ਸ਼ੇਅਰ ਬਾਜ਼ਾਰ ਨੇ ਰਚਿਆ ਇੱਕ ਹੋਰ ਨਵਾਂ ਇਤਿਹਾਸ , BSE ਸੈਂਸੈਕਸ ਪਹਿਲੀ ਵਾਰ ਖੁੱਲ੍ਹਿਆ 74000 ਦੇ ਪਾਰ

03/07/2024 11:05:18 AM

ਮੁੰਬਈ — ਅਮਰੀਕੀ ਬਾਜ਼ਾਰਾਂ 'ਚ ਮਜ਼ਬੂਤ ​​ਰੁਖ ਅਤੇ ਵਿਦੇਸ਼ੀ ਪੂੰਜੀ ਦੇ ਵਧਦੇ ਪ੍ਰਵਾਹ ਵਿਚਾਲੇ ਵੀਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦੇ ਦੋਵੇਂ ਬੈਂਚਮਾਰਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਸ਼ੁਰੂਆਤੀ ਕਾਰੋਬਾਰ 'ਚ ਆਪਣੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਏ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 159.18 ਅੰਕ ਵਧ ਕੇ 74,245.17 ਦੇ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਸੂਚਕਾਂਕ ਨਿਫਟੀ ਵੀ 49.6 ਅੰਕਾਂ ਦੇ ਵਾਧੇ ਨਾਲ 22,523.65 ਅੰਕਾਂ ਦੇ ਨਵੇਂ ਸਿਖਰ 'ਤੇ ਪਹੁੰਚ ਗਿਆ। ਹਾਲਾਂਕਿ, ਕੁਝ ਸਮੇਂ ਬਾਅਦ ਬਾਜ਼ਾਰ ਅਸਥਿਰ ਹੋ ਗਿਆ ਅਤੇ ਦੋਵੇਂ ਸੂਚਕਾਂਕ ਆਪਣੇ ਰਿਕਾਰਡ ਪੱਧਰ ਤੋਂ ਹੇਠਾਂ ਆ ਗਏ। 

ਇਹ ਵੀ ਪੜ੍ਹੋ :    ਹੁਣ ਟਰੇਨ 'ਚ ਵੀ Swiggy ਤੋਂ ਕਰ ਸਕਦੇ ਹੋ ਆਰਡਰ , ਮਿਲੇਗਾ ਤਾਜ਼ਾ ਭੋਜਨ, ਜਾਣੋ ਪੂਰੀ ਜਾਣਕਾਰੀ

ਟਾਪ ਗੇਨਰਜ਼

ਜੇ.ਐੱਸ.ਡਬਲਯੂ. ਸਟੀਲ, ਟਾਟਾ ਸਟੀਲ, ਬਜਾਜ ਫਾਈਨਾਂਸ, ਬਜਾਜ ਫਿਨਸਰਵ, ਏਸ਼ੀਅਨ ਪੇਂਟਸ, ਸਟੇਟ ਬੈਂਕ ਆਫ ਇੰਡੀਆ 

ਟਾਪ ਲੂਜ਼ਰਜ਼

ਮਹਿੰਦਰਾ ਐਂਡ ਮਹਿੰਦਰਾ, ਇਨਫੋਸਿਸ, ਐਕਸਿਸ ਬੈਂਕ, ਆਈਸੀਆਈਸੀਆਈ ਬੈਂਕ

ਇਹ ਵੀ ਪੜ੍ਹੋ :    Gold-Silver price : ਸੋਨੇ ਦੀ ਕੀਮਤ ਪਹੁੰਚੀ ਹੁਣ ਤੱਕ ਦੇ ਨਵੇਂ ਉੱਚੇ ਪੱਧਰ ਦੇ ਨੇੜੇ, ਚਾਂਦੀ ਵੀ ਹੋਈ ਮਹਿੰਗੀ

ਗਲੋਬਲ ਬਾਜ਼ਾਰਾਂ ਦਾ ਰੁਝਾਨ

ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਘਾਟੇ ਨਾਲ ਕਾਰੋਬਾਰ ਕਰਦੇ ਦੇਖੇ ਗਏ। ਅਮਰੀਕੀ ਬਾਜ਼ਾਰ ਬੁੱਧਵਾਰ ਨੂੰ ਵਾਧੇ ਦੇ ਨਾਲ ਕਾਰੋਬਾਰ ਕਰ ਰਹੇ ਸਨ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਬੁੱਧਵਾਰ ਨੂੰ 2,766.75 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਖਰੀਦਦਾਰੀ ਕੀਤੀ। ਇਸ ਦੌਰਾਨ ਕੌਮਾਂਤਰੀ ਤੇਲ ਸਟੈਂਡਰਡ ਬ੍ਰੈਂਟ ਕਰੂਡ 0.13 ਫੀਸਦੀ ਡਿੱਗ ਕੇ 82.85 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਬੁੱਧਵਾਰ ਨੂੰ ਸੈਂਸੈਕਸ 408.86 ਅੰਕ ਚੜ੍ਹ ਕੇ 74,085.99 'ਤੇ ਅਤੇ ਨਿਫਟੀ 117.75 ਅੰਕ ਚੜ੍ਹ ਕੇ 22,474.05 ਦੇ ਨਵੇਂ ਸਿਖਰ 'ਤੇ ਬੰਦ ਹੋਇਆ।

ਇਹ ਵੀ ਪੜ੍ਹੋ :   ਕਾਰੋਬਾਰ ਦੀ ਦੁਨੀਆ ਵਿਚ ਚਲਦਾ ਹੈ ਇਨ੍ਹਾਂ ਔਰਤਾਂ ਦਾ ਨਾਂ, ਆਪਣੇ ਦਮ 'ਤੇ ਬਣਾਈ ਖ਼ਾਸ ਪਛਾਣ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 

Harinder Kaur

This news is Content Editor Harinder Kaur