ਹੀਰੋ ਇੰਡਸਟ੍ਰੀਅਲ ਪਾਰਕ ’ਚ ਇਕਾਈ ਲਗਾਏਗੀ ਸਪਰ ਤਕਨਾਲੋਜੀਜ਼

01/13/2021 4:56:51 PM

ਮੁੰਬਈ(ਭਾਸ਼ਾ)– ਸਾਈਕਲ ਦੇ ਸਪੇਅਰ ਪਾਰਟਸ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਸਪਰ ਤਕਨਾਲੋਜੀਜ਼ ਨੇ ਲੁਧਿਆਣਾ ’ਚ ਬਣ ਰਹੇ ਹੀਰੋ ਇੰਡਸਟ੍ਰੀਅਲ ਪਾਰਕ ’ਚ ਨਿਰਮਾਣ ਇਕਾਈ ਲਗਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਕੰਪਨੀ ਦੀ ਉਤਪਾਦਨ ਸਮਰੱਥਾ ਕਰੀਬ 300 ਫੀਸਦੀ ਵਧ ਜਾਏਗੀ।

ਸਪਰ ਨੂੰ ਉਮੀਦ ਹੈ ਕਿ ਇਸ ਪਲਾਂਟ ਰਾਹੀਂ ਉਹ 2023 ਤੱਕ 25 ਕਰੋੜ ਡਾਲਰ ਦੇ ਕੌਮਾਂਤਰੀ ਸਪੇਅਰ ਪਾਰਟਸ ਕਾਰੋਬਾਰ ’ਚ ਇਕ ਵੱਡਾ ਹਿੱਸਾ ਹਾਸਲ ਕਰ ਸਕੇਗੀ। ਇਸ ਨਾਲ ਭਾਰਤ ਇਕ ਮਜ਼ਬੂਤ ਸਪੇਅਰ ਪਾਰਟਸ ਕੇਂਦਰ ਬਣ ਸਕੇਗਾ ਅਤੇ ਪ੍ਰਮੁੱਖ ਸਪੇਅਰ ਪਾਰਟਸ ਦੀ ਦਰਾਮਦ ’ਚ ਜ਼ਿਕਰਯੋਗ ਰੂਪ ਨਾਲ ਕਮੀ ਆਵੇਗੀ। ਸਪਰ ਤਕਨਾਲੋਜੀ, ਹੀਰੋ ਮੋਟਰਸ ਕੰਪਨੀ (ਐੱਚ. ਐੱਮ. ਸੀ.) ਦੀ ਸਹਾਇਕ ਹੈ। ਐੱਚ. ਐੱਮ. ਸੀ. ਦੇ ਮੈਨੇਜਿੰਗ ਡਾਇਰੈਕਟਰ ਪੰਕਜ ਐੱਮ. ਮੁੰਜਾਲ ਨੇ ਕਿਹਾ ਕਿ ਇਸ ਨਵੇਂ ਉੱਦਮ ਨਾਲ ਦੇਸ਼ ਦੇ ਸਾਈਕਲ ਸਪੇਅਰ ਪਾਰਟਸ ਖੇਤਰ ਦੀ ਸਥਿਤੀ ’ਚ ਕਾਫੀ ਸੁਧਾਰ ਹੋਵੇਗਾ। ਇਸ ਨਾਲ ਭਾਰਤੀ ਸਾਈਕਲ ਖੇਤਰ ਸਮੁੱਚੀ ਨਿਰਮਾਣ ਚੇਨ ’ਚ ਆਤਮਨਿਰਭਰਤਾ ਹਾਸਲ ਕਰ ਸਕੇਗਾ।

cherry

This news is Content Editor cherry