ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਮਾਮੂਲੀ ਗਿਰਾਵਟ, ਜਾਣੋ ਅੱਜ ਦੇ ਨਵੇਂ ਭਾਅ

01/17/2023 1:04:16 PM

ਨਵੀਂ ਦਿੱਲੀ — ਦੇਸ਼ 'ਚ ਵਧਦੀ ਮਹਿੰਗਾਈ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਹਾਲਾਂਕਿ ਪਿਛਲੇ 2 ਦਿਨਾਂ ਤੋਂ ਬਾਜ਼ਾਰ 'ਚ ਆਈ ਤੇਜ਼ੀ ਕਾਰਨ ਇਨ੍ਹਾਂ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਘਰੇਲੂ ਬਾਜ਼ਾਰ 'ਚ ਅੱਜ MCX 'ਤੇ ਸੋਨੇ 'ਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਫਰਵਰੀ ਦੀ ਡਿਲੀਵਰੀ ਲਈ ਸੋਨਾ ਸਵੇਰੇ 9.30 ਵਜੇ 17 ਰੁਪਏ ਦੀ ਮਾਮੂਲੀ ਗਿਰਾਵਟ ਨਾਲ 56,465 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ ਚਾਂਦੀ 'ਚ 177 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮਾਰਚ ਡਿਲੀਵਰੀ ਲਈ ਚਾਂਦੀ 69600 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ।

ਅੰਤਰਰਾਸ਼ਟਰੀ ਬਾਜ਼ਾਰ 'ਚ ਸਪਾਟ ਸੋਨਾ ਇਸ ਸਮੇਂ 7 ਡਾਲਰ ਦੀ ਗਿਰਾਵਟ ਨਾਲ 1910 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਹੈ। ਚਾਂਦੀ 24.14 ਡਾਲਰ ਪ੍ਰਤੀ ਔਂਸ 'ਤੇ ਹੈ। ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ 314 ਰੁਪਏ ਅਤੇ ਚਾਂਦੀ ਦੀ ਕੀਮਤ 'ਚ 1173 ਰੁਪਏ ਦਾ ਭਾਰੀ ਵਾਧਾ ਦਰਜ ਕੀਤਾ ਗਿਆ। ਇਸ ਵਾਧੇ ਤੋਂ ਬਾਅਦ ਦਿੱਲੀ 'ਚ ਸੋਨੇ ਦੀ ਕੀਮਤ 56701 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਚਾਂਦੀ ਦੀ ਕੀਮਤ 70054 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਪਹੁੰਚ ਗਈ ।

ਇਹ ਵੀ ਪੜ੍ਹੋ : 200 ਸਾਲਾਂ ਤੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਿਹੈ ਆਸਾਮ ਦਾ ਚਾਹ ਉਦਯੋਗ, ਖੂਬਸੂਰਤ ਬਾਗਾਂ 'ਚ ਮਨਾਇਆ ਜਸ਼ਨ

22 ਅਤੇ 24 ਕੈਰੇਟ ਸੋਨੇ ਵਿੱਚ ਅੰਤਰ

24K ਸੋਨਾ 99.9% ਸ਼ੁੱਧ ਹੈ ਅਤੇ 22K ਲਗਭਗ 91% ਸ਼ੁੱਧ ਹੈ। ਗਹਿਣੇ 22 ਕੈਰੇਟ ਸੋਨੇ ਵਿੱਚ 9% ਹੋਰ ਧਾਤਾਂ ਜਿਵੇਂ ਤਾਂਬਾ, ਚਾਂਦੀ, ਜ਼ਿੰਕ ਮਿਲਾ ਕੇ ਤਿਆਰ ਕੀਤੇ ਜਾਂਦੇ ਹਨ ਜਦੋਂ ਕਿ 24 ਕੈਰਟ ਸੋਨਾ ਸਭ ਤੋਂ ਸ਼ੁੱਧ ਹੋਣ ਕਾਰਨ ਬਹੁਤ ਲਚਕੀਲਾ ਅਤੇ ਕਮਜ਼ੋਰ ਹੁੰਦਾ ਹੈ। ਇਸ ਕਾਰਨ ਇਸ ਤੋਂ ਗਹਿਣੇ ਨਹੀਂ ਬਣਾਏ ਜਾ ਸਕਦੇ।

ਮੋਬਾਈਲ 'ਤੇ ਚੈੱਕ ਕਰੋ ਸੋਨੇ ਅਤੇ ਚਾਂਦੀ ਦੀ ਕੀਮਤ

ਤੁਹਾਨੂੰ ਦੱਸ ਦੇਈਏ ਕਿ ਸੋਨੇ ਅਤੇ ਚਾਂਦੀ ਦੀਆਂ ਨਵੀਆਂ ਕੀਮਤਾਂ ਦਿਨ ਵਿੱਚ ਦੋ ਵਾਰ ਜਾਰੀ ਕੀਤੀਆਂ ਜਾਂਦੀਆਂ ਹਨ। ਤੁਸੀਂ ਆਪਣੇ ਘਰ ਬੈਠੇ ਆਰਾਮ ਤੋਂ ਨਵੀਆਂ ਕੀਮਤਾਂ ਬਾਰੇ ਜਾਣ ਸਕਦੇ ਹੋ। 24 ਕੈਰੇਟ, 22 ਕੈਰੇਟ ਅਤੇ 18 ਕੈਰੇਟ ਸੋਨੇ ਦਾ ਰੇਟ ਜਾਣਨ ਲਈ ਤੁਹਾਨੂੰ 8955664433 'ਤੇ ਮਿਸ ਕਾਲ ਕਰਨੀ ਪਵੇਗੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਤੁਹਾਨੂੰ SMS ਦੁਆਰਾ ਕੀਮਤ ਦੀ ਜਾਣਕਾਰੀ ਮਿਲੇਗੀ। ਇਸ ਦੇ ਨਾਲ, ਤੁਸੀਂ www.ibja.co ਜਾਂ ibjarates.com ਅਤੇ mcxindia.com ਵੈੱਬਸਾਈਟ ਰਾਹੀਂ ਸੋਨੇ ਅਤੇ ਚਾਂਦੀ ਦੇ ਨਵੀਨਤਮ ਰੇਟ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਇਹ ਵੀ ਪੜ੍ਹੋ : ਸਕੂਟਰ 'ਤੇ ਨਮਕੀਨ ਵੇਚਣ ਵਾਲੇ 'ਰਈਸ' ਸੁਬਰਤ ਰਾਏ ਤੇ ਹੋਰਾਂ ਨੂੰ ਲੱਗਾ ਕਰੋੜਾਂ ਦਾ ਜੁਰਮਾਨਾ

ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 

Harinder Kaur

This news is Content Editor Harinder Kaur