ਸਪਾਈਸਜੈੱਟ ਦੀਆਂ ਜੁਲਾਈ ਤੋਂ ਅੱਠ ਨਵੀਂਆਂ ਕੌਮਾਂਤਰੀ ਉਡਾਣਾਂ

06/25/2019 5:18:03 PM

ਨਵੀਂ ਦਿੱਲੀ—ਸਪਾਈਸਜੈੱਟ ਨੇ ਜੁਲਾਈ ਤੋਂ ਮੁੰਬਈ ਅਤੇ ਦਿੱਲੀ ਤੋਂ ਅੱਠ ਨਵੀਂਆਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। ਏਅਰਲਾਈਨ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਉਹ ਮੁੰਬਈ-ਰਿਆਦ-ਮੁੰਬਈ, ਮੁੰਬਈ-ਢਾਂਕਾ ਮੁੰਬਈ, ਦਿੱਲੀ-ਢਾਂਕਾ-ਦਿੱਲੀ, ਦਿੱਲੀ-ਜੇਦਾ-ਦਿੱਲੀ ਮਾਰਗਾਂ 'ਤੇ ਸਿੱਧੀ ਦੈਨਿਕ ਉਡਾਣ ਸ਼ੁਰੂ ਕਰੇਗੀ। ਸਪਾਈਸਜੈੱਟ ਨੇ ਕਿਹਾ ਕਿ ਉਹ ਇਨ੍ਹਾਂ ਮਾਰਗਾਂ 'ਤੇ 168 ਸੀਟਾਂ ਵਾਲੇ ਬੋਇੰਗ 737-800 ਜਹਾਜ਼ਾਂ ਦੀ ਵਰਤੋਂ ਕਰੇਗੀ। ਬਿਆਨ 'ਚ ਕਿਹਾ ਗਿਆ ਹੈ ਕਿ ਸਪਾਈਸਜੈੱਟ ਮੁੰਬਈ ਨੂੰ ਰਿਯਾਦ ਅਤੇ ਢਾਂਕਾ ਅਤੇ ਜੇਦਾ ਨਾਲ ਜੋੜਣ ਵਾਲੀ ਪਹਿਲੀ ਬਜਟ ਏਅਰਲਾਈਨ ਹੈ। ਸਾਊਦੀ ਅਰਬ ਦੀ ਰਾਜਧਾਨੀ ਰਿਆਦ ਸਪਾਈਸਜੈੱਟ ਦਾ ਦੱਸਵਾਂ ਕੌਮਾਂਤਰੀ ਡੈਸਟੀਨੇਸ਼ਨ ਹੋਵੇਗਾ ਅਤੇ ਇਹ ਪੱਛਮੀ ਏਸ਼ੀਆ ਦੇ ਬਾਜ਼ਾਰ 'ਚ ਉਸ ਦਾ ਚੌਥਾ ਸਟੇਸ਼ਨ ਹੋਵੇਗਾ। ਰਿਆਦ ਸਾਊਦੀ ਅਰਬ ਦਾ ਪ੍ਰਮੁੱਖ ਵਪਾਰ ਕੇਂਦਰ ਅਤੇ ਵਿੱਤੀ ਹਬ ਹੈ। ਮੁੰਬਈ-ਢਾਂਕਾ-ਮੁੰਬਈ ਮਾਰਗ ਅਤੇ ਮੁੰਬਈ-ਰਿਆਦ-ਮੁੰਬਈ ਮਾਰਗ 'ਤੇ ਸਪਾਈਸਜੈੱਟ ਦੀ ਉਡਾਣ ਕ੍ਰਮਵਾਰ 25 ਜੁਲਾਈ ਅਤੇ 15 ਅਗਸਤ ਤੋਂ ਸ਼ੁਰੂ ਹੋਵੇਗੀ। ਦਿੱਲੀ-ਢਾਂਕਾ-ਦਿੱਲੀ ਅਤੇ ਦਿੱਲੀ-ਜੇਦਾ-ਦਿੱਲੀ ਮਾਰਗ 'ਤੇ ਦੈਨਿਕ ਉਡਾਣ 31 ਜੁਲਾਈ ਤੋਂ ਸ਼ੁਰੂ ਹੋਵੇਗੀ। ਸਪਾਈਸਜੈੱਟ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਜੇ ਸਿੰਘ ਨੇ ਕਿਹਾ ਕਿ ਸਪਾਈਸਜੈੱਟ ਇਕਮਾਤਰ ਬਜਟ ਏਅਰਲਾਈਨ ਹੈ ਜੋ ਸਾਊਦੀ ਅਰਬ ਦੇ ਲਈ ਉਡਾਣਾਂ ਦਾ ਸੰਚਾਲਨ ਕਰਦੀ ਹੈ। ਰਿਆਦ ਅਤੇ ਜੇਦਾ ਲਈ ਸਾਡੀਆਂ ਨਵੀਂਆਂ ਉਡਾਣਾਂ ਨਾਲ ਹਜ ਅਤੇ ਉਮਰਾ 'ਤੇ ਜਾਣ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਲਾਭ ਹੋਵੇਗਾ। 

Aarti dhillon

This news is Content Editor Aarti dhillon