ਗੁਰੂਗ੍ਰਾਮ ''ਚ ਨਵੀਂ ਰਿਹਾਇਸ਼ੀ ਯੋਜਨਾ ''ਚ 225 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਸਿਗਨੇਚਰ ਗਲੋਬਲ

07/12/2020 1:03:46 AM

ਨਵੀਂ ਦਿੱਲੀ–ਰੀਅਲ ਐਸਟੇਟ ਖੇਤਰ ਦੀ ਕੰਪਨੀ ਸਿਗਨੇਚਰ ਗਲੋਬਲ ਹਰਿਆਣਾ ਦੇ ਗੁਰੂਗ੍ਰਾਮ 'ਚ ਸਸਤੇ ਮਕਾਨਾਂ ਦੀ ਇਕ ਨਵੀਂ ਰਿਹਾਇਸ਼ੀ ਯੋਜਨਾ ਦੇ ਵਿਕਾਸ 'ਤੇ ਅਗਲੇ 4 ਸਾਲ 'ਚ 225 ਕਰੋੜ ਰੁਪਏ ਦਾ ਨਿਵੇਸ਼ ਕਰੇਗੀ । ਇਸ ਯੋਜਨਾ ਤਹਿਤ ਕੁੱਲ 852 ਫਲੈਟ ਬਣਾਏ ਜਾਣਗੇ। ਯੋਜਨਾ ਦਾ ਵਿਕਾਸ ਹਰਿਆਣਾ ਸਰਕਾਰ ਦੀ ਸਸਤੇ ਮਕਾਨ ਦੀ ਨੀਤੀ ਦੇ ਤਹਿਤ ਕੀਤਾ ਜਾਵੇਗਾ। ਸਿਗਨੇਚਰ ਗਲੋਬਲ ਨੇ ਕਿਹਾ ਕਿ ਇਸ ਯੋਜਨਾ ਦੀ ਅਨੁਮਾਨਿਤ ਲਾਗਤ 225 ਕਰੋੜ ਰੁਪਏ ਹੈ।

ਪ੍ਰੋਜੈਕਟ ਤਹਿਤ ਬਣਨ ਵਾਲੇ ਫਲੈਟਾਂ ਦੀ ਕੀਮਤ 14.46 ਲੱਖ ਤੋਂ 25.80 ਲੱਖ ਰੁਪਏ ਹੋਵੇਗੀ। ਸਿਗਨੇਚਰ ਗਲੋਬਲ ਸਮੂਹ ਦੇ ਸੰਸਥਾਪਕ ਅਤੇ ਚੇਅਰਮੈਨ ਪ੍ਰਦੀਪ ਅਗਰਵਾਲ ਨੇ ਕਿਹਾ ਕਿ ਸਸਤੇ ਘਰਾਂ ਦੀ ਮੰਗ ਕਈ ਗੁਣਾ ਵਧ ਚੁੱਕੀ ਹੈ। ਘਰੋਂ ਕੰਮ (ਵਰਕ ਫਰਾਮ ਹੋਮ) ਕਰਦੇ ਸਮੇਂ ਲੋਕਾਂ ਨੂੰ ਆਪਣੇ ਮਕਾਨ ਦਾ ਮਹੱਤਵ ਸਮਝ ਆ ਗਿਆ ਹੈ। ਕਈ ਲੋਕਾਂ ਨੂੰ ਇਸ ਦੌਰਾਨ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਪਿਛਲੇ ਪੰਜ ਸਾਲ ਦੌਰਾਨ ਕੰਪਨੀ ਨੇ ਗੁਰੂਗ੍ਰਾਮ, ਸੋਹਨਾ ਅਤੇ ਕਰਨਾਲ (ਹਰਿਆਣਾ) 'ਚ ਸਸਤੇ ਮਕਾਨਾਂ ਦੇ 20 ਪ੍ਰੋਜੈਕਟ ਪੇਸ਼ ਕੀਤੇ ਸਨ।

Karan Kumar

This news is Content Editor Karan Kumar