2 ਦਸੰਬਰ ਤੋਂ ਗੋਲਡ ਬਾਂਡ ’ਚ ਨਿਵੇਸ਼ ਦਾ ਫਿਰ ਮਿਲਿਆ ਮੌਕਾ, 6 ਦਸੰਬਰ ਤੱਕ ਖੁੱਲ੍ਹੀ ਰਹੇਗੀ ਵਿੰਡੋ

12/01/2019 3:26:10 AM

ਨਵੀਂ ਦਿੱਲੀ (ਇੰਟ.)-ਨਿਵੇਸ਼ਕਾਂ ਨੂੰ ਅਗਲੇ ਹਫਤੇ 2 ਤੋਂ 6 ਦਸੰਬਰ ਤੱਕ ਗੋਲਡ ਬਾਂਡ ’ਚ ਨਿਵੇਸ਼ ਕਰਨ ਦਾ ਫਿਰ ਤੋਂ ਮੌਕਾ ਮਿਲਿਆ ਹੈ। ਵਿੱਤ ਮੰਤਰਾਲਾ ਨੇ ਸਾਵਰੇਨ ਗੋਲਡ ਬਾਂਡ 2019-20 (ਸੀਰੀਜ਼-7) ਦਾ ਐਲਾਨ ਕਰ ਦਿੱਤਾ ਹੈ। ਇਸ ਦੀ ਵਿੰਡੋ ਅਗਲੇ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਖੁੱਲ੍ਹੀ ਰਹੇਗੀ।

ਇਸ ਸਬਸਕ੍ਰਿਪਸ਼ਨ ਮਿਆਦ ’ਚ ਗੋਲਡ ਬਾਂਡ ਦਾ ਇਸ਼ੂ ਪ੍ਰਾਈਸ 3795 ਰੁਪਏ ਪ੍ਰਤੀ ਗ੍ਰਾਮ ਨਿਰਧਾਰਤ ਕੀਤਾ ਗਿਆ ਹੈ। ਨਿਵੇਸ਼ ਅਰਜ਼ੀਆਂ ਦੀ ਸੈਟਲਮੈਂਟ 10 ਦਸੰਬਰ 2019 ਨੂੰ ਹੋ ਜਾਵੇਗੀ। ਯਾਨੀ ਨਿਵੇਸ਼ਕਾਂ ਨੂੰ ਇਸ ਦਿਨ ਬਾਂਡ ਮਿਲ ਜਾਵੇਗਾ। ਆਰ. ਬੀ. ਆਈ. ਨੇ ਵੀ ਇਕ ਬਿਆਨ ਜਾਰੀ ਕਰ ਕੇ ਅਗਲੀ ਗੋਲਡ ਬਾਂਡ ਸਬਸਕ੍ਰਿਪਸ਼ਨ ਮਿਆਦ ਦੀ ਜਾਣਕਾਰੀ ਦਿੱਤੀ ਹੈ। ਸਰਕਾਰ ਨੇ ਗੋਲਡ ਬਾਂਡ ਲਈ ਆਨਲਾਈਨ ਅਰਜ਼ੀਆਂ ਅਤੇ ਭੁਗਤਾਨ ਕਰਨ ਵਾਲਿਆਂ ਨੂੰ ਪ੍ਰਤੀ ਗ੍ਰਾਮ 50 ਰੁਪਏ ਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ। ਯਾਨੀ 10 ਗ੍ਰਾਮ ਸੋਨੇ ਦੇ ਬਾਂਡ ’ਤੇ ਨਿਵੇਸ਼ਕਾਂ ਨੂੰ 500 ਰੁਪਏ ਦੀ ਬੱਚਤ ਹੋ ਸਕਦੀ ਹੈ। ਛੋਟ ਤੋਂ ਬਾਅਦ ਗੋਲਡ ਬਾਂਡ ਦਾ ਇਸ਼ੂ ਪ੍ਰਾਈਸ ਪ੍ਰਤੀ ਗ੍ਰਾਮ ਗੋਲਡ ਲਈ 3745 ਰੁਪਏ ਹੋ ਜਾਵੇਗਾ।

Karan Kumar

This news is Content Editor Karan Kumar