ਸਪਾਈਸਜੈੱਟ 11 ਮਈ ਤੋਂ ਸ਼ੁਰੂ ਕਰੇਗੀ 12 ਨਵੀਆਂ ਉਡਾਣਾਂ

05/03/2019 9:07:49 PM

ਮੁੰਬਈ-ਸਪਾਈਸਜੈੱਟ ਨੇ ਨਵੀਂ ਦਿੱਲੀ ਅਤੇ ਮੁੰਬਈ ਤੋਂ 12 ਨਵੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸਪਾਈਸਜੈੱਟ ਨੇ ਕਿਹਾ ਹੈ ਕਿ 11 ਮਈ ਤੋਂ ਇਹ ਉਡਾਣਾਂ ਸ਼ੁਰੂ ਹੋਣਗੀਆਂ। ਇਨ੍ਹਾਂ 'ਚ 6 ਉਡਾਣਾਂ ਮੁੰਬਈ ਤੋਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਬਾਕੀ 5 ਉਡਾਣਾਂ ਨਵੀਂ ਦਿੱਲੀ ਤੋਂ ਸ਼ੁਰੂ ਹੋਣਗੀਆਂ। ਕੰਪਨੀ ਇਨ੍ਹਾਂ ਉਡਾਣਾਂ ਦਾ ਸੰਚਾਲਨ ਬੋਇੰਗ 737 ਐੱਨ ਜੀ ਜਹਾਜ਼ਾਂ ਨਾਲ ਕਰੇਗੀ। ਉਸ ਨੇ ਕਿਹਾ ਕਿ ਮੁੰਬਈ ਦੇ ਟਰਮੀਨਲ 2 ਤੋਂ ਨਵੀਆਂ ਉਡਾਣਾਂ ਦਾ ਸੰਚਾਲਨ ਕੀਤਾ ਜਾਵੇਗਾ।

Karan Kumar

This news is Content Editor Karan Kumar