ਸ਼ੇਅਰ ਬਾਜ਼ਾਰ : ਸੈਂਸੈਕਸ 73.79 ਅੰਕ ਟੁੱਟਿਆ ਤੇ ਨਿਫਟੀ ''ਚ ਵੀ ਰਹੀ ਗਿਰਾਵਟ

04/28/2023 11:05:03 AM

ਮੁੰਬਈ (ਭਾਸ਼ਾ) - ਨਿਵੇਸ਼ਕਾਂ ਦੇ ਕਾਰੋਬਾਰ ਤੋਂ ਦੂਰ ਰਹਿਣ ਅਤੇ ਸੈਂਸੈਕਸ, ਨਿਫਟੀ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਟੁੱਟਣ ਕਾਰਨ ਘਰੇਲੂ ਸ਼ੇਅਰ ਬਾਜ਼ਾਰ ਵਿਚ ਚਾਰ ਦਿਨਾਂ ਦੀ ਤੇਜ਼ੀ ਦਾ ਦੌਰ ਸੁਸਤ ਹੋ ਗਿਆ। ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 73.79 ਅੰਕ ਡਿੱਗ ਕੇ 60,575.59 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 17.85 ਅੰਕਾਂ ਦੀ ਗਿਰਾਵਟ ਨਾਲ 17,897.20 'ਤੇ ਕਾਰੋਬਾਰ ਕਰ ਰਿਹਾ ਸੀ।

ਵੀਰਵਾਰ ਨੂੰ ਪਿਛਲੇ ਕਾਰੋਬਾਰੀ ਸੈਸ਼ਨ 'ਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 348.80 ਅੰਕ ਭਾਵ 0.58 ਫੀਸਦੀ ਦੇ ਵਾਧੇ ਨਾਲ 60,649.38 'ਤੇ ਬੰਦ ਹੋਇਆ ਸੀ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਬੈਂਚਮਾਰਕ ਇੰਡੈਕਸ ਨਿਫਟੀ ਵੀ 101.45 ਅੰਕ ਭਾਵ 0.57 ਫੀਸਦੀ ਦੀ ਤੇਜ਼ੀ ਨਾਲ 17,915.05 ਅੰਕ 'ਤੇ ਪਹੁੰਚ ਗਿਆ ਸੀ।

ਟਾਪ ਲੂਜ਼ਰਜ਼

ਬਜਾਜ ਫਿਨਸਰਵ, ਏਸ਼ੀਅਨ ਪੇਂਟਸ, ਹਿੰਦੁਸਤਾਨ ਯੂਨੀਲੀਵਰ, ਐਕਸਿਸ ਬੈਂਕ, ਇੰਡਸਇੰਡ ਬੈਂਕ, ਪਾਵਰ ਗਰਿੱਡ, ਬਜਾਜ ਫਾਈਨਾਂਸ ,ਕੋਟਕ ਮਹਿੰਦਰਾ ਬੈਂਕ 

ਟਾਪ ਗੇਨਰਜ਼

ਵਿਪਰੋ, ਟੇਕ ਮਹਿੰਦਰਾ, ਟਾਟਾ ਕੰਸਲਟੈਂਸੀ ਸਰਵਿਸਿਜ਼, ਸਨ ਫਾਰਮਾ , ਰਿਲਾਇੰਸ ਇੰਡਸਟਰੀਜ਼ 

ਗਲੋਬਲ ਬਾਜ਼ਾਰਾਂ ਦਾ ਹਾਲ

ਏਸ਼ਿਆਈ ਬਾਜ਼ਾਰਾਂ ਵਿੱਚ, ਸਿਓਲ ਦੇ ਸ਼ੇਅਰ ਗਿਰਾਵਟ ਵਿਚ ਕਾਰੋਬਾਰ ਕਰਦੇ ਦੇਖੇ ਗਏ ਜਦੋਂ ਕਿ ਜਾਪਾਨ, ਸ਼ੰਘਾਈ ਅਤੇ ਹਾਂਗਕਾਂਗ ਵਿੱਚ ਸ਼ੇਅਰਾਂ ਵਿੱਚ ਵਾਧੇ ਦੇ ਨਾਲ ਕਾਰੋਬਾਰ ਹੋਇਆ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਚੰਗੇ ਵਾਧੇ ਦੇ ਨਾਲ ਬੰਦ ਹੋਏ। 

ਇਸ ਦੌਰਾਨ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.41 ਫੀਸਦੀ ਵਧ ਕੇ 78.69 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਵੀਰਵਾਰ ਨੂੰ 1,652.95 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਇਹ ਵੀ ਪੜ੍ਹੋ : ਰਤਨ ਟਾਟਾ ਨੂੰ ਮਿਲਿਆ ਆਸਟ੍ਰੇਲੀਆ ਦਾ ਸਰਵਉੱਚ ਨਾਗਰਿਕ ਸਨਮਾਨ, 'ਆਰਡਰ ਆਫ ਆਸਟ੍ਰੇਲੀਆ' ਨਾਲ ਸਨਮਾਨਿਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur