ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਨਾਲ ਦੁਨੀਆ ਦੇ ਟੌਪ-10 ਅਮੀਰਾਂ ਨੂੰ 23 ਅਰਬ ਡਾਲਰ ਦਾ ਝਟਕਾ

01/28/2021 5:36:20 PM

ਨਵੀਂ ਦਿੱਲੀ– ਘਰੇਲੂ ਸ਼ੇਅਰ ਬਾਜ਼ਾਰ ਸਮੇਤ ਦੁਨੀਆ ਭਰ ਦੇ ਸਟਾਕ ਮਾਰਕੀਟ ’ਚ ਗਿਰਾਵਟ ਦਾ ਝਟਕਾ ਟੌਪ-10 ਅਰਬਪਤੀਆਂ ਨੂੰ ਵੀ ਪਿਆ ਹੈ। ਦੁਨੀਆ ਦੇ ਟੌਪ-10 ਅਮੀਰਾਂ ਦੀ ਜਾਇਦਾਦ ਇਕ ਦਿਨ ’ਚ 20 ਅਰਬ ਡਾਲਰ ਘੱਟ ਹੋ ਗਈ ਹੈ। ਦੱਸ ਦਈਏ ਕਿ ਬੁੱਧਵਾਰ ਨੂੰ ਅਮਰੀਕੀ ਸ਼ੇਅਰ ਬਾਜ਼ਾਰ 2 ਫ਼ੀਸਦੀ ਤੋਂ ਵੱਧ ਟੁੱਟ ਕੇ ਬੰਦ ਹੋਏ। ਡਾਓ ਜੋਂਸ 2.05 ਫ਼ੀਸਦੀ ਯਾਨੀ 633 ਅੰਕ ਟੁੱਟ ਕੇ 30,303 ’ਤੇ ਬੰਦ ਹੋਇਆ ਤਾਂ ਐੱਸ. ਐਂਡ ਪੀ. 500 ਕਰੀਬ 2.57 ਫ਼ੀਸਦੀ ਡਿਗਿਆ। ਅਜਿਹਾ ਹੀ ਹਾਲ ਨੈਸਡੈਕ ਦਾ ਵੀ ਰਿਹਾ। ਇਸ ’ਚ 2.61 ਫ਼ੀਸਦੀ ਦੀ ਗਿਰਾਵਟ ਹੋਈ। ਉਥੇ ਹੀ ਸੈਂਸੈਕਸ ਅਤੇ ਨਿਫਟੀ ਕਰੀਬ 2 ਫ਼ੀਸਦੀ ਟੁੱਟ ਕੇ ਬੰਦ ਹੋਏ। ਸੈਂਸੈਕਸ 937.66 ਅੰਕ ਯਾਨੀ 1.94 ਫ਼ੀਸਦੀ ਦੀ ਗਿਰਾਵਟ ਨਾਲ 47,409.93 ਅੰਕ ’ਤੇ ਬੰਦ ਹੋਇਆ। ਨਿਫਟੀ 271.40 ਅੰਕ ਯਾਨੀ 1.91 ਫ਼ੀਸਦੀ ਦੀ ਗਿਰਾਵਟ ਨਾਲ 13,967.50 ਅੰਕ ’ਤੇ ਗਿਆ।

ਇਹ ਵੀ ਪੜ੍ਹੋ: ਸੇਲ ’ਤੇ ਫੇਸਬੁੱਕ ਯੂਜ਼ਰਸ ਦੇ ਫੋਨ ਨੰਬਰ! 60 ਲੱਖ ਤੋਂ ਵੱਧ ਭਾਰਤੀਆਂ ਦੀ ਨਿੱਜਤਾ ਖਤਰੇ ’ਚ

