ਮਜ਼ਬੂਤ ਰਿਹਾਇਸ਼ੀ ਮੰਗ ਕਾਰਨ ਸ਼੍ਰੀਰਾਮ ਪ੍ਰਾਪਰਟੀਜ਼ ਦੀ ਵਿਕਰੀ ਬੁਕਿੰਗ 40 ਫੀਸਦੀ ਵਧੀ

11/12/2023 2:26:26 PM

ਨਵੀਂ ਦਿੱਲੀ (ਭਾਸ਼ਾ) – ਰੀਅਲਟੀ ਫਰਮ ਸ਼੍ਰੀਰਾਮ ਪ੍ਰਾਪਰਟੀਜ਼ ਲਿਮਟਿਡ ਦੀ ਵਿਕਰੀ ਬੁਕਿੰਗ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ 40 ਫੀਸਦੀ ਵਧ ਕੇ 608 ਕਰੋੜ ਰੁਪਏ ਹੋ ਗਈ। ਕੰਪਨੀ ਨੇ ਦੱਸਿਆ ਕਿ ਰਿਹਾਇਸ਼ੀ ਯੋਜਨਾਵਾਂ ਦੀ ਮੰਗ ਬਿਹਤਰ ਰਹਿਣ ਕਾਰਨ ਉਸ ਦੀ ਵਿਕਰੀ ਬਿਹਤਰ ਰਹੀ। ਇਕ ਸਾਲ ਪਹਿਲਾਂ ਇਸੇ ਮਿਆਦ ਵਿਚ ਸ਼੍ਰੀਰਾਮ ਪ੍ਰਾਪਰਟੀਜ਼ ਦੀ ਵਿਕਰੀ ਬੁਕਿੰਗ 435 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ :  ਪੰਨੂ ਦੀ ਧਮਕੀ ਮਗਰੋਂ ਕੈਨੇਡਾ ਦੀ ਵੱਡੀ ਕਾਰਵਾਈ, ਟੋਰਾਂਟੋ ਏਅਰਪੋਰਟ ਤੋਂ ਕਾਬੂ ਕੀਤੇ 10 ਸ਼ੱਕੀ

ਇਹ ਵੀ ਪੜ੍ਹੋ :    ਇਸ ਦੇਸ਼ ਵਿੱਚ 24 ਘੰਟਿਆਂ 'ਚ 1400 ਵਾਰ ਆਇਆ ਭੂਚਾਲ! ਸਟੇਟ ਐਮਰਜੈਂਸੀ ਲਾਗੂ

ਨਿਵੇਸ਼ਕਾਂ ਨੂੰ ਦਿੱਤੀ ਗਈ ਇਕ ਪੇਸ਼ਕਾਰੀ ਮੁਤਾਬਕ ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਮਿਆਦ ’ਚ ਵਿਕਰੀ ਬੁਕਿੰਗ 14 ਫੀਸਦੀ ਵਧ ਕੇ 11.5 ਲੱਖ ਵਰਗ ਫੁੱਟ ਹੋ ਗਈ ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 10.1 ਲੱਖ ਵਰਗ ਫੁੱਟ ਸੀ। ਸ਼੍ਰੀਰਾਮ ਪ੍ਰਾਪਰਟੀਜ਼ ਦੇ ਸੀ. ਐੱਮ. ਡੀ. ਮੁਰਲੀ ਮਲਿਯੱਪਨ ਨੇ ਕਿਹਾ ਕਿ ਅਸੀਂ ਲਗਾਤਾਰ ਮਜ਼ਬੂਤ ਪ੍ਰਦਰਸ਼ਨ ਤੋਂ ਉਤਸ਼ਾਹਿਤ ਹਾਂ ਜੋ ਲਗਾਤਾਰ ਜ਼ਿਕਰਯੋਗ ਵਾਧੇ ਦੇ ਰਾਹ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਵਿਕਾਸ ਦੀ ਰਫਤਾਰ ਬਰਕਰਾਰ ਰਹਿਣ ਦਾ ਭਰੋਸਾ ਪ੍ਰਗਟਾਇਆ।

ਇਹ ਵੀ ਪੜ੍ਹੋ :    ਪਾਕਿਸਤਾਨ ਸਰਕਾਰ ਵੱਲੋਂ ਬੀਤੀ ਰਾਤ ਰਿਹਾਅ ਕੀਤੇ ਗਏ 80 ਦੇ ਕਰੀਬ ਭਾਰਤੀ ਮਛੇਰੇ

ਇਹ ਵੀ ਪੜ੍ਹੋ :    ਸਾਈਬਰ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਦਾ ਵੱਡਾ ਕਦਮ , ਜਲਦ ਮਿਲੇਗੀ Unique customer ID

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur