ਸਟਾਕ ਮਾਰਕੀਟ: ਸੈਂਸੈਕਸ 32000 ਦੇ ਹੇਠਾਂ ਖੁੱਲ੍ਹਿਆ, ਨਿਫਟੀ ਵੀ ਟੁੱਟਿਆ

05/06/2020 10:19:04 AM

ਮੁੰਬਈ - ਸਟਾਕ ਮਾਰਕੀਟ ਹਫਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ ਕਿ ਅੱਜ ਬੁੱਧਵਾਰ ਨੂੰ ਟੁੱਟ ਕੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਮੁੱਖ ਸੂਚਕ ਅੰਕ ਸੈਂਸੈਕਸ 98.05 ਅੰਕ ਯਾਨੀ ਕਿ 0.31 ਫੀਸਦੀ ਦੀ ਤੇਜ਼ੀ ਨਾਲ 31355.46 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 1.10% ਦੀ ਗਿਰਾਵਟ ਨਾਲ ਯਾਨੀ ਕਿ 8.90 ਅੰਕ ਫਿਸਲ ਕੇ 9196.70 ਦੇ ਪੱਧਰ 'ਤੇ ਖੁੱਲ੍ਹਿਆ ਹੈ।

ਗਲੋਬਲ ਬਾਜ਼ਾਰਾਂ ਦਾ ਹਾਲ

ਮੰਗਲਵਾਰ ਨੂੰ ਯੂ ਐਸ ਮਾਰਕੀਟ ਡਾਓ ਜੋਨਸ 0.56% ਦੀ ਤੇਜ਼ੀ ਨਾਲ 133.33 ਅੰਕ ਦੇ ਵਾਧੇ ਨਾਲ 23,883.10 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਨੈਸਡੈਕ 1.13 ਫੀਸਦੀ ਦੇ ਵਾਧੇ ਨਾਲ 98.41 ਅੰਕ ਵਧ ਕੇ 8,809.12 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 0.90 ਫੀਸਦੀ ਦੇ ਵਾਧੇ ਨਾਲ 25.70 ਅੰਕ ਚੜ੍ਹ ਕੇ 2,868.44 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਚੀਨ ਦਾ ਸ਼ੰਘਾਈ ਕੰਪੋਜ਼ਿਟ 0.06 ਫੀਸਦੀ ਦੀ ਗਿਰਾਵਟ ਨਾਲ 1.65 ਅੰਕ ਡਿੱਗ ਕੇ 2,858.44 ਦੇ ਪੱਧਰ 'ਤੇ ਬੰਦ ਹੋਇਆ ਹੈ। ਫਰਾਂਸ, ਇਟਲੀ ਅਤੇ ਜਰਮਨੀ ਦੇ ਬਾਜ਼ਾਰ ਲਾਭ ਦੇ ਨਾਲ ਬੰਦ ਹੋਏ।

ਸੈਕਟੋਰੀਅਲ ਇੰਡੈਕਸ

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਆਟੋ, ਐਫਐਮਸੀਜੀ, ਬੈਂਕਾਂ ਅਤੇ ਪ੍ਰਾਈਵੇਟ ਬੈਂਕ ਲਾਲ ਨਿਸ਼ਾਨ' ਤੇ ਖੁੱਲ੍ਹੇ ਅਤੇ ਮੀਡੀਆ, ਫਾਰਮਾ, ਰੀਅਲਟੀ, ਮੈਟਲ, ਆਈਟੀ, ਅਤੇ PSU ਬੈਂਕ ਹਰੇ ਨਿਸ਼ਾਨ 'ਤੇ ਹਨ।

ਕੋਰੋਨਾ ਦਾ ਮਾਰਕੀਟ 'ਤੇ ਅਸਰ

ਦੇਸ਼ ਭਰ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋਇਆ ਹੈ, ਜਿਸ ਦਾ ਅਸਰ ਘਰੇਲੂ ਬਜ਼ਾਰ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਭਰ ਵਿਚ ਕੋਰੋਨਾ ਕੇਸਾਂ ਦੀ ਕੁਲ ਗਿਣਤੀ 49,391 ਹੋ ਗਈ ਹੈ। ਜਿਨ੍ਹਾਂ ਵਿਚੋਂ 33,514 ਸਰਗਰਮ ਹਨ, 14,183 ਲੋਕ ਸਿਹਤਮੰਦ ਹੋ ਗਏ ਹਨ ਜਾਂ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ ਹੈ ਅਤੇ 1694 ਲੋਕਾਂ ਦੀ ਮੌਤ ਹੋ ਗਈ ਹੈ।

ਟਾਪ ਗੇਨਰਜ਼

ਟਾਟਾ ਮੋਟਰਜ਼, ਓ.ਐੱਨ.ਜੀ.ਸੀ., ਇਨਫਰਾਟੈਲ, ਯੂ ਪੀ ਐਲ, ਹਿੰਡਾਲਕੋ, ਵਿਪਰੋ, ਟੇਕ ਮਹਿੰਦਰਾ, ਐਮ ਐਂਡ ਐਮ, ਭਾਰਤੀ ਏਅਰਟੈੱਲ,ਡਾਕਟਰ ਰੈਡੀ 

ਟਾਪ ਲੂਜ਼ਰਜ਼

ਬੀਪੀਸੀਐਲ, ਆਈਓਸੀ, ਆਈਟੀਸੀ, ਐਕਸਿਸ ਬੈਂਕ, ਬਜਾਜ ਫਾਈਨੈਂਸ, ਐਚਸੀਐਲ ਟੈਕ, ਏਸ਼ੀਅਨ ਪੇਂਟਸ, ਬ੍ਰਿਟਾਨੀਆ, ਬਜਾਜ ਆਟੋ, ਕੋਟਕ ਮਹਿੰਦਰਾ ਬੈਂਕ
 

Harinder Kaur

This news is Content Editor Harinder Kaur