ਸ਼ੇਅਰ ਬਾਜ਼ਾਰ : ਸੈਂਸੈਕਸ ''ਚ 460 ਅੰਕਾਂ ਦੀ ਗਿਰਾਵਟ ਤੇ ਨਿਫਟੀ ਵੀ ਡਿੱਗ ਕੇ 17200 ਦੇ ਪੱਧਰ ''ਤੇ ਹੋਇਆ ਬੰਦ

04/29/2022 3:53:48 PM

ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਖੁੱਲ੍ਹਿਆ, ਪਰ ਬਾਜ਼ਾਰ ਆਪਣੇ ਇਸ ਵਾਧੇ ਨੂੰ ਬਰਕਰਾਰ ਨਹੀਂ ਰੱਖ ਸਕਿਆ। ਕਾਰੋਬਾਰ ਦੇ ਅੰਤ 'ਚ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸੂਚਕ ਅੰਕ 460.19 ਭਾਵ 0.80% ਅੰਕ ਡਿੱਗ ਕੇ 57,060.87 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ 142.50 ਅੰਕ ਭਾਵ 0.83% ਡਿੱਗ ਕੇ 17,102.55 'ਤੇ ਬੰਦ ਹੋਇਆ। 

ਸੈਂਸੈਕਸ ਦੀਆਂ  ਕੁੱਲ 30 ਕੰਪਨੀਆਂ ਵਿਚੋਂ 21 ਕੰਪਨੀਆਂ ਘਾਟੇ ਨਾਲ ਕਾਰੋਬਾਰ ਕਰ ਰਹੀਆਂ ਹਨ ਅਤੇ ਸਿਰਫ਼ 9 ਕੰਪਨੀਆਂ ਵਾਧੇ ਨਾਲ ਕਾਰੋਬਾਰ ਕਰ ਰਹੀਆਂ ਹਨ। ਇਸ ਦੇ ਨਾਲ ਹੀ ਕੁੱਲ ਮਾਰਕਿਟ ਕੈਪਿਟਲਾਈਜ਼ੇਸ਼ਨ 11,569,465.42 ਕਰੋੜ ਰੁਪਏ ਦਰਜ ਕੀਤਾ ਗਿਆ ਹੈ।

 ਟਾਪ ਗੇਨਰਜ਼

ਕੋਟਕ ਬੈਂਕ, ਸਨ ਫਾਰਮਾ, ਐੱਚ.ਡੀ.ਐੱਫ.ਸੀ. ਬੈਂਕ, ਟਾਟਾ ਸਟੀਲ, ਹਿੰਦੁਸਤਾਨ ਯੂਨਿਲੀਵਰ, ਡਾ. ਰੈੱਡੀ, 

ਟਾਪ ਲੂਜ਼ਰਜ਼

ਐਕਸਿਸ ਬੈਂਕ, ਵਿਪਰੋ, ਮਾਰੂਤੀ, ਪਾਵਰ ਗ੍ਰਿਡ, ਸਟੇਟ ਬੈਂਕ, ਟਾਈਟਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


 

Harinder Kaur

This news is Content Editor Harinder Kaur