ਚਾਂਦੀ 60 ਹਜ਼ਾਰ ਰੁਪਏ ਦੇ ਰਿਕਾਰਡ ਪੱਧਰ ''ਤੇ, ਸੋਨਾ ਵੀ ਨਵੀਂ ਉਚਾਈ ''ਤੇ

07/22/2020 12:08:12 PM

ਮੁੰਬਈ : ਭਾਰਤ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨਵੀਂ ਉਚਾਈ 'ਤੇ ਪਹੁੰਚ ਗਈਆਂ। ਚਾਂਦੀ ਦਾ ਭਾਅ 60,000 ਰੁਪਏ ਪ੍ਰਤੀ ਕਿੱਲੋ ਦੇ ਮਨੋਵਿਗਿਆਨਕ ਪੱਧਰ ਨੂੰ ਪਾਰ ਗਿਆ, ਜਦੋਂ ਕਿ ਸੋਨਾ ਵੀ 50,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਤੋੜਨ ਦੇ ਕਰੀਬ ਹੈ। ਭਾਰਤੀ ਵਾਇਦਾ ਬਾਜ਼ਾਰ ਵਿਚ ਚਾਂਦੀ ਦਾ ਭਾਅ 23 ਜਨਵਰੀ 2013 ਵਿਚ 59,974 ਰੁਪਏ ਪ੍ਰਤੀ ਕਿੱਲੋ ਤੱਕ ਉਛਲਿਆ ਸੀ ਜੋ ਕਿ ਇਸ ਤੋਂ ਪਹਿਲਾਂ ਦਾ ਰਿਕਾਰਡ ਪੱਧਰ ਸੀ। ਚਾਂਦੀ ਦਾ ਅੰਤਰਰਾਸ਼ਟਰੀ ਵਾਇਦਾ ਬਾਜ਼ਾਰ ਕਾਮੇਕਸ 'ਤੇ 23 ਡਾਲਰ ਪ੍ਰਤੀ ਔਂਸ ਦੇ 'ਤੇ ਚਲਾ ਗਿਆ ਹੈ। ਕਾਮੇਕਸ ਸੋਨੇ ਦਾ ਭਾਅ ਵੀ 1866.75 ਡਾਲਰ ਪ੍ਰਤੀ ਔਂਸ ਤੱਕ ਉਛਲਿਆ ਜੋ ਕਿ 9 ਸਤੰਬਰ 2011 ਦੇ ਬਾਅਦ ਉੱਚਾ ਪੱਧਰ ਹੈ, ਉਦੋਂ ਸੋਨੇ ਦਾ ਭਾਅ 1881 ਡਾਲਰ ਪ੍ਰਤੀ ਔਂਸ ਦੇ ਕਰੀਬ ਸੀ, ਜਦੋਂ ਕਿ ਕਾਮੇਕਸ 'ਤੇ ਸੋਨੇ ਦਾ ਭਾਅ 6 ਸਤੰਬਰ 2011 ਵਿਚ 1911.60 ਡਾਲਰ ਪ੍ਰਤੀ ਔਂਸ ਤੱਕ ਉਛਲਿਆ ਸੀ ਜੋ ਕਿ ਹੁਣ ਤੱਕ ਦਾ ਰਿਕਾਰਡ ਪੱਧਰ ਹੈ।

ਮਲਟੀ ਕਮੋਡਿਟੀ ਐਕਸਚੇਂਜ (ਐਮ.ਸੀ.ਐਕਸ) 'ਤੇ ਚਾਂਦੀ ਦੇ ਸਤੰਬਰ ਐਕਸਪਾਇਰੀ ਕੰਟਰੈਕਟ ਵਿਚ ਬੁੱਧਵਾਰ ਨੂੰ ਸਵੇਰੇ 9.13 ਵਜੇ ਬੀਤੇ ਸੈਸ਼ਨ ਦੇ ਮੁਕਾਬਲੇ 3208 ਰੁਪਏ ਯਾਨੀ 5.59 ਫ਼ੀਸਦੀ ਦੀ ਤੇਜ਼ੀ ਨਾਲ 60,550 ਰੁਪਏ ਪ੍ਰਤੀ ਕਿੱਲੋ 'ਤੇ ਕਾਰੋਬਾਰ ਚੱਲ ਰਿਹਾ ਸੀ, ਜਦੋਂਕਿ ਇਸ ਤੋਂ ਪਹਿਲਾਂ ਚਾਂਦੀ ਦਾ ਭਾਅ ਐਮ.ਸੀ.ਐਕਸ. 'ਤੇ 58,000 ਰੁਪਏ ਪ੍ਰਤੀ ਕਿੱਲੋ 'ਤੇ ਖੁੱਲ੍ਹਿਆ ਅਤੇ 60,782 ਰੁਪਏ ਪ੍ਰਤੀ ਕਿੱਲੋ ਤੱਕ ਉਛਲਿਆ ਜੋ ਕਿ ਇਕ ਨਵਾਂ ਰਿਕਾਰਡ ਹੈ। ਐਮ.ਸੀ.ਐਕਸ. 'ਤੇ ਸੋਨੇ ਦੇ ਅਗਸਤ ਵਾਇਦਾ ਕੰਟਰੈਕਟ ਵਿਚ ਪਿਛਲੇ ਸੈਸ਼ਨ ਤੋਂ 435 ਰੁਪਏ ਯਾਨੀ 0.88 ਫ਼ੀਸਦੀ ਦੀ ਤੇਜ਼ੀ ਨਾਲ 49,962 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਚੱਲ ਰਿਹਾ ਸੀ ਜਦੋਂ ਕਿ ਇਸ ਤੋਂ ਪਹਿਲਾਂ ਸੋਨੇ ਦਾ ਭਾਅ ਐਮ.ਸੀ.ਐਕਸ. 'ਤੇ 49,975 ਰੁਪਏ ਪ੍ਰਤੀ 10 ਗ੍ਰਾਮ ਤੱਕ ਉਛਲਿਆ ਜੋ ਕਿ ਹੁਣ ਤੱਕ ਦਾ ਰਿਕਾਰਡ ਪੱਧਰ ਹੈ ਜਲਦ ਹੀ ਸੋਨਾ 50 ਹਜ਼ਾਰੀ ਬਨਣ ਵਾਲਾ ਹੈ।

ਅੰਤਰਰਾਸ਼ਟਰੀ ਬਾਜ਼ਾਰ ਵਿਚ ਵੀ ਵਧੀ ਚਾਂਦੀ ਦੀ ਚਮਕ
ਉੱਧਰ ਅੰਤਰਰਾਸ਼ਟਰੀ ਬਾਜ਼ਾਰ ਕਾਮੇਕਸ ਵਿਚ ਚਾਂਦੀ ਦੇ ਸਤੰਬਰ ਵਾਇਦਾ ਕੰਟਰੈਕਟ ਵਿਚ ਪਿਛਲੇ ਸੈਸ਼ਨ ਦੇ ਮੁਕਾਬਲੇ 1.163 ਡਾਲਰ ਯਾਨੀ 5.39 ਫ਼ੀਸਦੀ ਦੀ ਤੇਜ਼ੀ ਨਾਲ 22.720 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਚੱਲ ਰਿਹਾ ਸੀ ਜਦੋਂਕਿ ਕਾਰੋਬਾਰ ਦੌਰਾਨ ਕਾਮੇਕਸ 'ਤੇ ਚਾਂਦੀ ਦਾ ਭਾਅ 23.185 ਡਾਲਰ ਪ੍ਰਤੀ ਔਂਸ ਤੱਕ ਉਛਲਿਆ। ਕਾਮੇਕਸ 'ਤੇ ਸੋਨੇ ਦੇ ਅਗਸਤ ਵਾਇਦਾ ਕੰਟਰੈਕਟ ਵਿਚ ਪਿਛਲੇ ਸੈਸ਼ਨ ਦੇ ਮੁਕਾਬਲੇ 14.75 ਡਾਲਰ ਯਾਨੀ 0.80 ਫ਼ੀਸਦੀ ਦੀ ਤੇਜ਼ੀ ਨਾਲ 1858.65 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਚੱਲ ਰਿਹਾ ਸੀ ਜਦੋਂ ਕਿ ਇਸ ਤੋਂ ਪਹਿਲਾਂ ਸੋਨੇ ਦਾ ਭਾਅ ਕਾਰੋਬਾਰ ਦੌਰਾਨ 1866.75 ਡਾਲਰ ਪ੍ਰਤੀ ਔਂਸ ਤੱਕ ਉਛਲਿਆ।

