ਦੇਸ਼ ਦੀ ਸਟੀਲ ਨਿਰਮਾਣ ਸਮਰੱਥਾ 16.1 ਕਰੋੜ ਟਨ ਤੋਂ ਪਾਰ, ਵਿਕਾਸ ਵੱਲ ਵਧ ਰਿਹਾ ਉਦਯੋਗ : ਸਕੱਤਰ

11/08/2023 5:40:36 PM

ਨਵੀਂ ਦਿੱਲੀ (ਭਾਸ਼ਾ)– ਦੇਸ਼ ਦੀ ਸਟੀਲ ਨਿਰਮਾਣ ਸਮਰੱਥਾ 16.1 ਕਰੋੜ ਟਨ ਨੂੰ ਪਾਰ ਕਰ ਚੁੱਕੀ ਹੈ ਅਤੇ ਉਦਯੋਗ ਲਗਾਤਾਰ ਵਿਕਾਸ ਵੱਲ ਵਧ ਰਿਹਾ ਹੈ। ਇਸਪਾਤ ਸਕੱਤਰ ਨਾਗੇਂਦਰ ਨਾਥ ਸਿਨਹਾ ਵਲੋਂ ਇਸ ਗੱਲ ਦਾ ਪ੍ਰਗਟਾਵਾ ਕੀਤਾ ਗਿਆ ਹੈ। ਰਾਸ਼ਟਰੀ ਇਸਪਾਤ ਨੀਤੀ ਮੁਤਾਬਕ ਭਾਰਤ ਦਾ 2030 ਤੱਕ 30 ਕਰੋੜ ਟਨ ਸਟੀਲ ਨਿਰਮਾਣ ਸਮਰੱਥਾ ਸਥਾਪਿਤ ਕਰਨ ਦਾ ਅਭਿਲਾਸ਼ੀ ਟੀਚਾ ਹੈ।

ਇਹ ਵੀ ਪੜ੍ਹੋ - ਪ੍ਰਦੂਸ਼ਣ ਕਾਰਨ ਦੋ ਸ਼ਹਿਰਾਂ 'ਚ BS-III ਪੈਟਰੋਲ ਤੇ BS-IV ਡੀਜ਼ਲ ਵਾਹਨਾਂ 'ਤੇ ਲੱਗੀ ਪਾਬੰਦੀ

ਸਟੀਲ ਨਿਰਮਾਣ ’ਚ ਲਗਾਤਾਰ ਵਾਧਾ
ਸਿਨਹਾ ਨੇ ਰਾਸ਼ਟਰੀ ਰਾਜਧਾਨੀ ਵਿਚ ਭਾਰਤੀ ਇਸਪਾਤ ਸੰਘ (ਆਈ. ਐੱਸ. ਏ.) ਦੇ ਚੌਥੇ ਇਸਪਾਤ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਪਹਿਲਾਂ ਹੀ 16.1 ਕਰੋੜ ਟਨ ਸਮਰੱਥਾ ਪਾਰ ਕਰ ਚੁੱਕੇ ਹਾਂ। ਇਸ ਵਿਚ ਬਲਾਸਟ ਫਰਨੇਸ ਬੇਸਿਕ ਆਕਸੀਜਨ ਫਰਨੇਸ (ਬੀ. ਐੱਫ-ਬੀ. ਓ. ਐੱਫ.) ਰਾਹੀਂ 6.7 ਕਰੋੜ ਟਨ, ਇਲੈਕਟ੍ਰਿਕ ਆਰਕ ਫਰਨੇਸ (ਈ. ਏ. ਐੱਫ.) ਤੋਂ 3.6 ਕਰੋੜ ਟਨ ਅਤੇ ਇੰਡਕਸ਼ਨ ਫਰਨੇਸ (ਆਈ. ਐੱਫ.) ਰਾਹੀਂ 5.8 ਕਰੋੜ ਟਨ ਸਮਰੱਥਾ ਸ਼ਾਮਲ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਦਾ ਇਸਪਾਤ ਉਦਯੋਗ ਲਗਾਤਾਰ ਵਿਕਾਸ ਦੇ ਰਾਹ ’ਤੇ ਹੈ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਦੀਵਾਲੀ ਤੋਂ ਪਹਿਲਾਂ ਇੰਨੇ ਰੁਪਏ ਹੋਇਆ ਸਸਤਾ

