ਸ਼ੇਅਰ ਬਾਜ਼ਰਾ : ਸੈਂਸੈਕਸ 60,351 ਦੇ ਪੱਧਰ ''ਤੇ ਖੁੱਲ੍ਹਿਆ, ਨਿਫਟੀ ਨੇ ਵੀ ਸੁਸਤੀ ਨਾਲ ਕੀਤੀ ਸ਼ੁਰੂਆਤ

08/19/2022 10:33:19 AM

ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਭਾਵ ਅੱਜ ਸੈਂਸੈਕਸ 53 ਅੰਕਾਂ ਦੇ ਵਾਧੇ ਨਾਲ 60,351 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ ਹੈ। ਸੈਂਸੈਕਸ ਫਿਲਹਾਲ 60308 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਨਿਫਟੀ ਮਾਮੂਲੀ ਵਾਧੇ ਨਾਲ 17966 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਅਮਰੀਕੀ ਸ਼ੇਅਰ ਬਾਜ਼ਾਰ ਕਮਜ਼ੋਰ ਸ਼ੁਰੂਆਤ ਤੋਂ ਬਾਅਦ ਆਸਾਨੀ ਨਾਲ ਬੰਦ ਹੋਇਆ ਸੀ। ਡਾਓ ਜੋਂਸ 150 ਅਤੇ ਨੈਸਡੈਕ 100 ਅੰਕਾਂ ਦੇ ਵਾਧੇ ਨਾਲ ਹਰੇ ਰੰਗ 'ਚ ਬੰਦ ਹੋਇਆ। ਏਸ਼ੀਆਈ ਬਾਜ਼ਾਰਾਂ 'ਚ AGX ਨਿਫਟੀ ਮਾਮੂਲੀ ਗਿਰਾਵਟ ਨਾਲ ਬੰਦ ਹੋਇਆ ਹੈ। ਗਲੋਬਲ ਬਾਜ਼ਾਰਾਂ ਦਾ ਅਸਰ ਭਾਰਤੀ ਬਾਜ਼ਾਰਾਂ 'ਤੇ ਵੀ ਦੇਖਿਆ ਜਾ ਸਕਦਾ ਹੈ।

ਟਾਪ ਗੇਨਰਜ਼

ਕੋਟਕ ਬੈਂਕ, ਲਾਰਸਨ ਐਂਡ ਟਰਬੋ, ਵਿਪਰੋ, ਟਾਈਟਨ, ਭਾਰਤੀ ਏਅਰਟੈੱਲ, ਐਕਸਿਸ ਬੈਂਕ

ਟਾਪ ਲੂਜ਼ਰਜ਼

ਪਾਵਰ ਗ੍ਰਿਡ, ਬਜਾਜ ਫਾਇਨਾਂਸ, ਏਸ਼ੀਅਨ ਪੇਂਟਸ, ਹਿੰਦੁਸਤਾਨ ਯੂਨੀਲੀਵਰ, ਆਈਸੀਆਈਸੀਆਈ ਬੈਂਕ, ਸਨ ਫਾਰਮਾ

Harinder Kaur

This news is Content Editor Harinder Kaur