ਸਪੱਸ਼ਟੀਕਰਨ: BSNL ਨੂੰ ਬੰਦ ਕਰਨ ਦਾ ਕੋਈ ਪ੍ਰਸਤਾਵ ਨਹੀਂ

02/16/2019 12:53:43 PM

ਨਵੀਂ ਦਿੱਲੀ—ਸਰਕਾਰੀ ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰ ਦਾ ਇਸ ਉਪਕ੍ਰਮ ਨੂੰ ਬੰਦ ਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ ਸਗੋਂ ਦੂਰਸੰਚਾਰ ਵਿਭਾਗ ਇਸ ਦੇ ਮੁੜ ਚਲਾਉਣ ਲਈ ਕਾਰਜ ਯੋਜਨਾ ਬਣਾ ਰਿਹਾ ਹੈ। ਬੀ.ਐੱਸ.ਐੱਨ.ਐੱਲ. ਨੂੰ ਲੈ ਕੇ ਮੀਡੀਆ 'ਚ ਆਈਆਂ ਖਬਰਾਂ 'ਤੇ ਇਸ ਕੰਪਨੀ ਨੇ ਸ਼ੁੱਕਰਵਾਰ ਨੂੰ ਇਥੇ ਜਾਰੀ ਸਪੱਸ਼ਟੀਕਰਨ 'ਚ ਕਿਹਾ ਕਿ ਅਜਿਹੀਆਂ ਖਬਰਾਂ ਆਈਆਂ ਹਨ ਜਿਨ੍ਹਾਂ 'ਚ ਇਹ ਲੱਗਦਾ ਹੈ ਕਿ ਬੀ.ਐੱਸ.ਐੱਨ.ਐੱਲ. ਬੰਦ ਹੋਣ ਜਾ ਰਹੀ ਹੈ ਜੋ ਸਹੀ ਨਹੀਂ ਹੈ। ਅਜੇ ਸਰਕਾਰ ਦੇ ਕੋਲ ਬੀ.ਐੱਸ.ਐੱਨ.ਐੱਲ. ਨੂੰ ਬੰਦ ਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ। ਉਸ ਨੇ ਕਿਹਾ ਕਿ ਦੂਰਸੰਚਾਰ ਸੇਵਾ ਪ੍ਰਦਾਤਾ ਦੇ ਰੂਪ 'ਚ ਬੀ.ਐੱਸ.ਐੱਨ.ਐੱਲ. ਦੀਆਂ ਬੁਨਿਆਦੀ ਸੁਵਿਧਾਵਾਂ, ਪਹੁੰਚ ਵਿਸ਼ੇਸ਼ਕਰ ਪੇਂਡੂ ਖੇਤਰਾਂ 'ਚ ਮਜ਼ਬੂਤ ਹਾਜ਼ਰੀ ਨਾਲ ਦੂਰਸੰਚਾਰ ਵਿਭਾਗ ਭਲੀ-ਭਾਂਤੀ ਜਾਣੂ ਹੈ। ਇਸ ਦੇ ਮੱਦੇਨਜ਼ਰ ਦੂਰਸੰਚਾਰ ਵਿਭਾਗ ਬੀ.ਐੱਸ.ਐੱਨ.ਐੱਲ. ਦੇ ਮੁੜ ਚਲਾਉਣ ਦੇ ਪ੍ਰਸਤਾਵ ਨੂੰ ਆਖਰੀ ਰੂਪ ਦੇਣ 'ਚ ਜਿਸ 'ਤੇ ਜ਼ਲਦੀ ਹੀ ਡਿਜ਼ੀਟਲ ਸੰਚਾਰ ਕਮਿਸ਼ਨ ਵਿਚਾਰ ਕਰੇਗਾ। 
ਬੀ.ਐੱਸ.ਐੱਨ.ਐੱਲ. ਨੇ ਕਿਹਾ ਕਿ ਅਜਿਹੀਆਂ ਖਬਰਾਂ ਆ ਰਹੀਆਂ ਹਨ ਜਿਸ 'ਚ ਕਿਸੇ ਵੀ ਪੀ.ਐੱਸ.ਯੂ. ਦੇ ਮੁੜ ਚਲਾਉਣ ਦੇ ਵਿਕਲਪ ਨੂੰ ਕੰਪਨੀ ਨੂੰ ਬੰਦ ਕੀਤੇ ਜਾਣ ਦੇ ਰੂਪ 'ਚ ਦਰਸਾਇਆ ਗਿਆ ਹੈ ਜਦੋਂਕਿ ਵਰਤਮਾਨ 'ਚ ਦੂਰਸੰਚਾਰ ਵਿਭਾਗ ਇਸ 'ਤੇ ਕੋਈ ਵਿਚਾਰ ਹੀ ਨਹੀਂ ਕਰ ਰਿਹਾ ਹੈ। ਦੂਰਸੰਚਾਰ ਵਿਭਾਗ ਇਕ ਮਜ਼ਬੂਤ, ਪ੍ਰਭਾਵੀ ਅਤੇ ਵਿੱਤੀ ਰੂਪ ਨਾਲ ਸਮਰੱਥ ਬੀ.ਐੱਸ.ਐੱਨ.ਐੱਲ.ਨੂੰ ਦੇਖ ਰਿਹਾ ਹੈ ਜੋ ਦੂਰਸੰਚਾਰ ਖੇਤਰ 'ਚ ਚੰਗੀ ਭੂਮਿਕਾ ਨਿਭਾਉਂਦੇ ਹੋਏ ਰਾਸ਼ਟਰ ਦੀ ਸੇਵਾ ਲਈ ਸਮਰਪਿਤ ਹੋਵੇ।

Aarti dhillon

This news is Content Editor Aarti dhillon