ਸ਼ੇਅਰ ਬਾਜ਼ਾਰ ਦੇ ਫਿਸਲਣ ਨਾਲ ਨਿਵੇਸ਼ਕਾਂ ਨੂੰ ਲੱਗਿਆ 1.67 ਲੱਖ ਕਰੋੜ ਰੁਪਏ ਦਾ ਚੂਨਾ

02/09/2019 2:26:03 PM

ਨਵੀਂ ਦਿੱਲੀ—ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਕਰੀਬ 425 ਅੰਕ ਡਿੱਗਣ ਨਾਲ ਸ਼ੁੱਕਰਵਾਰ ਨੂੰ ਨਿਵੇਸ਼ਕਾਂ ਨੂੰ 1.67 ਲੱਖ ਕਰੋੜ ਰੁਪਏ ਦਾ ਚੂਨਾ ਲੱਗਿਆ। ਸੈਂਸੈਕਸ ਦੇ ਡਿੱਗਣ ਨਾਲ ਬੰਬਈ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਕੰਪਨੀਆਂ ਦਾ ਸੰਯੁਕਤ ਬਾਜ਼ਾਰ ਪੂੰਜੀਕਰਨ 1,67,594,92 ਕਰੋੜ ਰੁਪਏ ਡਿੱਗ ਕੇ 1,41,07,190.48 ਕਰੋੜ ਰੁਪਏ ਆ ਗਿਆ ਹੈ।
ਬੰਬਈ ਸ਼ੇਅਰ ਬਾਜ਼ਾਰ 'ਚ 1,616 ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਇਨ੍ਹਾਂ 'ਚੋਂ 321 ਕੰਪਨੀਆਂ ਦੇ ਸ਼ੇਅਰ 52 ਹਫਤੇ ਦੇ ਹੇਠਲੇ ਪੱਧਰ 'ਤੇ ਆ ਗਿਆ।

Aarti dhillon

This news is Content Editor Aarti dhillon