ਬੁੱਧਵਾਰ ਨੂੰ ਫੇਸਬੁੱਕ ਦੇ ਸ਼ੇਅਰਾਂ ’ਚ 3.51 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਐਮਾਜ਼ੋਨ ਦੇ ਸ਼ੇਅਰ 2.81 ਫ਼ੀਸਦੀ ਟੁੱਟੇ, ਉਥੇ ਹੀ ਨੈਸਡੈਕ ’ਤੇ ਟੈਸਲਾ ਦਾ ਸ਼ੇਅਰ 2.14 ਫ਼ੀਸਦੀ ਡਿਗ ਗਿਆ। ਇਸ ਦਾ ਅਸਰ ਇਨ੍ਹਾਂ ਦੇ ਮਾਲਕਾਂ ਦੀ ਜਾਇਦਾਦ ’ਤੇ ਵੀ ਪਿਆ। ਫੋਰਬਸ ਦੇ ਰਿਅਲ-ਟਾਈਮ ਬਿਲੀਅਨੇਅਰ ਰੈਂਕਿੰਗਸ ਮੁਤਾਬਕ ਐਮਾਜ਼ੋਨ ਦੇ ਸੀ. ਈ. ਓ. ਜੇਫ ਬੇਜੋਸ ਨੂੰ ਇਸ ਨਾਲ 5 ਅਰਬ ਡਾਲਰ ਦਾ ਝਟਕਾ ਲੱਗਾ। ਉਥੇ ਹੀ ਟੈਸਲਾ ਦੇ ਸੀ. ਈ. ਓ. ਏਲਨ ਮਸਕ ਨੂੰ 3.7 ਅਰਬ ਡਾਲਰ ਅਤੇ ਫੇਸਬੁੱਕ ਦੇ ਸੀ. ਈ. ਓ. ਮਾਰਕ ਜੁਕਰਬਰਗ ਨੂੰ ਸਾਢੇ 3 ਅਰਬ ਡਾਲਰ ਦਾ ਝਟਕਾ ਲੱਗਾ।

ਇਹ ਵੀ ਪੜ੍ਹੋ: ਰਾਜਪਥ ’ਤੇ ਇਸ ਵਾਰ UP ਨੇ ਮਾਰੀ ਬਾਜ਼ੀ, ਰਾਮ ਮੰਦਰ ਮਾਡਲ ਦੀ ਝਾਕੀ ਨੂੰ ਮਿਲਿਆ ਪ੍ਰਥਮ ਪੁਰਸਕਾਰ

ਦੱਸ ਦਈਏ ਕਿ ਫੋਰਬਸ ਦੇ ਰਿਅਲ-ਟਾਈਮ ਬਿਲੀਅਨੇਅਰ ਰੈਂਕਿੰਗਸ ਤੋਂ ਰੋਜ਼ਾਨਾ ਪਬਲਿਕ ਹੋਲਡਿੰਗਸ ’ਚ ਹੋਣ ਵਾਲੇ ਉਤਰਾਅ-ਚੜ੍ਹਾਅ ਬਾਰੇ ਜਾਣਕਾਰੀ ਮਿਲਦੀ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ ’ਚ ਸ਼ੇਅਰ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਹਰ 5 ਮਿੰਟ ’ਚ ਇਹ ਇੰਡੈਕਸ ਅਪਡੇਟ ਹੁੰਦਾ ਹੈ। ਜਿਨ੍ਹਾਂ ਵਿਅਕਤੀਆਂ ਦੀ ਜਾਇਦਾਦ ਕਿਸੇ ਪ੍ਰਾਈਵੇਟ ਕੰਪਨੀ ਨਾਲ ਸਬੰਧਤ ਹੈ, ਉਨ੍ਹਾਂ ਦਾ ਨੈੱਟਵਰਥ ਦਿਨ ’ਚ ਇਕ ਵਾਰ ਅਪਡੇਟ ਹੁੰਦਾ ਹੈ। 

ਇਹ ਵੀ ਪੜ੍ਹੋ: ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ਟਰੈਕਟਰ ਰੈਲੀ ਨੇ ਇੰਝ ਧਾਰਿਆ ਹਿੰਸਕ ਰੂਪ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 

cherry

This news is Content Editor cherry