ਇਨ੍ਹਾਂ ਕਾਰਨਾਂ ਕਰ ਕੇ ਵਧ ਰਹੀ ਸਟੀਲ ਦੀ ਮੰਗ
ਸਿਨਹਾ ਨੇ ਕਿਹਾ ਕਿ ਭਾਰਤ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਵਾਹਨ ਬਾਜ਼ਾਰ ਹੈ ਅਤੇ ਅਗਲੇ 10 ਸਾਲਾਂ ਵਿਚ ਇਸ ਦੇ ਸਾਲਾਨਾ ਅੱਠ ਤੋਂ 10 ਫ਼ੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਹੈ। ਇਸ ਤੋਂ ਇਲਾਵਾ ਨਿਰਮਾਣ ਖੇਤਰ ਦੀ ਸਾਲਾਨਾ ਵਿਕਾਸ ਦਰ 7 ਤੋਂ 8 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਇਸ ਕਾਰਨ ਦੋਹਾਂ ਖੇਤਰਾਂ ’ਚ ਇਸਪਾਤ ਦੀ ਮੰਗ ਵਧ ਰਹੀ ਹੈ। ਸਿਨਹਾ ਨੇ ਕਿਹਾ ਕਿ ਇਸਪਾਤ ਖੇਤਰ ਵਿਚ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਪੀ. ਐੱਲ. ਆਈ.) ਬਿਹਤਰ ਤਰੀਕੇ ਨਾਲ ਅੱਗੇ ਵਧ ਰਹੀ ਹੈ। ਉਦਯੋਗ ਨੇ ਇਸ ਦੇ ਤਹਿਤ 29,500 ਕਰੋੜ ਰੁਪਏ ’ਚੋਂ 10,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

ਇਹ ਵੀ ਪੜ੍ਹੋ - ਧਨਤੇਰਸ ਤੋਂ ਪਹਿਲਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਭਾਅ

ਮੈਨੂਫੈਕਚਰਿੰਗ ’ਚ ਕਾਰਬਨ ਨਿਕਾਸ ਨੂੰ ਘਟਾਉਣ ਦੀ ਗੁੰਜ਼ਾਇਸ਼
ਇਸਪਾਤ ਸਕੱਤਰ ਨੇ ਕਿਹਾ ਕਿ ਇਸ ਖੇਤਰ ਨੂੰ ਕਾਰਬਨ ਨਿਕਾਸ ਅਤੇ ਗਲੋਬਲ ਬਾਜ਼ਾਰ ਦੀ ਮੰਗ ਨਾਲ ਸਬੰਧਤ ਅਹਿਮ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਦਯੋਗ ਦੀ ਲੰਬੇ ਸਮੇਂ ਦੀ ਸਥਿਰਤਾ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਾਤਾਵਰਣ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਘੱਟ ਕਾਰਬਨ ਤਕਨੀਕਾਂ ਨੂੰ ਅਪਣਾਉਣਾ, ਹਿੱਸੇਦਾਰਾਂ ਨਾਲ ਸਹਿਯੋਗ ਕਰਨਾ ਅਤੇ ਹਰਿਆਲੀ ਅਭਿਆਸਾਂ ਨੂੰ ਅਪਣਾਉਣਾ ਜ਼ਰੂਰੀ ਹੋ ਜਾਂਦਾ ਹੈ। ਯੂਰਪੀ ਸੰਘ ਦੇ ਕਾਰਬਨ ਬਾਰਡਰ ਐਡਜਸਟਮੈਂਟ ਮਕੈਨਿਜ਼ਮ (ਸੀ. ਬੀ. ਏ. ਐੱਮ.) ’ਤੇ ਉਨ੍ਹਾਂ ਕਿਹਾ ਕਿ ਇਸ ਨੇ ਸਟੀਲ ਉਦਯੋਗ ਲਈ ਮਹੱਤਵਪੂਰਨ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਤੌਰ ’ਤੇ ਸਟੀਲ ਮੈਨੂਫੈਕਚਰਿੰਗ ਵਿਚ ਕਾਰਬਨ ਨਿਕਾਸ ਨੂੰ ਘੱਟ ਕਰਨ ਦੀ ਕਾਫੀ ਗੁੰਜ਼ਾਇਸ਼ ਹੈ।

ਇਹ ਵੀ ਪੜ੍ਹੋ - ਭਾਰਤੀਆਂ ਨੂੰ ਸਵੇਰੇ ਉੱਠਣ ਸਾਰ ਲੱਗੇਗਾ ਝਟਕਾ, ਚਾਹ ਦੀ ਚੁਸਕੀ ਪੈ ਸਕਦੀ ਮਹਿੰਗੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur