ਏਅਰਟੈੱਲ ਕਾਰਨ ਸਿੰਗਾਪੁਰ ਦੀ ਸਭ ਤੋਂ ਵੱਡੀ ਕੰਪਨੀ ਸਿੰਗਟੈੱਲ ਨੂੰ ਹੋਇਆ 3520 ਕਰੋਡ਼ ਦਾ ਘਾਟਾ

11/18/2019 10:41:37 PM

ਨਵੀਂ ਦਿੱਲੀ — ਏਅਰਟੈੱਲ ਨੂੰ ਭਾਰਤ ’ਚ ਹੋਏ 23,000 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਘਾਟੇ ਨਾਲ ਸਿੰਗਾਪੁਰ ਦੀ ਸਭ ਤੋਂ ਵੱਡੀ ਮੋਬਾਇਲ ਸੇਵਾਦਾਤਾ ਕੰਪਨੀ ਸਿੰਗਟੈੱਲ ਕਮਿਊਨੀਕੇਸ਼ਨ ’ਤੇ ਵੀ ਅਸਰ ਦੇਖਣ ਨੂੰ ਮਿਲਿਆ ਹੈ। ਕੰਪਨੀ ਨੂੰ ਪਹਿਲੀ ਵਾਰ 3520 ਕਰੋਡ਼ ਰੁਪਏ (49.1 ਕਰੋਡ਼ ਅਮਰੀਕੀ ਡਾਲਰ) ਦਾ ਘਾਟਾ ਹੋਇਆ ਹੈ। ਸਿੰਗਟੈੱਲ ਕਾਰਪੋਰੇਸ਼ਨ ਦੀ ਭਾਰਤੀ ਏਅਰਟੈੱਲ ’ਚ 35.2 ਹਿੱਸੇਦਾਰੀ ਹੈ। ਸੁਪਰੀਮ ਕੋਰਟ ਵਲੋਂ ਐਡਜਸਟਿਡ ਗਰਾਸ ਰੈਵੇਨਿਊ (ਏ. ਜੀ. ਆਰ.) ’ਤੇ ਹੁਕਮ ਦੇਣ ਕਾਰਣ ਕੰਪਨੀ ਨੇ ਆਪਣੀ ਬੈਲੇਂਸ ਸ਼ੀਟ ’ਚ ਵੀ ਇਸ ਰਾਸ਼ੀ ਨੂੰ ਵਿਖਾਇਆ ਹੈ, ਜਿਸ ਕਾਰਣ ਉਸ ਨੂੰ ਘਾਟਾ ਹੋਵੇਗਾ। ਸਿੰਗਟੈੱਲ ’ਚ ਸਿੰਗਾਪੁਰ ਸਰਕਾਰ ਦੀ ਨਿਵੇਸ਼ਕ ਕੰਪਨੀ ਟੇਮਾਸੇਕ ਹੋਲਡਿੰਗਸ ਦੀ 52.5 ਫ਼ੀਸਦੀ ਹਿੱਸੇਦਾਰੀ ਹੈ।
ਸਿੰਗਟੈੱਲ ਨੂੰ ਪਿਛਲੇ ਸਾਲ ਦੀ ਦੂਜੀ ਤਿਮਾਹੀ ’ਚ 66.7 ਕਰੋਡ਼ ਸਿੰਗਾਪੁਰੀ ਡਾਲਰ ਦਾ ਲਾਭ ਹੋਇਆ ਸੀ। ਉਥੇ ਹੀ ਇਸ ਸਾਲ ਦੀ ਪਹਿਲੀ ਤਿਮਾਹੀ ’ਚ 54.1 ਕਰੋਡ਼ ਸਿੰਗਾਪੁਰੀ ਡਾਲਰ ਦਾ ਲਾਭ ਹੋਇਆ ਸੀ। ਪਿਛਲੇ 6 ਮਹੀਨਿਆਂ ’ਚ ਕੰਪਨੀ ਨੂੰ 12.7 ਕਰੋਡ਼ ਸਿੰਗਾਪੁਰੀ ਡਾਲਰ ਦਾ ਨੁਕਸਾਨ ਹੋਇਆ ਹੈ। ਉਥੇ ਹੀ 150 ਕਰੋਡ਼ ਸਿੰਗਾਪੁਰੀ ਡਾਲਰ ਦਾ ਲਾਭ ਹੋਇਆ ਹੈ, ਜੇਕਰ ਏਅਰਟੈੱਲ ਦੇ ਨੁਕਸਾਨ ਨੂੰ ਹਟਾ ਦਿੱਤਾ ਜਾਵੇ ਤਾਂ ਕੰਪਨੀ ਨੂੰ 4 ਫ਼ੀਸਦੀ ਦਾ ਲਾਭ ਹੋਇਆ ਹੈ।

Inder Prajapati

This news is Content Editor Inder Prajapati