ਬਾਜ਼ਾਰ ਦੀ ਤੇਜ਼ੀ 'ਤੇ ਬ੍ਰੇਕ, ਸੈਂਸੈਕਸ 90.42 ਅੰਕ ਡਿੱਗ ਕੇ ਬੰਦ

10/11/2017 4:11:21 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਵਾਧੇ ਨਾਲ ਹੋਈ ਸੀ। ਕਾਰੋਬਾਰ ਦੀ ਸ਼ੁਰੂਆਤ 'ਚ ਅੱਜ ਸੈਂਸੈਕਸ 51 ਅੰਕ ਵਧ ਕੇ 31976 ਅੰਕ 'ਤੇ ਅਤੇ ਨਿਫਟੀ 26 ਅੰਕ ਚੜ੍ਹ ਕੇ 10043 ਅੰਕ 'ਤੇ ਖੁੱਲ੍ਹਿਆ ਸੀ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 90.42 ਅੰਕ ਭਾਵ 0.28 ਫੀਸਦੀ ਡਿੱਗ ਕੇ 31,833.99 'ਤੇ ਅਤੇ ਨਿਫਟੀ 32.15 ਅੰਕ ਭਾਵ 0.32 ਫੀਸਦੀ ਡਿੱਗ ਕੇ 9,984.80 'ਤੇ ਹੋਇਆ ਹੈ। 

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਬਿਕਵਾਲੀ ਹਾਵੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਬਿਕਵਾਲੀ ਹਾਵੀ ਹੋਈ ਹੈ। ਬੀ. ਐੱਸ. ਈ. ਦਾ ਇੰਡੈਕਸ 0.8 ਫੀਸਦੀ ਦੀ ਕਮਜ਼ੋਰੀ ਨਾਲ 15,804.6 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ 'ਚ ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 16,035.3 ਤੱਕ ਪਹੁੰਚਿਆ ਸੀ। ਨਿਫਟੀ ਦਾ ਮਿਡਕੈਪ 100 ਇੰਡੈਕਸ 1.1 ਫੀਸਦੀ ਦੀ ਗਿਰਾਵਟ ਨਾਲ 18,480 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ 'ਚ ਨਿਫਟੀ ਦਾ ਮਿਡਕੈਪ 100 ਇੰਡੈਕਸ 18,810 ਤੱਕ ਪਹੁੰਚਿਆ ਸੀ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 1.1 ਫੀਸਦੀ ਤੱਕ ਟੁੱਟ ਕੇ 16,711 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ 'ਚ ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 17,0.32 ਫੀਸਦੀ ਤੱਕ ਪਹੁੰਚਿਆ ਸੀ।
ਬੈਂਕ ਨਿਫਟੀ 'ਚ ਗਿਰਾਵਟ
ਬੈਂਕਿੰਗ, ਆਟੋ, ਮੈਟਲ, ਫਾਰਮਾ, ਰਿਐਲਟੀ, ਕੈਪੀਟਲ ਗੁਡਸ, ਕੰਜ਼ਿਊਮਰ ਡਿਊਰੇਬਲਸ ਅਤੇ ਪਾਵਰ ਸ਼ੇਅਰਾਂ ਦਾ ਜਮ੍ਹ ਕੇ ਕੁਟਾਪਾ ਹੋਇਆ ਹੈ। ਬੈਂਕ ਨਿਫਟੀ 1 ਫੀਸਦੀ ਦੀ ਗਿਰਾਵਟ ਨਾਲ 24,107.5 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਪੀ.ਐੱਸ.ਯੂ. ਬੈਂਕ ਇੰਡੈਕਸ 'ਚ 2.4 ਫੀਸਦੀ, ਆਟੋ ਇੰਡੈਕਸ 'ਚ 0.6 ਫੀਸਦੀ, ਮੈਟਲ ਇੰਡੈਕਸ 'ਚ ਕਰੀਬ 1.5 ਫੀਸਦੀ ਅਤੇ ਫਾਰਮਾ ਇੰਡੈਕਸ 'ਚ ਕਰੀਬ ਨੂੰ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀ. ਐੱਸ. ਈ. ਦੇ ਰਿਐਲਟੀ ਇੰਡੈਕਸ 'ਚ 2 ਫੀਸਦੀ, ਕੈਪੀਟਲ ਗੁਡਸ ਇੰਡੈਕਸ 'ਚ 0.75 ਫੀਸਦੀ, ਕੰਜ਼ਿਊਮਰ ਡਿਊਰੇਬਲਸ ਇੰਡੈਕਸ 'ਚ 0.5 ਫੀਸਦੀ ਅਤੇ ਪਾਵਰ ਇੰਡੈਕਸ 'ਚ 0.9 ਫੀਸਦੀ ਦੀ ਕਮਜ਼ੋਰੀ ਆਈ ਹੈ।
ਅੱਜ ਦੇ ਟਾਪ ਗੇਨਰ

STRTECH    
BHARTIARTL
MMTC    
IL&FSTRANS
ADANITRANS
ਅੱਜ ਦੇ ਟਾਪ ਲੂਸਰ

RELIGARE    
DHFL    
JMFINANCIL    
FSL
MARKSANS