RINL ਨਾਲ ਸਾਂਝੇ ਅਦਾਰੇ ਦੀ ਸੰਭਾਵਨਾ ਭਾਲ ਰਹੀ ਹੈ ਪਾਸਕੋ

09/30/2019 1:41:17 AM

ਨਵੀਂ ਦਿੱਲੀ (ਭਾਸ਼ਾ)-ਜ਼ਮੀਨ ਅਕਵਾਇਰ ਕਰਨ 'ਚ ਦਿੱਕਤਾਂ ਦੀ ਵਜ੍ਹਾ ਨਾਲ ਭਾਰਤ ਵਿਚ ਕਾਰਖਾਨਾ ਲਾਉਣ ਦੀ ਯੋਜਨਾ ਵਿਚ ਪਹਿਲਾਂ ਸਫਲ ਨਾ ਹੋ ਸਕੀ। ਦੱਖਣੀ ਕੋਰੀਆਈ ਕੰਪਨੀ ਪਾਸਕੋ ਇਕ ਵਾਰ ਫਿਰ ਭਾਰਤੀ ਬਾਜ਼ਾਰ 'ਚ ਉਤਰਨ ਦੀ ਤਿਆਰੀ 'ਚ ਹੈ ਪਰ ਇਸ ਵਾਰ ਉਹ ਚੋਣਵੀਆਂ ਸਥਾਨਕ ਕੰਪਨੀਆਂ ਨਾਲ ਹੱਥਾਂ 'ਚ ਹੱਥ ਪਾ ਕੇ ਉਤਰਨਾ ਚਾਹੁੰਦੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਪਾਸਕੋ ਵਿਸ਼ਾਖਟਨਮ 'ਚ ਆਰ. ਆਈ. ਐੱਨ. ਐੱਲ. ਨਾਲ ਸਾਂਝਾ ਉੱਦਮ ਲਾਉਣ ਦੀ ਸੰਭਾਵਨਾ ਦੀ ਭਾਲ 'ਚ ਹੈ। ਪਿਛਲੇ ਹਫਤੇ ਪਾਸਕੋ ਦੇ ਅਧਿਕਾਰੀਆਂ ਦੀ ਸਾਂਝਾ ਉੱਦਮ ਯੋਜਨਾ ਲਈ ਰਾਸ਼ਟਰੀ ਇਸਪਤ ਨਿਗਮ ਲਿ. (ਆਰ. ਆਈ. ਐੱਨ. ਐੱਲ.) ਪ੍ਰਬੰਧਨ ਨਾਲ ਮੀਟਿੰਗਾਂ ਹੋਈਆਂ। ਸੂਤਰਾਂ ਨੇ ਕਿਹਾ ਕਿ ਦੱਖਣੀ ਕੋਰੀਆਈ ਕੰਪਨੀ ਆਰ. ਆਈ. ਐੱਨ. ਐੱਲ. ਨਾਲ ਵਿਸ਼ਾਖਾਪਟਨਮ ਵਿਚ ਮੁੱਲ ਵਾਧੇ ਵਾਲੇ ਗਰੇਡ ਦੇ ਇਸਪਾਤ ਦੇ ਨਿਰਮਾਣ ਦਾ ਕਾਰਖਾਨਾ ਲਾਉਣਾ ਚਾਹੁੰਦੀ ਹੈ। ਸੂਤਰਾਂ ਨੇ ਕਿਹਾ ਕਿ ਜਨਵਰੀ, 2019 ਤੋਂ ਪਾਸਕੋ ਦੇ ਅਧਿਕਾਰੀ 3 ਵਾਰ ਆਰ. ਆਈ. ਐੱਨ. ਐੱਲ. ਦੇ ਕਾਰਖਾਨੇ ਵਿਚ ਜਾ ਚੁੱਕੇ ਹਨ। ਭਾਰਤ ਨੂੰ ਲੈ ਕੇ ਪਾਸਕੋ ਨੇ ਹਰ ਵਾਰ ਰੁਚੀ ਨਹੀਂ ਵਿਖਾਈ ਹੈ। ਇਸ ਤੋਂ ਪਹਿਲਾਂ ਪਾਸਕੋ ਨੇ 52,000 ਕਰੋੜ ਰੁਪਏ ਦੇ ਨਿਵੇਸ਼ ਨਾਲ 1.2 ਕਰੋੜ ਟਨ ਸਮਰੱਥਾ ਵਾਲਾ ਇਸਪਾਤ ਕਾਰਖਾਨਾ ਲਾਉਣ ਦਾ ਪ੍ਰਸਤਾਵ ਕੀਤਾ ਹੈ।
ਪੋਸਕੋ ਨੇ ਇਸ ਬਾਰੇ ਓਡਿਸ਼ਾ ਸਰਕਾਰ ਨਾਲ 2005 'ਚ ਸਹਿਮਤੀ ਪੱਤਰ (ਐੱਮ. ਓ .ਯੂ.) ਵੀ ਸਾਈਨ ਕੀਤਾ ਸੀ ਪਰ ਵਾਤਾਵਰਣ ਸੰਬੰਧੀ ਮਨਜ਼ੂਰੀਆਂ 'ਚ ਦੇਰੀ ਤੇ ਸਥਾਨਕ ਲੋਕਾਂ ਦੇ ਵਿਰੋਧ ਵਰਗੇ ਕਾਰਣਾਂ ਕਰ ਕੇ ਪਾਸਕੋ ਦੀ ਯੋਜਨਾ ਅੱਗੇ ਨਹੀਂ ਵਧ ਸਕੀ। ਅਖੀਰ ਇਹ ਐੱਮ. ਓ. ਯੂ. 2010 'ਚ ਖਤਮ ਹੋ ਗਿਆ ਅਤੇ ਉਸ ਦਾ ਨਵੀਨੀਕਰਨ ਨਹੀਂ ਕੀਤਾ ਗਿਆ। ਇਸਪਾਤ ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਇਸ ਸਾਲ ਜੁਲਾਈ 'ਚ ਪਾਸਕੋ ਦੇ ਅਧਿਕਾਰੀਆਂ ਨੇ ਇਸਪਾਤ ਸਕੱਤਰ ਵਿਨੈ ਕੁਮਾਰ ਨਾਲ ਮੁਲਾਕਤ ਕਰ ਕੇ ਨਿਵੇਸ਼ ਦਾ ਪ੍ਰਸਤਾਵ ਸੌਪਿਆ ਸੀ।

Karan Kumar

This news is Content Editor Karan Kumar