ਕਿਉਂ ਵੱਧ ਰਹੀ ਹੈ ਚਾਂਦੀ ਦੀ ਕੀਮਤ
ਕੇਡਿਆ ਐਡਵਾਇਜ਼ਰੀ ਦੇ ਡਾਇਰੈਕਟਰ ਅਜੈ ਕੇਡਿਆ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਖਨਨ ਕਾਰਜ ਪ੍ਰਭਾਵਿਤ ਹੋਣ ਅਤੇ ਸਪਲਾਈ ਰੁਕੀ ਹੋਈ ਹੋਣ ਨਾਲ ਚਾਂਦੀ ਦੀਆਂ ਕੀਮਤਾਂ ਵਿਚ ਜ਼ਿਆਦਾ ਤੇਜ਼ੀ ਵੇਖੀ ਜਾ ਰਹੀ ਹੈ। ਹਾਲਾਂਕਿ ਕੋਰੋਨਾ ਕਾਲ ਵਿਚ ਨਿਵੇਸ਼ ਦੇ ਸੁਰੱਖਿਅਤ ਸਾਧਨ ਵੱਲ ਨਿਵੇਸ਼ਕਾਂ ਦਾ ਰੁਝੇਵਾਂ ਵਧਣ ਨਾਲ ਮਹਿੰਗੀ ਧਾਤਾਂ ਦੀਆਂ ਕੀਮਤਾਂ ਨੂੰ ਲਗਾਤਾਰ ਸਪੋਰਟ ਮਿਲ ਰਿਹਾ ਹੈ। ਕਮੋਡਿਟੀ ਵਿਸ਼ਲੇਸ਼ਕ ਦੱਸਦੇ ਹਨ ਹਾਰਡ ਏਸੇਟਸ ਦੇ ਤੌਰ 'ਤੇ ਇਸ ਸਮੇਂ ਸੋਨਾ ਅਤੇ ਚਾਂਦੀ ਲੋਕਾਂ ਦੀ ਪਹਿਲੀ ਪਸੰਦ ਬਣ ਗਏ ਹਨ। ਸੋਨਾ ਅਤੇ ਚਾਂਦੀ ਦੇ ਭਾਅ ਦਾ ਅਨੁਪਾਤ ਕੋਵਿਡ-19 ਮਹਾਮਾਰੀ ਦੇ ਪਹਿਲੇ ਦੇ ਪੱਧਰ 'ਤੇ ਪਹੁੰਚ ਚੁੱਕਾ ਹੈ ਅਤੇ ਇਸ ਸਮੇਂ 83 ਦੇ ਪੱਧਰ 'ਤੇ ਹੈ ਜੋ ਕਿ ਇਸ ਗੱਲ ਦਾ ਸੂਚਕ ਹੈ ਕਿ ਸੋਨੇ ਤੋਂ ਕਿਤੇ ਜ਼ਿਆਦਾ ਨਿਵੇਸ਼ਕਾਂ ਦਾ ਰੁਝੇਵਾਂ ਚਾਂਦੀ ਦੀ ਵੱਲ ਹੈ।

cherry

This news is Content Editor cherry