Spicejet ਲਈ ਚੰਗੀ ਖ਼ਬਰ: ਇਸ ਮਹੀਨੇ ਮਿਲੀ 900 ਕਰੋੜ ਰੁਪਏ ਤੋਂ ਵੱਧ ਦੀ ਫੰਡਿੰਗ

01/30/2024 10:35:54 AM

ਨਵੀਂ ਦਿੱਲੀ (ਭਾਸ਼ਾ)– ਏਵੀਏਸ਼ਨ ਕੰਪਨੀ ਸਪਾਈਸਜੈੱਟ ਇਸ ਮਹੀਨੇ 900 ਕਰੋੜ ਰੁਪਏ ਤੋਂ ਵੱਧ ਦੇ ਫੰਡ ਨਾਲ ਆਪਣੇ ਫਲੀਟ ਅਪਡੇਟ ਅਤੇ ਲਾਗਤ ਵਿਚ ਕਟੌਤੀ ਦੇ ਉਪਾਅ ’ਤੇ ਧਿਆਨ ਕੇਂਦਰਿਤ ਕਰੇਗੀ। ਏਅਰਲਾਈ ਸੀਨੀਅਰ ਕਰਮਚਾਰੀਆਂ ਨੂੰ ਸੋਮਵਾਰ ਨੂੰ ਭੇਜੇ ਇਕ ਅੰਦਰੂਨੀ ਪੱਤਰ ਮੁਤਾਬਕ ਹੁਣ ਉਸ ਦੇ ਕੋਲ 900 ਕਰੋੜ ਰੁਪਏ ਤੋਂ ਵੱਧ ਦੀ ਲੋੜੀਂਦੀ ਰਾਸ਼ੀ ਹੈ। ਇਸ ਵਿਚ ਸਰਕਾਰ ਤੋਂ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ (ਈ. ਸੀ. ਐੱਲ. ਜੀ. ਐੱਸ.) ਦੇ ਤਹਿਤ ਕਿਸ਼ਤ ਵਜੋਂ ਪ੍ਰਾਪਤ 160 ਕਰੋੜ ਰੁਪਏ ਵੀ ਸ਼ਾਮਲ ਹਨ। 

ਇਹ ਵੀ ਪੜ੍ਹੋ - Flipkart ਦੀ ਵੱਡੀ ਕਾਰਵਾਈ, ਖ਼ਰਾਬ ਪ੍ਰਦਰਸ਼ਨ ਕਾਰਨ ਕਰੀਬ 1100 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢੇਗਾ ਬਾਹਰ

ਕਈ ਪ੍ਰੇਸ਼ਾਨੀਆਂ ਨਾਲ ਘਿਰੀ ਕੰਪਨੀ ਨੂੰ ਹੁਣ ਤੱਕ ਈ. ਸੀ. ਐੱਲ. ਜੀ. ਐੱਸ. ਦੇ ਤਹਿਤ ਕਰੀਬ 1000 ਕਰੋੜ ਰੁਪਏ ਮਿਲੇ ਹਨ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਲ ਹੀ ਵਿਚ ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਜੇ ਸਿੰਘ ਵਲੋਂ ਏਅਰਲਾਈਨ ਵਿਚ ਨਿਵੇਸ਼ ਕਰਨ ਤੋਂ ਬਾਅਦ ਇਹ ਨਵੀਂ ਕਿਸ਼ਤ ਜਾਰੀ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਏਅਰਲਾਈਨ ਨੇ ਤਿੰਨ ਮਹੀਨਿਆਂ ਵਿਚ ਕੁੱਲ ,100 ਕਰੋੜ ਰੁਪਏ ਤੋਂ ਵੱਧ ਦਾ ਫੰਡ ਜੁਟਾਇਆ ਹੈ। ਪੱਤਰ ਮੁਤਾਬਕ ਕੰਪਨੀ ਫਲੀਟ ਅਪਡੇਟ, ਸਮੇਂ ਸਿਰ ਸੇਵਾਵਾਂ ਦੇਣ ਅਤੇ ਸੰਚਾਲਨ ਨੂੰ ਵਿਵਸਥਿਤ ਕਰਨ ਲਈ ਲਾਗਤ ਵਿਚ ਕਟੌਤੀ ਦੇ ਉਪਾਅ ਲਾਗੂ ਕਰਨ ’ਤੇ ਧਿਆਨ ਦੇਵੇਗੀ।

ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur