ਮਈ ''ਚ ਹਰ ਘੰਟੇ ਸਟਾਰਟਅਪ ਨੂੰ ਮਿਲੀ ਮਨਜ਼ੂਰੀ

06/06/2019 2:57:44 PM

ਨਵੀਂ ਦਿੱਲੀ—ਰੁਜ਼ਗਾਰ ਦੇ ਲੱਖਾਂ ਮੌਕੇ ਵਾਲੇ ਸਟਾਰਟਅਪ ਦੀ ਮਨਜ਼ੂਰੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਮਈ 'ਚ ਕੇਂਦਰ ਨੇ 814 ਸਟਾਰਟਅਪ ਨੂੰ ਮਾਨਤਾ ਦਿੱਤੀ ਜੋ ਹਰੇਕ ਘੰਟੇ 'ਚ ਇਕ ਸਟਾਰਟਅਪ ਨੂੰ ਮਨਜ਼ੂਰੀ ਦੇਣ ਵਰਗਾ ਹੈ। 
ਉਦਯੋਗਿਕ ਪ੍ਰਮੋਸ਼ਨ ਵਿਭਾਗ ਅਤੇ ਅੰਤਰਿਕ ਵਪਾਰ ਸਕੱਤਰ ਰਮੇਸ਼ ਅਭਿਸ਼ੇਕ ਨੇ ਬੁੱਧਵਾਰ ਨੂੰ ਟਵੀਟ ਕਰਕੇ ਦੱਸਿਆ ਕਿ 2016 ਤੋਂ ਸ਼ੁਰੂ ਸਟਾਰਟਅਪ ਇੰਡੀਆ ਪ੍ਰੋਗਰਾਮ ਦੇ ਤਹਿਤ ਹੁਣ ਤੱਕ 18861 ਨਵੀਂਆਂ ਕੰਪਨੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ 'ਚ ਮਈ 2019 'ਚ ਹੀ 814 ਸਟਾਰਟਅਪ ਨੂੰ ਮਨਜ਼ੂਰੀ ਦਿੱਤੀ ਗਈ। ਇਸ ਤਰ੍ਹਾਂ ਮਈ 'ਚ ਹਰ ਘੰਟੇ ਸਟਾਰਟਅਪ ਨੂੰ ਮਨਜ਼ੂਰੀ ਦਿੱਤੀ ਗਈ।
5.6 ਲੱਖ ਨੂੰ ਰੁਜ਼ਗਾਰ ਦਿੱਤੇ
ਅਭਿਸ਼ੇਕ ਨੇ ਕਿਹਾ ਕਿ 16105 ਸਟਾਰਟਅਪ ਨੇ ਇਕ ਲੱਖ 87 ਹਜ਼ਾਰ ਰੁਜ਼ਗਾਰ ਦੇਣ ਦੀ ਰਿਪੋਰਟ ਦਿੱਤੀ ਹੈ। ਪ੍ਰਤੱਖ ਅਤੇ ਅਪ੍ਰਤੱਖ ਰੁਜ਼ਗਾਰ ਨੂੰ ਜੋੜ ਦਿੱਤੇ ਤਾਂ ਇਹ ਅੰਕੜਾ 5.6 ਲੱਖ ਤੱਕ ਪਹੁੰਚ ਗਿਆ ਹੈ। 1496 ਸਟਾਰਟਅਪ ਨੂੰ ਪੇਟੇਂਟ ਫੀਸ 'ਚ 80 ਫੀਸਦੀ ਅਤੇ 2761 ਨੂੰ 50 ਫੀਸਦੀ ਤੱਕ ਛੋਟ ਦਿੱਤੀ ਗਈ ਹੈ।

Aarti dhillon

This news is Content Editor Aarti dhillon