ਸਿੱਖ ਸ਼ਰਧਾਲੂਆਂ ਨੂੰ ਭਾਰਤੀ ਰੇਲਵੇ ਦਾ ਤੋਹਫ਼ਾ, ਵਿਸ਼ੇਸ਼ ਰੇਲ ਕਰਵਾਏਗੀ 5 ਤਖ਼ਤਾਂ ਦੇ ਦਰਸ਼ਨ

02/18/2023 5:42:31 PM

ਨਵੀਂ ਦਿੱਲੀ- ਭਾਰਤੀ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ.ਆਰ.ਸੀ.ਟੀ.ਸੀ) ਸਿੱਖ ਭਾਈਚਾਰੇ ਲਈ ਮਹੱਤਵਪੂਰਨ ਸਥਾਨਾਂ ਲਈ ਵਿਸ਼ੇਸ਼ ਰੇਲ ਸੇਵਾ ਚਲਾਉਣ ਦੀ ਤਿਆਰੀ 'ਚ ਹੈ। ਗੁਰੂ ਕ੍ਰਿਪਾ ਟਰੇਨ 5 ਅਪ੍ਰੈਲ ਨੂੰ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਚੱਲੇਗੀ ਅਤੇ ਸ਼ਰਧਾਲੂਆਂ ਨੂੰ ਪੰਜਾਬ, ਮਹਾਰਾਸ਼ਟਰ, ਕਰਨਾਟਕ ਅਤੇ ਬਿਹਾਰ ਦੇ ਗੁਰਦੁਆਰਿਆਂ ਅਤੇ ਪੰਜ ਤਖ਼ਤਾਂ ਦੇ ਦਰਸ਼ਨ ਕਰਵਾਏਗੀ। ਉਸ ਤੋਂ ਬਾਅਦ ਇਸ ਦਾ ਪਹਿਲਾ ਪੜਾਅ ਸ੍ਰੀ ਕੇਸਗੜ੍ਹ ਸਾਹਿਬ ਹੋਵੇਗਾ ।

ਇਹ ਵੀ ਪੜ੍ਹੋ-ਦੇਸ਼ 'ਚ ਮੋਬਾਇਲ ਫੋਨ ਗਾਹਕਾਂ ਦੀ ਗਿਣਤੀ ਵਧ ਕੇ 117 ਕਰੋੜ ਦੇ ਪਾਰ, Jio ਨੇ ਮਾਰੀ ਬਾਜੀ
ਉਥੋਂ ਇਹ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਹੁੰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਜਾਵੇਗੀ। ਸ੍ਰੀ ਦਮਦਮਾ ਸਾਹਿਬ, ਬਠਿੰਡਾ; ਸ਼੍ਰੀ ਹਜ਼ੂਰ ਸਾਹਿਬ, ਨਾਂਦੇੜ-ਮਹਾਰਾਸ਼ਟਰ; ਸ਼੍ਰੀ ਗੁਰੂ ਨਾਨਕ ਝੀਰਾ ਸਾਹਿਬ, ਬਿਦਰ-ਕਰਨਾਟਕ; ਅਤੇ ਬਿਹਾਰ 'ਚ ਪਟਨਾ ਸਾਹਿਬ ਅਤੇ 15 ਅਪ੍ਰੈਲ ਨੂੰ ਟਰੇਨ ਵਾਪਸ ਲਖਨਊ ਪਹੁੰਚਣਗੀ।

ਇਹ ਵੀ ਪੜ੍ਹੋ-ਸੀਨੀਅਰ ਪ੍ਰੋਫੈਸ਼ਨਲਸ, IT ਸੈਕਟਰ ਦੇ ਲੋਕਾਂ ’ਤੇ ਲਟਕ ਸਕਦੀ ਹੈ ਛਾਂਟੀ ਦੀ ਤਲਵਾਰ
ਇਹ ਯਾਤਰਾ 10 ਰਾਤਾਂ ਅਤੇ 11 ਦਿਨਾਂ ਦੀ ਹੋਵੇਗੀ। ਟੂਰਿਸਟ ਟਰੇਨ ਦੀ ਸਮਰੱਥਾ 678 ਹੈ। ਗੁਰੂਕ੍ਰਿਪਾ ਟਰੇਨ 'ਚ ਆਧੁਨਿਕ ਸਲੀਪਰ, ਏਸੀ-2 ਅਤੇ ਏਸੀ-3 ਕੋਚ ਹੋਣਗੇ। ਸਲੀਪਰ ਦਾ ਕਿਰਾਇਆ 19,999 ਰੁਪਏ ਪ੍ਰਤੀ ਯਾਤਰੀ, AC-3 ਦਾ ਕਿਰਾਇਆ 29,999 ਰੁਪਏ ਅਤੇ AC-2 ਦਾ ਕਿਰਾਇਆ 39,999 ਰੁਪਏ ਹੋਵੇਗਾ।

ਇਹ ਵੀ ਪੜ੍ਹੋ-ਗੋਦਰੇਜ਼ ਪ੍ਰਾਪਰਟੀਜ਼ ਨੇ ਖਰੀਦਿਆ ਸ਼ੋਅ ਮੈਨ ਰਾਜ ਕਪੂਰ ਦਾ ਬੰਗਲਾ, ਜਾਣੋ ਕੀ ਹੈ ਅੱਗੇ ਦਾ ਪਲਾਨ
ਰੇਲ ਦੇ ਕਿਰਾਏ 'ਚ ਸ਼ਰਧਾਲੂਆਂ ਲਈ ਇੱਕ ਚੰਗੇ ਹੋਟਲ 'ਚ ਰਿਹਾਇਸ਼, ਭੋਜਨ, ਨਾਸ਼ਤਾ, ਸਟੇਸ਼ਨ ਤੱਕ ਅਤੇ ਬੱਸ ਦੀ ਆਵਾਜਾਈ ਆਦਿ ਸ਼ਾਮਲ ਹਨ। 2019 'ਚ ਰੇਲਵੇ ਨੇ ਸ਼ਰਧਾਲੂਆਂ ਲਈ ਪੰਜ ਤਖ਼ਤ ਐਕਸਪ੍ਰੈਸ ਚਲਾਈ ਸੀ ਤਾਂ ਜੋ ਸਿੱਖ ਭਾਈਚਾਰਾਂ ਮਹੱਤਵਪੂਰਨ ਧਾਰਮਿਕ ਯਾਤਰਾ ਕਰ ਸਕੇ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 

Aarti dhillon

This news is Content Editor Aarti dhillon