SFA ਨੇ ਐਵਰੈਸਟ ਦੇ ਫਿਸ਼ ਕਰੀ ਮਸਾਲਾ ਨੂੰ ਵਾਪਸ ਲੈਣ ਦਾ ਦਿੱਤਾ ਆਦੇਸ਼

04/19/2024 10:54:04 AM

ਸਿੰਗਾਰੁਪ : ਸਿੰਗਾਪੁਰ ਫੂਡ ਏਜੰਸੀ (ਐੱਸ. ਐੱਫ. ਏ.) ਨੇ ਮਸਾਲਾ ਬਣਾਉਣ ਵਾਲੀ ਕੰਪਨੀ ਐਵਰੈਸਟ ਦੀ ਫਿਸ਼ ਕਰੀ ਨੂੰ ਵਾਪਸ ਲੈਣ ਦਾ ਆਦੇਸ਼ ਜਾਰੀ ਕਰ ਦਿੱਤਾ ਹੈ, ਜੋ ਕਿ ਭਾਰਤ ਤੋਂ ਦਰਾਮਦ ਕੀਤੀ ਜਾਂਦੀ ਹੈ। ਉਹਨਾਂ ਨੇ ਅਜਿਹਾ ਇਕ ਕਰਕੇ ਕੀਤਾ, ਕਿਉਂਕਿ ਇਸ ’ਚ ਕੀਟਨਾਸ਼ਕ ਦੀ ਜ਼ਿਆਦਾ ਮਾਤਰਾ ਪਾਈ ਗਈ ਸੀ। ਇਸ ਸਬੰਧੀ ਦਿੱਤੇ ਬਿਆਨ ’ਚ ਕਿਹਾ ਗਿਆ ਹੈ ਕਿ ਹਾਂਗਕਾਂਗ ’ਚ ਫੂਡ ਸੇਫਟੀ ਸੈਂਟਰ ਨੇ ਇਸ ਨੂੰ ਵਾਪਸ ਬੁਲਾਉਣ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। 

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ

ਏਜੰਸੀ ਨੇ ਕੀਟਨਾਸ਼ਕ ਐਥੀਲੀਨ ਆਕਸਾਈਡ ਦੀ ਮੌਜੂਦਗੀ ਅਜਿਹੇ ਪੱਧਰਾਂ ’ਤੇ ਪਾਈ ਹੈ, ਜੋ ਮਨੁੱਖੀ ਖਪਤ ਲਈ ਢੁੱਕਵੀਂ ਨਹੀਂ ਹੈ, ਕਿਉਂਕਿ ਸਬੰਧਤ ਉਤਪਾਦਾਂ ਨੂੰ ਸਿੰਗਾਪੁਰ ’ਚ ਦਰਾਮਦ ਕੀਤਾ ਗਿਆ ਸੀ। ਸਿੰਗਾਪੁਰ ਫੂਡ ਏਜੰਸੀ (ਐੱਸ. ਐੱਫ. ਏ.) ਨੇ ਦਰਾਮਦੀ ਐੱਸ. ਪੀ. ਮੁਥੱਈਆ ਐਂਡ ਸੰਜ਼ ਨੂੰ ਉਤਪਾਦਾਂ ਨੂੰ ਵਾਪਸ ਲੈਣ ਦੇ ਨਿਰਦੇਸ਼ ਦਿੱਤੇ ਹਨ। ਐੱਸ. ਐੱਫ. ਏ. ਨੇ ਕਿਹਾ ਕਿ ਐਥੀਲੀਨ ਆਕਸਾਈਡ ਦੇ ਸੇਵਨ ਨਾਲ ਲੰਬੇ ਸਮੇਂ ’ਚ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਪਰ ਕੀਟਨਾਸ਼ਕਾਂ ਦੇ ਘੱਟ ਪੱਧਰਾਂ ਨਾਲ ਦੂਸ਼ਿਤ ਭੋਜਨ ਦੇ ਸੇਵਨ ਨਾਲ ਤੁਰੰਤ ਕੋਈ ਖਤਰਾ ਨਹੀਂ ਹੈ।

ਇਹ ਵੀ ਪੜ੍ਹੋ - ਨਵਾਂ ਰਿਕਾਰਡ ਬਣਾਉਣ ਦੀ ਤਿਆਰੀ 'ਚ ਸੋਨਾ, ਕੀਮਤਾਂ 'ਚ ਭਾਰੀ ਉਛਾਲ ਆਉਣ ਦੀ ਉਮੀਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

rajwinder kaur

This news is Content Editor rajwinder kaur