ਸਿਗਨੇਚਰ ਗਲੋਬਲ ਦੀ ਦਸੰਬਰ ਅੰਤ ਤੱਕ 1,000 ਕਰੋੜ ਦਾ IPO ਲਿਆਉਣ ਦੀ ਯੋਜਨਾ

12/04/2022 2:37:26 PM

ਨਵੀਂ ਦਿੱਲੀ- ਰੀਅਲ ਅਸਟੇਟ ਕੰਪਨੀ ਸਿਗਨੇਚਰ ਗਲੋਬਲ ਇਸ ਮਹੀਨੇ ਦੇ ਅੰਤ ਤੱਕ ਆਪਣਾ 1,000 ਕਰੋੜ ਰੁਪਏ ਦਾ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ.ਪੀ.ਓ) ਲਿਆ ਸਕਦੀ ਹੈ। ਕੰਪਨੀ ਮੁੱਖ ਤੌਰ 'ਤੇ ਸਸਤੇ ਮਕਾਨ ਬਣਾਉਣ 'ਤੇ ਧਿਆਨ ਕੇਂਦਰਿਤ ਕਰਦੀ ਹੈ। ਸਿਗਨੇਚਰ ਗਲੋਬਲ (ਇੰਡੀਆ) ਲਿਮਿਟੇਡ ਨੇ 24 ਨਵੰਬਰ ਨੂੰ ਭਾਰਤੀ ਪ੍ਰਤੀਭੂਤੀ ਅਤੇ ਰੇਗੂਲੇਟਰ ਬੋਰਡ (ਸੇਬੀ) ਤੋਂ ਆਈ.ਪੀ.ਓ ਦੀ ਮਨਜੂਰੀ ਮਿਲ ਗਈ ਹੈ। ਕੰਪਨੀ ਨੇ ਜੁਲਾਈ 'ਚ ਸੇਬੀ ਨੂੰ ਆਈ.ਪੀ.ਓ ਦਸਤਾਵੇਜ਼ ਜਮ੍ਹਾਂ ਕਰਵਾਏ ਸਨ।
ਸੂਤਰਾਂ ਨੇ ਦੱਸਿਆ ਕਿ ਕੰਪਨੀ ਜਲਦੀ ਹੀ ਨਵੇਂ ਅਪਡੇਟ ਦਸਤਾਵੇਜ਼ਾਂ ਦਾ ਖਰੜਾ ਜਮ੍ਹਾ ਕਰਵਾਏਗੀ ਕਿਉਂਕਿ ਉਹ ਉਸ ਦਾ ਇਰਾਦਾ ਇਸ ਮਹੀਨੇ ਦੇ ਅੰਤ ਤੱਕ ਪੂੰਜੀ ਬਾਜ਼ਾਰ 'ਚ ਉਤਰਨ ਦਾ ਹੈ। ਦਸਤਾਵੇਜ਼ਾਂ ਦੇ ਅਨੁਸਾਰ ਆਈ.ਪੀ.ਓ ਦੇ ਤਹਿਤ ਕੰਪਨੀ 750 ਕਰੋੜ ਰੁਪਏ ਦੇ ਨਵੇਂ ਸ਼ੇਅਰ ਜਾਰੀ ਕਰੇਗੀ ਅਤੇ 250 ਕਰੋੜ ਰੁਪਏ ਦੀ ਵਿਕਰੀ ਪੇਸ਼ਕਸ਼ (ਓ.ਐੱਸ.ਐੱਸ.) ਲਿਆਏਗੀ। ਦਿੱਲੀ-ਐੱਨ.ਸੀ.ਆਰ ਅਧਾਰਤ ਸਿਗਨੇਚਰ ਗਲੋਬਲ ਨੇ 2014 'ਚ ਆਪਣਾ ਸਹਾਇਕ ਸਿਗਨੇਚਰ ਬਿਲਡਰਾਂ ਰਾਹੀਂ ਸੰਚਾਲਨ ਸ਼ੁਰੂ ਕੀਤਾ ਸੀ। ਕੰਪਨੀ ਨੇ ਸਭ ਤੋਂ ਪਹਿਲਾਂ ਹਰਿਆਣਾ ਦੇ ਗੁਰੂਗ੍ਰਾਮ 'ਚ 6.13 ਏਕੜ ਜ਼ਮੀਨ 'ਤੇ 'ਸੋਲੇਰਾ' ਪ੍ਰਾਜੈਕਟ ਪੇਸ਼ ਕੀਤਾ ਸੀ।
ਦਸਤਾਵੇਜ਼ਾਂ ਦੇ ਖਰੜੇ ਅਨੁਸਾਰ, “ਸਾਡਾ ਸੰਚਾਲਨ ਇਕ ਦਹਾਕੇ ਤੋਂ ਵੀ ਘੱਟ ਸਮੇਂ 'ਚ ਕਾਫੀ ਤੇਜ਼ੀ ਨਾਲ ਵਧਿਆ ਹੈ। 31 ਮਾਰਚ, 2022 ਤੱਕ, ਅਸੀਂ ਦਿੱਲੀ-ਐੱਨ.ਸੀ.ਆਰ 'ਚ 23,453 ਰਿਹਾਇਸ਼ੀ ਅਤੇ ਵਪਾਰਕ ਇਕਾਈਆਂ ਵੇਚੀਆਂ ਹਨ। ਇਨ੍ਹਾਂ ਦਾ ਕੁੱਲ ਵਿਕਰੀ ਯੋਗ ਖੇਤਰ 1.45 ਕਰੋੜ ਵਰਗ ਫੁੱਟ ਤੋਂ ਜ਼ਿਆਦਾ ਹੈ।

Aarti dhillon

This news is Content Editor Aarti dhillon