾਧੇ ਦੇ ਨਾਲ 15314.70 ਦੇ ਪੱਧਰ 'ਤੇ ਬੰਦ ਹੋਇਆ ਹੈ।

ਟਾਪ ਗੇਨਰਜ਼

ਆਈ.ਸੀ.ਆਈ.ਸੀ.ਆਈ. ਬੈਂਕ, ਐਕਸਿਸ ਬੈਂਕ, ਐਸ.ਬੀ.ਆਈ., ਬਜਾਜ ਫਾਈਨੈਂਸ, ਇੰਡਸਇੰਡ ਬੈਂਕ

ਟਾਪ ਲੂਜ਼ਰਜ਼

ਡਾਕਟਰ ਰੈੱਡੀ, ਐਸ.ਬੀ.ਆਈ. ਲਾਈਫ, ਐਚ.ਡੀ.ਐਫ.ਸੀ. ਲਾਈਫ, ਟਾਟਾ ਸਟੀਲ, ਟੀ.ਸੀ.ਐਸ.

ਵਿਦੇਸ਼ੀ ਨਿਵੇਸ਼ਕ ਫਰਵਰੀ ’ਚ ਕਰ ਚੁੱਕੇ ਹਨ 22,038 ਕਰੋਡ਼ ਰੁਪਏ ਦਾ ਨਿਵੇਸ਼ 

ਕੇਂਦਰੀ ਬਜਟ ’ਚ ਸੁਧਾਰਵਾਦੀ ਕਦਮਾਂ ਦੇ ਐਲਾਨ ਨਾਲ ਸ਼ੇਅਰ ਬਾਜ਼ਾਰ ’ਚ ਜ਼ਬਰਦਸਤ ਉਤਸ਼ਾਹ ਹੈ ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਫਰਵਰੀ ’ਚ ਹੁਣ ਤੱਕ ਭਾਰਤੀ ਬਾਜ਼ਾਰਾਂ ’ਚ 22,038 ਕਰੋਡ਼ ਰੁਪਏ ਦੀ ਪੂੰਜੀ ਨਿਵੇਸ਼ ਕਰ ਚੁੱਕੇ ਹਨ।

ਡਿਪਾਜ਼ਟਰੀ ਦੇ ਅੰਕੜਿਆਂ ਮੁਤਾਬਕ ਇਸ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੇ ਸ਼ੇਅਰਾਂ ’ਚ 20,593 ਕਰੋਡ਼ ਅਤੇ ਰਿਣਪੱਤਰਾਂ ’ਚ 1,445 ਕਰੋਡ਼ ਰੁਪਏ ਲਾਏ ਹਨ। ਇਸ ਤਰ੍ਹਾਂ ਇਕ ਫਰਵਰੀ ਤੋਂ 12 ਫਰਵਰੀ ਦੌਰਾਨ ਸ਼ੁੱਧ ਨਿਵੇਸ਼ 22,038 ਕਰੋਡ਼ ਰੁਪਏ ਰਿਹਾ।

‘ਸ਼ੇਅਰਾਂ ’ਚ ਉਛਾਲ ਨਾਲ ਟਾਪ 7 ਕੰਪਨੀਆਂ ਦੀ ਬਾਜ਼ਾਰ ਹੈਸੀਅਤ 1,40,430.45 ਕਰੋਡ਼ ਰੁਪਏ ਵਧੀ’

ਸ਼ੇਅਰ ਬਾਜ਼ਾਰਾਂ ’ਚ ਪਿਛਲੇ ਹਫਤੇ ਤੇਜ਼ੀ ਦਾ ਸਿਲਸਿਲਾ ਬਣੇ ਰਹਿਣ ਨਾਲ ਟਾਪ 10 ’ਚੋਂ 7 ਕੰਪਨੀਆਂ ਦੀ ਬਾਜ਼ਾਰ ਹੈਸੀਅਤ ਕੁਲ ਮਿਲਾ ਕੇ 1,40,430.45 ਕਰੋਡ਼ ਰੁਪਏ ਵੱਧ ਗਈ। ਇਨ੍ਹਾਂ ’ਚ ਸਭ ਤੋਂ ਜ਼ਿਆਦਾ ਲਾਭ ਰਿਲਾਇੰਸ ਇੰਡਸਟਰੀਜ਼ ਨੂੰ ਹੋਇਆ। ਹਫਤੇ ਦੌਰਾਨ ਬੀ. ਐੱਸ. ਈ. 30 ਸੈਂਸੈਕਸ ਕੁਲ ਮਿਲਾ ਕੇ 812.67 ਅੰਕ ਯਾਨੀ 1.60 ਫੀਸਦੀ ਚੜ੍ਹ ਗਿਆ। ਲਾਭ ’ਚ ਰਹੇ ਪ੍ਰਮੁੱਖ ਸ਼ੇਅਰਾਂ ’ਚ ਰਿਲਾਇੰਸ ਇੰਡਸਟਰੀਜ਼, ਟੀ. ਸੀ. ਐੱਸ., ਇਨਫੋਸਿਸ, ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਬੈਂਕ, ਭਾਰਤੀ ਸਟੇਟ ਬੈਂਕ ਅਤੇ ਬਜਾਜ ਫਾਈਨਾਂਸ ਸ਼ਾਮਲ ਹਨ।

ਐੱਚ. ਡੀ. ਐਫ. ਸੀ. ਬੈਂਕ, ਹਿੰਦੁਸਤਾਨ ਯੂਨੀਲੀਵਰ ਅਤੇ ਕੋਟਕ ਮਹਿੰਦਰਾ ’ਚ ਗਿਰਾਵਟ ਰਹੀ। ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਮੁਲਾਂਕਣ 74,329.95 ਕਰੋਡ਼ ਵੱਧ ਕੇ 12,94,038.34 ਕਰੋਡ਼ ਰੁਪਏ ’ਤੇ ਪਹੁੰਚ ਗਿਆ। ਆਈ. ਸੀ. ਆਈ. ਸੀ. ਆਈ. ਬੈਂਕ ਦੇ ਬਾਜ਼ਾਰ ਪੂੰਜੀਕਰਣ ’ਚ 22,943.86 ਕਰੋਡ਼ ਦਾ ਵਾਧਾ ਦਰਜ ਕੀਤਾ ਗਿਆ ਅਤੇ ਕੰਪਨੀ ਦੀ ਸ਼ੇਅਰ ਭਾਅ ਦੇ ਹਿਸਾਬ ਨਾਲ ਹੈਸੀਅਤ 4,47,323.82 ਕਰੋਡ਼ ਰੁਪਏ ’ਤੇ ਪਹੁੰਚ ਗਈ।

ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ ਦਾ ਨਵਾਂ ਰਿਕਾਰਡ : ਸੈਂਸੈਕਸ ਪਹਿਲੀ ਵਾਰ 52 ਹਜ਼ਾਰ ਦੇ ਪਾਰ, ਨਿਫਟੀ ਵੀ ਉਛਲਿਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur