ਸੇਵਾ ਨਿਰਯਾਤ ਮਾਰਚ ''ਚ 6.6 ਫੀਸਦੀ ਵਧ ਕੇ 17.94 ਅਰਬ ਡਾਲਰ ਹੋਇਆ:RBI

05/16/2019 9:37:18 AM

ਨਵੀਂ ਦਿੱਲੀ—ਦੇਸ਼ ਤੋਂ ਸੇਵਾਵਾਂ ਨਿਰਯਾਤ ਮਾਰਚ ਮਹੀਨੇ 'ਚ 6.60 ਫੀਸਦੀ ਵਧ ਕੇ 17.94 ਅਰਬ ਡਾਲਰ 'ਤੇ ਪਹੁੰਚ ਗਿਆ ਹੈ। ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਇਸ ਦੇ ਅੰਕੜੇ ਜਾਰੀ ਕੀਤੇ। ਪਿਛਲੇ ਮਹੀਨੇ ਦੇ ਦੌਰਾਨ ਸੇਵਾ-ਆਯਾਤ ਵੀ 10.55 ਫੀਸਦੀ ਵਧ ਕੇ 11.37 ਅਰਬ ਡਾਲਰ 'ਤੇ ਪਹੁੰਚ ਗਿਆ। ਇਸ ਤਰ੍ਹਾਂ ਮਾਰਚ ਦੇ ਦੌਰਾਨ ਸੇਵਾ-ਵਪਾਰ 'ਚ ਪਲੜਾ 6.58 ਅਰਬ ਡਾਲਰ ਤੋਂ ਭਾਰਤ ਦੇ ਪੱਖ 'ਚ ਝੁੱਕਿਆ ਰਿਹਾ। ਇਹ ਅੰਕੜਾ 45 ਦਿਨ ਦੇ ਦੇਰੀ ਨਾਲ ਆਉਂਦਾ ਹੈ ਅਤੇ ਇਸ 'ਚ ਪਹਿਲੀਆਂ ਸੂਚਨਾਵਾਂ ਸ਼ਾਮਲ ਹੁੰਦੀਆਂ ਹਨ। ਤਿਮਾਹੀ ਆਧਾਰ 'ਤੇ ਇਸ 'ਚ ਸੰਸ਼ੋਧਨ ਕੀਤਾ ਜਾਂਦਾ ਹੈ। ਦੇਸ਼ ਦੇ ਸਕਲ ਘਰੇਲੂ ਉਤਪਾਦ 'ਚ ਸੇਵਾ ਖੇਤਰ ਦੀ 55 ਫੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਹੈ। ਸਰਕਾਰ ਨਿਰਯਾਤ ਦੇ ਵਾਧੇ ਨੂੰ ਤੇਜ਼ ਕਰਨ ਲਈ ਕਦਮ ਚੁੱਕ ਰਹੀ ਹੈ। ਸਰਕਾਰ ਨੇ ਸੂਚਨਾ ਤਕਨਾਲੋਜੀ, ਸੈਰ-ਸਪਾਟ ਅਤੇ ਹਾਸਪੀਟਲਿਟੀ ਵਰਗੇ 12 ਮੁੱਖ ਸੇਵਾ ਖੇਤਰਾਂ ਨੂੰ ਵਾਧਾ ਦੇਣ ਲਈ ਪਿਛਲੇ ਸਾਲ ਪੰਜ ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦੀ ਮਨਜ਼ੂਰੀ ਦਿੱਤੀ ਸੀ।

Aarti dhillon

This news is Content Editor Aarti dhillon