ਰਿਲਾਇੰਸ ਜੀਓ ''ਚ 2-3 ਅਰਬ ਡਾਲਰ ਤੱਕ ਦਾ ਨਿਵੇਸ਼ ਕਰ ਸਕਦਾ ਹੈ ਸਾਫਟ ਬੈਂਕ

04/24/2019 11:14:20 AM

ਨਵੀਂ ਦਿੱਲੀ — ਜਾਪਾਨ ਦਾ ਸਾਫਟ ਬੈਂਕ ਭਾਰਤ ਦੀ ਦੂਰਸੰਚਾਰ ਕੰਪਨੀ ਜੀਓ 'ਚ 2-3 ਅਰਬ ਡਾਲਰ(14 ਹਜ਼ਾਰ ਕਰੋੜ ਤੋਂ 21 ਹਜ਼ਾਰ ਕਰੋੜ ਰੁਪਏ) ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਮੁਕੇਸ਼ ਅੰਬਾਨੀ ਹਿੱਸੇਦਾਰੀ ਵੇਚ ਕੇ ਆਪਣਾ ਕਰਜ਼ਾ ਘੱਟ ਕਰਨਾ ਚਾਹੁੰਦੇ ਹਨ। ਇਹ ਖਬਰ ਅਜਿਹੇ ਮੌਕੇ 'ਤੇ ਆਈ ਹੈ, ਜਦੋਂ ਸਾਊਦੀ ਅਰਬ ਦੀ ਅਰਾਮਕੋ ਅਰਬਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਦੇ ਰਿਫਾਇਨਿੰਗ ਅਤੇ ਪੈਟਰੋਕੈਮਿਕਲ ਕਾਰੋਬਾਰ ਵਿਚ 10-15 ਅਰਬ ਡਾਲਰ 'ਚ 25 ਫੀਸਦੀ ਹਿੱਸੇਦਾਰੀ ਖਰੀਦਣ ਦੀ ਗੱਲ ਕਰ ਰਹੀ ਹੈ।

ਜੇ.ਪੀ. ਮਾਰਗਨ ਨੇ ਇਕ ਰਿਪੋਰਟ ਵਿਚ ਕਿਹਾ, ਸਾਫਟਬੈਂਕ  ਨੂੰ ਲੰਮੇ ਸਮੇਂ ਤੋਂ ਜੀਓ ਦੇ ਸੰਭਾਵੀ ਨਿਵੇਸ਼ਕ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਬੀਤੇ 2 ਸਾਲ ਤੋਂ ਨਿਵੇਸ਼ਕਾਂ ਨਾਲ ਸਾਡੀ ਗੱਲਬਾਤ ਸਾਫਟ ਬੈਂਕ ਦੇ ਜੀਓ ਦੇ ਸੰਭਾਵੀ ਨਿਵੇਸ਼ਕ ਹੋਣ ਬਾਰੇ ਪਤਾ ਲੱਗਾ ਸੀ। ਇਸ ਲਈ ਇਹ ਖਬਰ ਹੈਰਾਨ ਕਰਨ ਵਾਲੀ ਨਹੀਂ ਹੈ।
ਹਾਲਾਂਕਿ ਇਹ ਵੀ ਦੇਖਣਾ ਹੋਵੇਗਾ ਕਿ ਸਾਫਟਬੈਂਕ ਜਿਓ 'ਚ ਅਸਲ 'ਚ ਕਿੰਨੀ ਰਕਮ ਦਾ ਨਿਵੇਸ਼ ਕਰਦੀ ਹੈ। ਖਬਰ ਹੈ ਕਿ ਸਾਫਟ ਬੈਂਕ ਦਾ 'ਵਿਜਨ ਫੰਡ' ਵਰਤਮਾਨ 'ਚ ਜੀਓ ਇੰਫੋਕਾਮ 'ਚ ਹਿੱਸੇਦਾਰੀ ਖਰੀਦਣ ਨੂੰ ਲੈ ਕੇ ਡਿਊ ਡੈਲੀਜੈਂਸ ਕਰ ਰਿਹਾ ਹੈ।

ਕੰਪਨੀ ਨੇ ਸਤੰਬਰ 2016 'ਚ ਆਪਣੀ ਸੇਵਾ ਸ਼ੁਰੂ ਕੀਤੀ ਸੀ ਅਤੇ ਸਿਰਫ ਦੋ ਸਾਲ ਦੇ ਅੰਦਰ ਹੀ ਉਹ ਭਾਰਤ ਦੀ ਤੀਜੀ ਸਭ ਤੋਂ ਵੱਡੀ ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ ਬਣ ਗਈ। ਹਾਲਾਂਕਿ ਇਸ ਖਬਰ 'ਤੇ ਰਿਲਾਇੰਸ ਅਤੇ ਸਾਫਟਬੈਂਕ ਦੋਵਾਂ ਦੇ ਹੀ ਬੁਲਾਰਿਆਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
HSBC ਗਲੋਬਲ ਰਿਸਰਚ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਵਿੱਤੀ ਸਾਲ 2018-19 ਦੀ ਚੌਥੀ ਤਿਮਾਹੀ 'ਚ ਆਰ.ਆਈ.ਐਲ. ਦਾ ਕੁੱਲ ਕਰਜ਼ਾ ਘੱਟ ਕੇ 33.2 ਅਰਬ ਡਾਲਰ ਰਿਹਾ, ਜਿਹੜਾ ਤੀਜੀ ਤਿਮਾਹੀ 'ਚ 42.7 ਅਰਬ ਡਾਲਰ ਸੀ।