ਕੰਮ ਦੌਰਾਨ ਸਿਗਰਟ ਪੀਣ ਨਹੀਂ ਜਾਓਗੇ ਤਾਂ ਕੰਪਨੀ ਦੇਵੇਗੀ ਇਹ ਖਾਸ ਤੋਹਫਾ

12/03/2019 10:38:49 AM

ਨਵੀਂ ਦਿੱਲੀ—ਹਮੇਸ਼ਾ ਦਫਤਰ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਲੰਚ ਬ੍ਰੇਕ ਦੇ ਨਾਲ-ਨਾਲ ਸਿਗਰਟਨੋਸ਼ੀ ਨੂੰ ਲੈ ਕੇ ਵੀ ਛੋਟੇ-ਛੋਟੇ ਬ੍ਰੇਕ ਮਿਲਦੇ ਹਨ। ਇਨ੍ਹਾਂ ਰੋਜ਼ਮੱਰਾ ਦੇ ਬ੍ਰੇਕ ਨੂੰ ਲੈ ਕੇ ਕਈ ਵਾਰ ਬੌਸ ਤੋਂ ਵੀ ਪਰਮਿਸ਼ਨ ਦੀ ਲੋੜ ਨਹੀਂ ਹੁੰਦੀ ਹੈ। ਪਰ ਹੁਣ ਇਕ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਸਿਗਰਟ ਬ੍ਰੇਕ ਨਹੀਂ ਲੈਣ 'ਤੇ ਖਾਸ ਤੋਹਫਾ ਦੇਣ ਦਾ ਐਲਾਨ ਕੀਤਾ ਹੈ।


ਮਿਲੇਗੀ ਛੇ ਦਿਨ ਦੀ ਛੁੱਟੀ
ਜਾਣਕਾਰੀ ਮੁਤਾਬਕ ਜਾਪਾਨ 'ਚ ਤੋਕੀਓ ਦੀ ਮਾਰਕਟਿੰਗ ਕੰਪਨੀ 'ਪਿਆਲਾ' ਆਪਣੇ ਉਨ੍ਹਾਂ ਕਰਮਚਾਰੀਆਂ ਨੂੰ 6 ਦਿਨ ਦੀ ਹੋਰ ਛੁੱਟੀ ਦੇ ਰਹੀ ਹੈ ਜੋ ਕੰਮ ਦੇ ਦੌਰਾਨ ਸਿਗਰਟ ਪੀਣ ਲਈ ਨਹੀਂ ਜਾਂਦੇ ਹਨ। ਇਕ ਕਰਮਚਾਰੀ ਨੇ ਸ਼ਿਕਾਇਤ ਕੀਤੀ ਸੀ ਕਿ ਕੰਮ ਦੌਰਾਨ ਜੋ ਕਰਮਚਾਰੀ 'ਸਿਗਰਟ ਬ੍ਰੇਕ' ਲਈ ਜਾਂਦੇ ਹਨ, ਉਸ ਨਾਲ ਕੰਮ 'ਤੇ ਫਰਕ ਪੈਂਦਾ ਹੈ, ਉਤਪਾਦਕਤਾ ਪ੍ਰਭਾਵਿਤ ਹੁੰਦੀ ਹੈ। ਇਸ ਦੇ ਬਾਅਦ ਕੰਪਨੀ ਇਹ ਪਾਲਿਸੀ ਲੈ ਕੇ ਆਈ ਹੈ।


ਸਿਗਰਟ ਛੱਡਣ 'ਚ ਮਿਲੇਗੀ ਮਦਦ
ਇਸ ਕੰਪਨੀ ਦਾ ਦਫਤਰ 29ਵੀਂ ਮੰਜਿਲ 'ਤੇ ਹੈ। ਜਦੋਂ ਵੀ ਕਿਸੇ ਕਰਮਚਾਰੀ ਨੂੰ ਸਿਗਰਟ ਪੀਣ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਉਸ ਨੂੰ ਬੇਸਮੈਂਟ 'ਚ ਜਾਣਾ ਹੁੰਦਾ ਹੈ। ਇਹ ਸਿਗਰਟ ਬ੍ਰੇਕ ਆਮ ਤੌਰ 'ਤੇ 15 ਮਿੰਟ ਤੱਕ ਚੱਲਦਾ ਹੈ। ਸਿਗਰਟ ਬ੍ਰੇਕ ਦੇ ਕਾਰਨ ਉਨ੍ਹਾਂ ਕਰਮਚਾਰੀਆਂ 'ਚ ਨਾਰਾਜ਼ਗੀ ਸੀ ਜੋ ਸਿਗਰਟਨੋਸ਼ੀ ਨਹੀਂ ਕਰਦੇ ਹਨ। ਇਹ ਸ਼ਿਕਾਇਤ ਜਦੋਂ ਕੰਪਨੀ ਦੇ ਸੀ.ਈ.ਓ., ਤਾਕਾਓ ਅਸੁਕਾ ਨੇ ਸੁਣੀ ਤਾਂ ਉਨ੍ਹਾਂ ਨੂੰ ਸਿਗਰਟ ਨਾ ਪੀਣ ਵਾਲੇ ਕਰਮਚਾਰੀਆਂ ਨੂੰ ਮੁਆਵਜ਼ੇ ਦੇ ਰੂਪ 'ਚ ਛੇ ਦਿਨ ਦੀ ਹੋਰ ਪੇਡ ਲੀਵ ਦੇਣ ਦਾ ਫੈਸਲਾ ਕੀਤਾ। ਅਸੁਕਾ ਦਾ ਕਹਿਣਾ ਹੈ ਕਿ ਕਰਮਚਾਰੀਆਂ ਨੂੰ ਸਿਗਰਟਨੋਸ਼ੀ ਤੋਂ ਰੋਕਣ ਲਈ ਉਨ੍ਹਾਂ ਨੂੰ ਕੋਈ ਸਜ਼ਾ ਦੇਣ ਜਾਂ ਦਬਾਅ ਦੀ ਬਜਾਏ ਪ੍ਰੋਤਸਾਹਨ ਦੇ ਕੇ ਸਿਗਰਟਨੋਸ਼ੀ ਛੱਡਣ ਲਈ ਕਿਹਾ ਜਾਵੇਗਾ ਤਾਂ ਇਸ ਦੇ ਵਧੀਆ ਨਤੀਜੇ ਆਉਣ।

Aarti dhillon

This news is Content Editor Aarti dhillon