ਭਾਰਤ ''ਚ Skoda ਨੇ ਪੇਸ਼ ਕੀਤੀ ਨਵੀਂ ਆਕਟਾਵਿਆ Facelift, ਜਾਣੋ ਫੀਚਰਸ

07/14/2017 8:07:36 PM

ਜਲੰਧਰ—ਸਕੋਡਾ ਇੰਡੀਆ ਨੇ ਆਪਣੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਸੇਡਾਨ ਕਾਰ ਆਕਟਾਵਿਆ ਦਾ ਫੈਸਲਿਫਟ ਵਰਜ਼ਨ ਲਾਂਚ ਕਰ ਦਿੱਤਾ ਹੈ। ਦੇਸ਼ ਦੇ ਸ਼ੋਰੂਮਾਂ 'ਚ ਇਸ ਮਾਡਲ ਦੀ ਸ਼ੁਰੂਆਤੀ ਕੀਮਤ 15.49 ਲੱਖ ਰੁਪਏ ਹੋਵੇਗੀ। ਆਕਟਾਵਿਆ ਫੈਸਲਿਫਟ ਇਸ ਸੈਗਮੰਟ ਦਾ ਇਕ ਬਿਹਤਰੀਨ ਵਿਕਲਪ ਸਾਬਤ ਹੋਵੇਗਾ।
ਸਕੋਡਾ ਨੇ ਨਵੀਂ ਆਕਟਾਵਿਆ 'ਚ 1.8 TDI ਪੈਟਰੋਲ ਇੰਜਣ ਦਿੱਤਾ ਹੈ, ਜੋ ਕਾਰ ਨੂੰ 178 BHP ਦੀ ਤਾਕਤ ਦਿੰਦਾ ਹੈ। ਕੰਪਨੀ ਨੇ ਕਾਰ 'ਚ 7 ਸਪੀਡ ਜੀ.ਐੱਸ.ਜੀ ਟ੍ਰਾਂਸਮਿਸ਼ਨ ਦਿੱਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਸ 'ਚ 1.4 TSI ਮੋਟਰ ਦਿੱਤੀ ਹੈ ਜੋ 147 BHP ਤਾਕਤ ਪ੍ਰਦਾਨ ਕਰਦੀ ਹੈ। ਇਸ ਵੇਰੀਅੰਟ 'ਚ ਤੁਹਾਨੂੰ 6 ਸਪੀਡ ਮੈਨਿਊਅਲੀ ਗਿਅਰਬਾਕਸ ਮਿਲੇਗਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਡੀਜ਼ਲ ਵੇਰੀਅੰਟ 'ਚ 2.0 TDI ਇੰਜਣ ਲੱਗਾਇਆ ਹੈ, ਜੋ ਕਾਰ ਨੂੰ 147 BHP ਦੀ ਤਾਕਤ ਦਿੰਦਾ ਹੈ। ਜਿਸ 'ਚ ਤੁਹਾਨੂੰ 6 ਸਪੀਡ ਦੀ ਡੀ.ਐੱਸ.ਜੀ ਟ੍ਰਾਂਸਮਿਸ਼ਨ ਮਿਲਦਾ ਹੈ।


ਨਵੀਂ ਆਕਟਾਵਿਆ ਫੈਸਲਿਫਟ ਨੂੰ ਨਵੇਂ ਜਮਾਨੇ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ। ਕੰਪਨੀ ਨੇ 2017 ਆਕਟਾਵਿਆ ਨੂੰ ਫਾਕਸਵੈਗਨ ਦੇ MQB ਪਲੇਟਫਾਰਮ 'ਤੇ ਵਿਕਸਤ ਕੀਤਾ ਹੈ। ਸਕੋਡਾ ਨੇ ਕਾਰ ਦਾ ਫੈਸ ਪੂਰੀ ਤਰ੍ਹਾਂ ਨਾਲ ਰੀ-ਡਿਜ਼ਾਈਨ ਕੀਤਾ ਹੈ। ਕੰਪਨੀ ਨੇ ਗੱਡੀ 'ਚ ਨਵਾਂ ਸਪਿਲਟ ਲੈਂਪ ਕਲਸਟਰ ਦਿੱਤਾ ਹੈ, ਜਿਸ ਨੂੰ ਕੰਪਨੀ ਨੇ ਕਾਵਡਰਾ ਲੈਡ ਹੈੱਡਲਾਈਟ ਦਾ ਨਾਮ ਦਿੱਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਸ 'ਚ ਬਟਰਫਲਾਈ ਗ੍ਰੀਲ ਦਿੱਤੀ ਹੈ ਅਤੇ ਡੇ ਟਾਈਮ ਰਨਿੰਗ ਲਾਈਟ ਦਿੱਤੀ ਹੈ।